ਪ੍ਰਾਈਵੇਟ ਕੰਡੇ ’ਤੇ ਤੋਲ ਦੀ ਜਿਮੀਂਦਾਰ ਨੂੰ ਕੋਈ ਰੋਕ ਨਹੀਂ-ਜ਼ਿਲ੍ਹਾ ਮੰਡੀ ਅਫ਼ਸਰ

ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਨੇ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਦੇ 17 ਅਪਰੈਲ 2020 ਦੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਕਣਕ ਦੇ ਨਿੱਜੀ ਜਾਂ ਸ਼ੈਲਰ ਦੇ ਕੰਡੇ ’ਤੇ ਸਿੱਧੇ ਤੋਲ ਦੀ ਮਨਾਹੀ ਬਾਰੇ ਸਪੱਸ਼ਟ ਕਰਦੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਰੋਕ ਕੇਵਲ ਆੜ੍ਹਤੀਆਂ ਅਤੇ ਸ਼ੈਲਰ ਵਾਲਿਆਂ ’ਤੇ ਲਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਮੰਡੀ ’ਚ ਜਿਣਸ ਲੈ ਕੇ ਆਉਣ ਵਾਲੇ ਕਿਸਾਨ ’ਤੇ ਮੰਡੀ ’ਚ ਆਉਣ ਤੋਂ ਪਹਿਲਾਂ ਆਪਣੀ ਤਸੱਲੀ ਲਈ ਕਿਸੇ ਪ੍ਰਾਈਵੇਟ ਕੰਡੇ ਤੋਂ ਵਜ਼ਨ ਕਰਵਾਉਣ ’ਤੇ ਕੋਈ ਰੋਕ ਨਹੀਂ ਹੈ । ਉਨ੍ਹਾਂ ਦੱਸਿਆ ਇਸ ਰੋਕ ਦਾ ਮੰਤਵ ਕਣਕ ਦੀ ਗੁਣਵੱਤਾ ਨੂੰ ਬਰਕਰਾਰ ਰੱਖਦੇ ਹੋਏ, ਮੰਡੀ ’ਚ ਲਿਆ ਕੇ, ਸਾਫ਼ ਕਰਕੇ ਹੀ ਬਾਰਦਾਨੇ ’ਚ ਭਰਨ ਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਨਾਲ ਕਿਸਾਨ ਨੂੰ ਘੱਟੋ-ਘੱਟ ਸਮਰੱਥਨ ਮੁੱਲ (1925 ਰੁਪਏ ਫ਼ੀ ਕੁਇੰਟਲ) ਮਿਲਣਾ ਯਕੀਨੀ ਬਣ ਜਾਂਦਾ ਹੈ।

Share This :

Leave a Reply