ਸੰਗਰੂਰ (ਅਜੈਬ ਸਿੰਘ ਮੋਰਾਂ ਵਾਲੀ) ਪੁਰਸਕਾਰ ਜੇਤੂ ਡੇਅਰੀ ਟੇਕ ਸਟਾਰਟ-ਅਪ, ਮੂਓਫਾਰਮ ਨੇ ਪਲੇਅਸਟੋਰ ‘ਤੇ ਉਪਲਭਧ ਆਪਣੇ ਮੋਬਾਈਲ ਐਪਲੀਕੇਸ਼ਨ ਦੇ ਮਾਧਿਅਮ ਨਾਲ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਆਨ ਡਿਮਾਂਡ ਵਾਇਸ ਅਤੇ ਵੀਡੀਓ ਕਾਲ ਪਸ਼ੂ ਪਾਲਣ ਸੇਵਾਵਾਂ ਪੇਸ਼ ਕੀਤੀਆਂ ਹਨ।ਮੈਜੂਦਾ ਸਮੇਂ ਨੇ ਡੇਅਰੀ ਖੇਤੀ ਅਤੇ ਖੇਤਰੀ ਪੂਰਤੀ ਲੜੀ ਅਤੇ ਸੰਚਾਲਨ ਸੁਵਿਧਾਵਾਂ ‘ਤੇ ਵੀ ਗੰਭੀਰ ਪ੍ਰਭਾਵ ਪਾਇਆ ਹੈ। ਡੇਅਰੀ ਕਿਸਾਨਾਂ ਨੂੰ ਤਤਕਾਲੀਨ ਕਲੀਨਿਕਲ ਸਹਾਇਤਾ ਦੀ ਗੈਰਹਾਜ਼ਰੀ ਸਿੱਧਾ ਦੁੱਧ ਦੀ ਮਾਤਰਾ, ਕਿਸਾਨ ਆਮਦਨ ਅਤੇ ਪਰਿਵਾਰ ਦੇ ਪੋਸ਼ਣ ‘ਤੇ ਪ੍ਰਭਾਵ ਪਾ ਰਹੀ ਹੈ।
ਪੰਜਾਬ ਦੇ ਕਿਸਾਨਾਂ ਤੋਂ ਮਿਲੀ ਸੰਕਟਕਾਲੀਨ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ, ਮੂਓਫਾਰਮ ਨੇ ਮੋਬਾਈਲ ਐਪ ਵਿਚ ਵਾਇਸ ਅਤੇ ਵੀਡੀਓ ਕਾਲਿੰਗ ਫੀਚਰ ਰਾਹੀਂ ਮੂਓਫਾਰਮ ਕਿਸਾਨਾਂ ਨੂੰ ਤਜ਼ਰਬੇਕਾਰ ਅਤੇ ਯੋਗ ਡਾਕਟਰਾਂ ਨਾਲ ਜੋੜਿਆ ਹੈ। ਕਿਸਾਨ ਐਪ ‘ਤੇ ਇਕ ਤਜ਼ਰਬੇਕਾਰ ਪਸ਼ੂ ਚਿਕਿਤਸਕ ਨਾਲ ਗੱਲ ਕਰਕੇ ਸਾਰੇ ਮਵੇਸ਼ਿਆਂ ਦੀ ਸਿਹਤ, ਪੋਸ਼ਣ, ਪ੍ਰਬੰਧਨ ਸਬੰਧੀ ਪ੍ਰਸ਼ਨਾਂ ਨੂੰ ਹੱਲ ਕਰ ਸਕਦੇ ਹਨ।ਕਿਸਾਨ ਪਲੇਅਸਟੋਰ ਤੋਂ ਮੂਓਫਾਰਮ ਫਾਰਮਰਜ਼ ਐਪਲੀਕੇਸ਼ਨ ਨੂੰ ਅਸਾਨੀ ਨਾਲ ਡਾਊਨਲੋਡ ਕਰ ਸਕਦੇ ਹਨ ਅਤੇ ਉਪਲਭਧ, ਯੋਗ ਪਸ਼ੂ ਚਿਕਿਤਸਕਾਂ ਦੀ ਸੂਚੀ ਵਿਚੋਂ ਚੁਣ ਸਕਦੇ ਹਨ। ਕਿਸਾਨ ਮੂਓਫਾਰਮ ਐਪਲੀਕੇਸ਼ਨ ਵਿਚ ਹੋਰ ਸੇਵਾਵਾਂ ਜਿਵੇਂ ਕਿ ਡਿਜ਼ੀਟਲਾਈਜ਼ਡ ਪ੍ਰਜਨਨ ਚੱਕਰ, ਮਵੇਸ਼ੀ ਰਜਿਸਟਰੀ, ਖਾਤਾ ਪ੍ਰਬੰਧਨ ਦੇ ਨਾਲ ਨਾਲ ਮਹੱਤਵਪੁਰਣ ਡੇਅਰੀ ਵਿਸ਼ਿਆਂ ‘ਤੇ 35 ਈ-ਲਰਨਿੰਗ ਵੀਡੀਓ ਆਦਿ ਦਾ ਮੁਫ਼ਤ ਉਪਯੋਗ ਕਰ ਸਕਦੇ ਹਨ।ਸ੍ਰੀ ਇੰਦਰਜੀਤ ਸਿੰਘ, ਨਿਰਦੇਸ਼ਕ ਡੇਅਰੀ ਵਿਕਾਸ ਵਿਭਾਗ, ਪੰਜਾਬ ਨੇ ਕਿਹਾ ਕਿ ਟੈਕਨੋਲੌਜੀ ਦੇ ਮਾਧਿਅਮ ਨਾਲ ਪਸ਼ੂ ਪਾਲਕਾਂ ਨੂੰ ਪ੍ਰਜਨਨ, ਖਾਣ ਪੀਣ ਅਤੇ ਪ੍ਰਬੰਧਨ ਦੀਆਂ ਉਭਰਦੀਆਂ ਸਮੱਸਿਆਵਾਂ ਨੂੰ ਸਮੇਂ ‘ਤੇ ਹੱਲ ਕਰਨ ਲਈ ਮਿਲਣ ਵਾਲੀ ਅਸਲ ਜਾਣਕਾਰੀ ਗੇਮ ਚੇਂਜਰ ਸਾਬਤ ਹੋ ਸਕਦੀ ਹੈ। ਸਹੀ ਮਾਇਨੇ ਵਿਚ ਲਾਗੂ ਹੋਣ ‘ਤੇ ਵਿਸ਼ਾ ਮਾਹਰਾਂ ਦੀ ਸਲਾਹ ਨਾ ਸਿਰਫ਼ ਦੁੱਧ ਉਤਪਾਦਨ ਦੀ ਲਾਗਤ ਨੂੰ ਘੱਟ ਕਰ ਸਕਦੀ ਹੈ ਸਗੋਂ ਪ੍ਰਤੀ ਪਸ਼ੂ ਉਤਪਾਦਨ ਵੀ ਵਧਾ ਸਕਦੀ ਹੈ, ਜਿਸ ਨਾਲ ਜ਼ਿਆਦਾ ਦੁੱਧ ਜਿਆਦਾ ਖੁਸ਼ਹਾਲੀ ਹੋਵੇ।ਆਸ਼ਾ ਸਿੰਘ ਸਹਿ ਸੰਸਥਾਪਕ ਮੂਓਫਾਰਮ ਨੇ ਕਿਹਾ, ”ਮੈਂ ਪੰਜਾਬ ਦੇ ਡਅੇਰੀ ਕਿਸਾਨਾਂ ਨਾਲ ਇਸ ਐਪਲੀਕੇਸ਼ਨ ਨੂੰ ਡਾਉੂਨਲੋਡ ਕਰਨ ਅਤੇ ਇਸ ਤਾਲਾਬੰਦੀ ਦੌਰਾਨ ਪਸ਼ੂਧੰਨ ਸੇਵਾਵਾਂ ਦਾ ਉਪਯੋਗ ਕਰਨ ਦੀ ਬੇਨਤੀ ਕਰਦਾ ਹਾਂ। ਡੇਅਰੀਆਂ ਸਾਡੇ ਨਾਲ ਸੰਪਰਕ ਕਰ ਸਕਦੀਆਂ ਹਨ ਅਤੇ ਆਪਣੇ ਕਿਸਾਨਾਂ ਲਈ ਸੇਵਾਵਾਂ ਦਾ ਲਾਭ ਲੈ ਸਕਦੀਆਂ ਹਨ ਅਤੇ ਸਾਨੂੰ ਇਸ ਮਹਾਂਮਾਰੀ ਦੇ ਦੌਰਾਨ ਉਨ•ਾਂ ਦੀ ਮਦਦ ਕਰਨ ਵਿਚ ਖੁਸ਼ੀ ਹੋਵੇਗੀ।