ਪ੍ਰਵਾਸੀ 1200 ਕਾਮਿਆਂ ਨੂੰ ਲੈ ਕੇ ਅੰਬੇਦਕਰ ਨਗਰ, ਉਤਰ ਪ੍ਰਦੇਸ਼ ਲਈ ਰਵਾਨਾ ਹੋਈ ਸੱਤਵੀਂ ਗੱਡੀ

ਰੇਲਵੇ ਸਟੇਸ਼ਨ ਤੋਂ ਅੰਬੇਦਕਰ ਨਗਰ ਲਈ ਰਵਾਨਾ ਹੋਣ ਮੌਕੇ ਪ੍ਰਵਾਸੀ ਕਾਮੇ ਅਤੇ ਨਾਲ ਪ੍ਰਬੰਧਾਂ ਵਿਚ ਲੱਗੇ ਸ੍ਰੀ ਵਿਕਾਸ ਹੀਰਾ ਤੇ ਹੋਰ।

ਅੰਮ੍ਰਿਤਸਰ (ਮੀਡੀਆ ਬਿਊਰੋ ) ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਸੂਬਿਆਂ ਦੀ ਕੀਤੀ ਪਹਿਲ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਲਗਾਤਾਰ ਪੰਜਾਬ ਭਰ ਵਿਚੋਂ ਗੱਡੀਆਂ ਉਨਾਂ ਦੇ ਸੂਬਿਆਂ ਨੂੰ ਜਾ ਰਹੀਆਂ ਹਨ। ਜਿੰਨਾ ਮਜਦੂਰਾਂ ਨੇ ਪੰਜਾਬ ਸਰਕਾਰ ਦੀ ਵੈਬ ਸਾਇਟ ਉਤੇ ਅਪਲਾਈ ਕੀਤਾ ਹੈ, ਉਨਾਂ ਨੂੰ ਰੇਲ ਗੱਡੀ ਵਿਚ ਭੇਜਿਆ ਜਾ ਰਿਹਾ ਹੈ। ਇਸ ਲਈ ਸਾਰਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਪ੍ਰਵਾਸੀਆਂ ਨੂੰ ਪੈਸੇ ਖਰਚ ਵੀ ਨਹੀਂ ਕਰਨੇ ਪੈ ਰਹੇ।

ਅੱਜ ਇਸੇ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਤੋਂ ਸੱਤਵੀਂ ਰੇਲ ਗੱਡੀ ਅੰਬੇਦਕਰ ਨਗਰ (ਉਤਰਪ੍ਰਦੇਸ਼) ਲਈ ਰਾਵਾਨਾ ਹੋ ਗਈ। ਇਸ ਵਿਚ ਕੁੱਲ 1200 ਮੁਸਾਫਿਰ ਸਵਾਰ ਸਨ। ਸਾਰੇ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾ ਕੇ ਅਤੇ ਰੋਟੀ-ਪਾਣੀ ਦੇ ਪੈਕ ਨਾਲ ਦੇ ਕੇ ਰੇਲ ਗੱਡੀ ਵਿਚ ਚੜਾਇਆ ਗਿਆ। ਸਟੇਸ਼ਨ ਉਤੇ ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਤਹਿਸੀਲਦਾਰ ਸ. ਵੀਰ ਕਰਨ ਸਿੰਘ ਅਤੇ ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਮੁਸਾਫਿਰਾਂ ਨੂੰ ਤੋਰਨ ਲਈ ਸਟੇਸ਼ਨ ਉਤੇ ਪਹੁੰਚੇ। ਰੇਲਵੇ ਯਾਤਰਾ ਲਈ ਨਿਯੁੱਕਤ ਕੀਤੇ ਗਏ ਨੋਡਲ ਅਧਿਕਾਰੀ ਸ੍ਰੀ ਰਜਤ ਉਬਰਾਏ ਵੱਲੋਂ ਵੱਖ-ਵੱਖ ਥਾਵਾਂ ਉਤੇ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ, ਜਿਥੋਂ ਉਨਾਂ ਨੂੰ ਬੱਸਾਂ ਵਿਚ ਬਿਠਾ ਕੇ ਸਟੇਸ਼ਨ ਉਤੇ ਛੱਡਿਆ ਗਿਆ। ਇਸ ਮੌਕੇ ਰੇਲਵੇ ਵਿਭਾਗ ਦੀ ਟੀਮ ਵੱਲੋਂ ਸ. ਕੁਲਜੀਤ ਸਿੰਘ ਹੁੰਦਲ ਤੇ ਹੋਰ ਸਟਾਫ ਵੀ ਪ੍ਰਵਾਸੀਆਂ ਦੀ ਸਹਾਇਤਾ ਲਈ ਹਾਜ਼ਰ ਰਿਹਾ।

Share This :

Leave a Reply