ਸੰਗਰੂਰ ( ਅਜੈਬ ਸਿੰਘ ਮੋਰਾਂਵਾਲੀ ) ਤੀਸਰੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਿਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਇੰਟਰਨੈੱਟ ਦੇ ਜੂਮ ਮਾਧਿਅਮ ਰਾਹੀਂ ਸੰਗਤਾਂ ਨੂੰ ਜੋੜਣ ਦੇ ਉਪਰਾਲੇ ਅਧੀਨ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਸ੍ਰ ਗੁਰਿੰਦਰ ਸਿੰਘ ਗੁਜਰਾਲ, ਸ੍ਰ ਪ੍ਰੀਤਮ ਸਿੰਘ, ਸ੍ਰ ਦਲਵੀਰ ਸਿੰਘ ਬਾਬਾ ਦੀ ਦੇਖ ਰੇਖ ਹੇਠ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਘਰ ਬੈਠੇ ਹਾਜਰੀ ਭਰੀ। ਇਸ ਤੋਂ ਪਹਿਲਾਂ ਪ੍ਰਸਿੱਧ ਵਿਦਵਾਨ ਗੁਰਮੁਖ ਪਿਆਰੇ ਡਾ ਬ੍ਰਿਜਪਾਲ ਸਿੰਘ ਪਟਿਆਲਾ ਵਾਲਿਆਂ ਨੇ ਗੁਰਬਾਣੀ ਦੇ ਸ਼ੁਧ ਉਚਾਰਨ ਬਾਰੇ ਸੇਧ ਤੇ ਅਗਵਾਈ ਦਿੱਤੀ।
ਭਾਈ ਗੁਰਪਾਲ ਸਿੰਘ ਮੁੰਬਈ ਵਾਲਿਆਂ ਨੇ ਤੰਤੀ ਸਾਜ਼ਾਂ ਰਾਹੀਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਸ੍ਰ ਨਰਿੰਦਰਪਾਲ ਸਿੰਘ ਸਾਹਨੀ, ਸ੍ਰ ਸੁਰਿੰਦਰ ਪਾਲ ਸਿੰਘ ਸਿਦਕੀ, ਸ੍ਰ ਗੁਰਿੰਦਰ ਵੀਰ ਸਿੰਘ ਨੇ ਗੁਰਪੁਰਬ ਸਬੰਧੀ ਵਧਾਈ ਸੰਦੇਸ਼ ਸਾਂਝਾ ਕੀਤਾ। ਇਹ ਸਹਿਜ ਪਾਠ ਕਰਨ ਅਤੇ ਸਮਾਗਮ ਦੇ ਆਯੋਜਨ ਵਿੱਚ ਜਸਦੀਪ ਸਿੰਘ ਮੁੰਬਈ, ਮਨਮੋਹਨ ਸਿੰਘ, ਜਗਜੀਤ ਸਿੰਘ ਭਿੰਡਰ, ਅਵਤਾਰ ਸਿੰਘ, ਜਸਵੀਰ ਸਿੰਘ ਖਾਲਸਾ, ਮਹਿੰਦਰ ਪਾਲ ਸਿੰਘ, ਚਰਨਜੀਤ ਪਾਲ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ, ਅਮਰਪ੍ਰੀਤ ਸਿੰਘ ਜਲੰਧਰ,ਇਮਾਨਪਰੀਤ ਸਿੰਘ, ਹਰਬੰਸ ਸਿੰਘ ਇੰਸਪੈਕਟਰ, ਬਲਜੋਤ ਸਿੰਘ, ਗੁਰਮੀਤ ਸਿੰਘ ਟਿੰਕੂ, ਸਵਰਨ ਕੌਰ, ਜੋਗਿੰਦਰ ਕੌਰ, ਸਤਨਾਮ ਸਿੰਘ, ਅਜੀਤ ਸਿੰਘ (ਯੂ ਕੇ ) ਮਨਪ੍ਰੀਤ ਸਿੰਘ (ਆਸਟਰੇਲੀਆ) ਜਗਜੋਤ ਸਿੰਘ ਮੁੰਬਈ, ਆਦਿ ਨੇ ਸੇਵਾਵਾਂ ਨਿਭਾ ਕੇ ਸਹਿਯੋਗ ਦਿੱਤਾ।





















