ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਚੱਲ ਰਹੇ ਹੁਨਰ ਵਿਕਾਸ ਕੇਂਦਰ ਦੇ ਸਿਖਿਆਰਥੀਆਂ ਦੁਆਰਾ ਘਰ ਵਿਚ ਬੈਠ ਕੇ ਕੋਰੋਨਾ ਵਾਇਰਸ ਖਿਲਾਫ਼ ਜੰਗ ਦੇ ਤਹਿਤ ਤਿਆਰ ਕੀਤੇ ਗਏ 1500 ਮਾਸਕ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਦੀ ਅਗਵਾਈ ’ਚ ਸੌਂਪੇ ਗਏ।
ਸਕਿੱਲ ਡਿਵੈਲਪਮੈਂਟ ਤੇ ਡੀ.ਪੀ ਐਮ.ਯੂ ਸਟਾਫ ਸ਼ੰਮੀ ਠਾਕਰ ਤੇ ਰਾਜ ਕੁਮਾਰ ਦੁਆਰਾ ਏ.ਡੀ ਸੀ.(ਡੀ) ਸਰਬਜੀਤ ਸਿੰਘ ਵਾਲੀਆ ਅਤੇ ਡੀ.ਡੀ.ਪੀ.ਓ. ਦਵਿੰਦਰ ਸ਼ਰਮਾ ਦੀ ਅਗਵਾਈ ਹੇਠ ਘਰੇ ਬੈਠੇ ਸਿਖਿਆਰਥੀ ਜੋ ਸਕਿੱਲ ਸੈਂਟਰਾਂ ਦੇ ਵਿਚ ਆਪਣੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਦੇ ਹੁਨਰ ਨੂੰ ਦੇਖਦੇ ਹੋਏ 1500 ਮਾਸਕ ਤਿਆਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਇਹ ਮਾਸਕ ਬਣਾਏ ਗਏ ਹਨ ਤਾਂ ਜੋ ਇਹ ਮਾਸਕ ਲੋੜਵੰਦ ਲੋਕਾਂ ਤੱਕ ਪਹੁੰਚ ਸਕਣ। ਇਸ ਮੌਕੇ ਸ਼ਿਵ ਐਜੂਕੇਸ਼ਨ ਸੁਸਾਇਟੀ ਰਾਹੋਂ ਦੇ ਐਮ. ਡੀ. ਰਘਵੀਰ ਸਿੰਘ ਅਤੇ ਮਾਡਰਨ ਸਕਿੱਲ ਸੈਂਟਰ ਦੇ ਐਮ.ਡੀ ਅਮਿਤ ਸੂਦ ਸ਼ਾਮਿਲ ਸਨ।