ਪੱਤਰਕਾਰ ਦਾ ਪੁਲਸ ਤੇ ਵਕੀਲਾ ਨੇ ਜਨਮ ਦਿਨ ਮਨਾਇਆ

ਪੁਲਸ ਚੌਕੀ ਸਰਹਿੰਦ ਅਤੇ ਚੀਮਾ ਹਵੇਲੀ ਵਿਚ ਰਣਬੀਰ ਕੁਮਾਰ ਜੱਜੀ ਦੇ ਜਨਮ ਦਿਨ ਤੇ ਕੇਕ ਕੱਟੇ ਜਾਣ ਦੇ ਦ੍ਰਿਸ਼।

ਫ਼ਤਹਿਗੜ੍ਹ ਸਾਹਿਬ (ਸੂਦ)-ਕੋਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਲੜਾਈ ਵਿੱਚ ਵੱਖ-ਵੱਖ ਖੇਤਰਾਂਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਲਈ ਥਾਣਾ ਫਤਿਹਗੜ੍ਹ ਸਾਹਿਬ, ਥਾਣਾ ਸਰਹਿੰਦ ਅਤੇ ਪੁਲਸ ਚੌਕੀ ਸਰਹਿੰਦ ਮੰਡੀ ਦੀ ਪੁਲਸ ਦਾ ਸਰਹਿੰਦ ਮੰਡੀ ਵਿਖੇ ਫੁੱਲਾ ਦੇ ਹਾਰ ਪਾਕੇ ਅਤੇ ਫੁੱਲਾ ਦੀ ਵਰਖਾ ਕਰਕੇ ਲੋਕਾ ਨੇ ਸਵਾਗਤ ਤੇ ਸਨਮਾਨ ਕੀਤਾ ਗਿਆ ਥਾਣਾ ਫਤਿਹਗੜ੍ਹ ਸਾਹਿਬ ਦੇ ਐਸ. ਐੱਚ. ਓ. ਇੰਸਪੈਕਟਰ ਜੀ. ਐਸ. ਸਿੰਕਦ, ਥਾਣਾ ਸਰਹਿੰਦ ਦੇ ਐਸ. ਐੱਚ. ਓ. ਇੰਸਪੈਕਟਰ ਰਜਨੀਸ਼ ਸੂਦ, ਪੁਲਸ ਚੌਕੀ ਸਰਹਿੰਦ ਮੰਡੀ ਦੇ ਇੰਚਾਰਜ ਬਲਜਿੰਰ ਸਿੰਘ ਦੀ ਅਗਵਾਈ ਵਿਚ ਪੁਲਸ ਨੇ ਸਰਹਿੰਦ ਮੰਡੀ ਦੇ ਬਜਾਰ ਵਿਚ ਫਲੈਗ ਮਾਰਚ ਕੱਢਿਆ, ਮਾਰਚ ਜਦੋਂ ਨਰੂਲਾ ਮਾਰਕੀਟ ਸਰਹਿੰਦ ਮੰਡੀ ਵਿਚ ਪਹੁੰਚਿਆ ਤਾਂ ਰਵਿੰਦਰ ਸਿੰਘ ਚੌਧਰੀ ਅਤੇ ਵਿਸ਼ਾਲ ਦੀ ਅਗਵਾਈ ਵਿਚ ਸਮੂਹ ਦੁਕਾਨਾਦਰਾਂ ਨੇ ਪੁਲਸ ਦਾ ਸਵਾਗਤ ਅਤੇ ਸਨਮਾਨ ਫੁੱਲਾ ਨਾਲ ਸੜਕ ਤੇ ਜੀ ਆਇਆ ਨੂੰ ਲਿਖਕੇ ਅਤੇ ਫੁੱਲਾ ਦਾ ਹਾਰ ਪਾਕੇ ਅਤੇ ਫੁੱਲਾ ਦੀ ਵਰਖਾ ਕਰਕੇ ਕੀਤਾ।

