ਪੇਂਡੂ ਖੇਤਰਾਂ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਆਮ ਨਾਗਰਕਾਂ ਨੂੰ ਮਾਸਕ ਵੰਡੇ ਜਾਣਗੇ- ਪ੍ਰੀਤ ਮਹਿੰਦਰ ਸਿੰਘ

ਫਰੀਦਕੋਟ (ਮੀਡੀਆ ਬਿਊਰੋ) ਕਰੋਨਾ ਬਿਮਾਰੀ ਦੇ ਫੈਲਾਅ ਨੂੰ ਅੱਗੇ ਵਧਣ ਤੋਂ ਰੋਕਣ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਵੱਲੋਂ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਪੇਂਡੂ ਖੇਤਰਾਂ ਵਿਚ ਕਿਸਾਨਾਂ, ਮਜ਼ਦੂਰਾਂ ਤੇ ਆਮ ਨਾਗਰਿਕਾਂ ਨੂੰ ਬਚਾਅ ਲਈ ਮਾਸਕ ਵੰਡਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


ਸ੍ਰੀ ਪ੍ਰੀਤ ਮਹਿੰਦਰ ਸਿੰਘ ਕਣਕ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ, ਮਜਦੂਰਾਂ ਅਤੇ ਆਮ ਨਾਗਰਿਕਾਂ ਲਈ ਮਾਸਕ ਬਣਵਾਣ ਲਈ ਐਨ.ਆਰ.ਐਲ.ਐਮ ਮਹਿਕਮੇ ਨੁੰ ਹਦਾਇਤ ਕੀਤੀ ਗਈ, ਤਾਂ ਜੋ ਜਲਦੀ ਤੋਂ ਜਲਦੀ ਮਾਸਕ ਬਣ ਕੇ ਦਫ਼ਤਰ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ, ਫਰੀਦਕੋਟ ਦੁਆਰਾ ਪੰਚਾਇਤਾਂ ਰਾਹੀਂ ਨਾਗਰਿਕਾਂ ਵਿਚ ਮਾਸਕ ਵੰਡੇ ਜਾ ਸਕਣ। ਉਨ੍ਹਾਂ ਕਿਹਾ ਕਿ ਇਸਦਾ ਮਕਸਦ ਨਾਗਰਿਕਾਂ ਨੂੰ ਕਰੋਨਾ ਵਾਇਰਸ ਨਾਮੀ ਮਹਾਮਾਰੀ ਤੋਂ ਬਚਾਉਣਾ ਹੈ। ਇਸ ਮੌਕੇ ਸ੍ਰੀ ਹਰਮੇਲ ਸਿੰਘ ਬੰਗੀ ਬੀ.ਡੀ.ਓ ਕੋਟਕਪੂਰਾ ਸ੍ਰੀ ਅਸ਼ੋਕ ਕੁਮਾਰ ਬੀ.ਡੀ.ਓ ਫਰੀਦਕੋਟ, ਸ੍ਰੀ ਮਤੀ ਨੀਰੂ ਗਰਗ ਬੀ.ਡੀ.ਓ ਜੈਤੋ, ਸ੍ਰੀ ਪ੍ਰਭਚਰਨ ਸਿੰਘ ਸੁਪਰਡੈਂਟ ਜਿਲ੍ਹਾ ਪ੍ਰੀਸ਼ਦ ਅਤੇ ਬ੍ਰੀ ਬਲਜਿੰਦਰ ਸਿੰਘ ਬਾਜਵਾ, ਜਿਲ੍ਹਾ ਇੰਚਾਰਜ ਐਨ.ਆਰ.ਐਲ.ਐਮ ਫਰੀਦਕੋਟ ਹਾਜ਼ਰ ਸਨ।

Share This :

Leave a Reply