ਇਸ ਮੌਕੇ ਰਵਿੰਦਰ ਸਿੰਘ ਚੌਧਰੀ, ਵਿਸ਼ਾਲ, ਲਵੀਸ਼ ਵਿਸ਼ਾਲ, ਜਗਦੀਸ਼ ਕੁਮਾਰ, ਵਿੰਕੂ ਬਾਲੀ, ਸਚਿਨ ਮੜਕਣ, ਸੰਜੀਵ ਸਿੰਘੀ, ਵਰੁਣ ਮੈਂਗੀ, ਪਵਨ ਕੁਮਾਰ, ਕੁਲਦੀਪ ਕਪੂਰ, ਵਿਵੇਕ ਕਾਂਸਲ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਏ ਕਰਫਿਊ ਦੌਰਾਨ ਥਾਣਾ ਫਤਿਹਗੜ੍ਹ ਸਾਹਿਬ ਦੇ ਐਸ. ਐੱਚ. ਓ. ਇੰਸਪੈਕਟਰ ਜੀ. ਐਸ. ਸਿੰਕਦ, ਥਾਣਾ ਸਰਹਿੰਦ ਦੇ ਐਸ. ਐੱਚ. ਓ. ਇੰਸਪੈਕਟਰ ਰਜਨੀਸ਼ ਸੂਦ, ਪੁਲਸ ਚੌਕੀ ਸਰਹਿੰਦ ਮੰਡੀ ਦੇ ਇੰਚਾਰਜ ਬਲਜਿੰਦਰ ਸਿੰਘ ਅਤੇ ਉਨ੍ਹਾ ਦੀ ਟੀਮ ਕਾਨੂੰਨ ਵਿਵਸਥਾ ਨੂੰ ਪੁਰੀ ਤਰਾਂ ਲਾਗੂ ਕਰਨ, ਲੋਕਾ ਨਾਲ ਮਿੱਤਰਤਾ ਵਾਲਾ ਵਿਵਹਾਰ ਕਰਨ, ਪੁਲਸ ਤੇ ਪਬਲਿਕ ਵਿਚ ਨੇੜਤਾ ਬਣਾਈ ਰੱਖਣ, ਲੰਗਰ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਅਤੇ ਵੰਡ ਕਰਨ ਵਿਚ ਸਮਾਜ ਸੇਵੀ ਸੰਸਥਾਵਾ ਦੀ ਪੁਰੀ ਮਦਦ ਕਰਨ, ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਸੁਚੱਜੇ ਪ੍ਰਬੰਧਾਂ ਅਤੇ ਕਰਫਿਊ ਨੂੰ ਪੁਰੀ ਤਰਾਂ ਨਾਲ ਲਾਗੂ ਕਰਵਾਉਣ ਵਿੱਚ ਦਿਨ ਰਾਤ ਇੱਕ ਕਰ ਕੇ ਜੋ ਸੇਵਾਵਾਂ ਨਿਭਾ ਰਹੇ ਹਨ ਉਹ ਸਹੀ ਅਰਥਾਂ ਵਿੱਚ ਕਾਬਿਲੇ ਤਾਰੀਫ ਹਨ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਨਿਰਪੱਖ ਹੋ ਕੇ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਨੂੰ ਵੇਖਦੇ ਹੋਏ ਨਰੂਲਾ ਮਾਰਕੀਟ ਵਾਲਿਆ ਨੇ ਅੱਜ ਪੁਲਸ ਦੀ ਟੀਮ ਨੂੰ ਫੁੱਲਾ ਦੇ ਹਾਰ ਪਾਕੇ, ਫੁੱਲਾ ਦੀ ਵਰਖਾ ਕਰਕੇ ਅਤੇ ਸੜਕ ਤੇ ਫੁੱਲਾ ਨਾਲ ਜੀ ਆਇਆ ਨੂੰ ਬਣਾਕੇ ਸਵਾਗਤ ਤੇ ਸਨਮਾਨਤ ਕੀਤਾ ਹੈਥਾਣਾ ਫਤਿਹਗੜ੍ਹ ਸਾਹਿਬ ਦੇ ਐਸ. ਐੱਚ. ਓ. ਇੰਸਪੈਕਟਰ ਜੀ. ਐਸ. ਸਿੰਕਦ ਅਤੇ ਥਾਣਾ ਸਰਹਿੰਦ ਦੇ ਐਸ. ਐੱਚ. ਓ. ਇੰਸਪੈਕਟਰ ਰਜਨੀਸ਼ ਸੂਦ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉਤਮ ਕਾਰਜ ਹੈ ਅਤੇ ਉਹ ਇਹ ਸੇਵਾ ਕਰਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਵਿੱਚ ਹਰੇਕ ਵਰਗ ਦੇ ਲੋਕਾਂ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਇਸ ਖਤਰਨਾਕ ਮਹਾਂਮਾਰੀ ਦਾ ਖਾਤਮਾ ਕੀਤਾ ਜਾ ਸਕੇ ਇਸ ਮੌਕੇ ਜਦੋਂ ਪੁਲਸ ਨੂੰ ਪਤਾ ਲੱਗਾ ਕਿ ਅੱਜ ਜਿਲਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਣਬੀਰ ਕੁਮਾਰ ਜੱਜੀ ਦਾ ਜਨਮ ਦਿਨ ਹੈ ਤਾਂ ਉਸ ਵੇਲੇ ਪੁਲਸ ਚੌਕੀ ਸਰਹਿੰਦ ਮੰਡੀ ਵਿਖੇ ਜਨਮ ਦਿਨ ਕੇਕ ਕੱਟਕੇ ਮਨਾਇਆ ਗਿਆ। ਇਸੇ ਤਰਾਂ ਚੀਮਾ ਹਵੇਲੀ ਸਰਹਿੰਦ ਵਿਖੇ ਵੀ ਜਿਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਬ੍ਰਿਜਮੋਹਨ ਸਿੰਘ, ਐਡਵੋਕੇਟ ਇੰਦਰਜੀਤ ਸਿੰਘ ਚੀਮਾ, ਐਡਵੋਕੇਟ ਜਗਜੀਤ ਸਿੰਘ ਚੀਮਾ, ਐਡਵੋਕੇਟ ਕਮਲ ਮੰਢੋਰ ਵੱਲੋਂ ਕੇਕ ਕੱਟਕੇ ਰਣਬੀਰ ਕੁਮਾਰ ਜੱਜੀ ਦਾ ਜਨਮ ਦਿਨ ਮਨਾਇਆ ਗਿਆ। ਜਨਮ ਦਿਨ ਮਨਾਉਣ ਸਮੇ ਪੁਲਸ ਅਤੇ ਵਕੀਲਾ ਵੱਲੋਂ ਸ਼ੋਸ਼ਲ ਦੂਰੀ ਬਣਾਕੇ ਅਤੇ ਮਾਸਕ ਪਾਕੇ ਸਰਕਾਰ ਦੀਆਂ ਹਦਾਇਤਾ ਦੀ ਪੁਰੀ ਪਾਲਣਾ ਕੀਤੀ ਗਈ। ਇਸ ਮੌਕੇ ਜਿਲਾ ਪੱਤਰਕਾਰ ਯੂਨੀਅਨ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਸਹੋਤਾ, ਸਰਹਿੰਦ ਬਲਾਕ ਦੇ ਪ੍ਰਧਾਨ ਰੁਪਿੰਦਰ ਸ਼ਰਮਾ ਰੂਪੀ, ਦੀਪਕ ਸੂਦ, ਕਪਿਲ ਕੁਮਾਰ ਬਿੱਟੂ ਅਤੇ ਹੋਰ ਹਾਜਰ ਸਨ।

Share This :

Leave a Reply