ਫ਼ਤਹਿਗੜ੍ਹ ਸਾਹਿਬ (ਸੂਦ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਪੰਜਾਬ ਦੇ ਖਪਤਕਾਰਾਂ ਨੂੰ ਭੇਜੇ ਗਏ ਬਿਜਲੀ ਦੇ ਬਿਲਾ ਦਾ ਉਹ ਵਿਰੋਧ ਕਰਦੇ ਹਨ ਅਤੇ ਪੰਜਾਬ ਸਰਕਾਰ ਤੋਂ ਕਰਦੇ ਹਨ ਕਿ ਕਰਫਿਉ ਵਾਲੇ ਦਿਨਾ ਦੇ ਬਿਜਲੀ ਦੇ ਬਿਲ ਪੰਜਾਬ ਦੀ ਜਨਤਾ ਨੂੰ ਮਾਫ ਕੀਤੇ ਜਾਣ।ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਕਰਫਿਉ ਦੌਰਾਨ ਭੇਜੇ ਗਏ ਬਿਜਲੀ ਦੇ ਬਿਲ ਤੁਰੰਤ ਵਾਪਸ ਲਏ ਜਾਣ।
ਕਰਫਿਉ ਦੌਰਾਨ ਜਿਸ ਸਮੇਂ ਸਾਰੇ ਕਾਰੋਬਾਰ ਬੰਦ ਹਨ ਅਤੇ ਜਨਤਾ ਨੂੰ ਘਰ ਦਾ ਗੁਜਾਰਾ ਚਲਾਉਣਾ ਵੀ ਮੁਸ਼ਕਿਲ ਹੈ ਉਸ ਵੇਲੇ ਬਿਜਲੀ ਦੇ ਬਿਲ ਭੇਜਣਾ ਦਾ ਫੈਸਲਾ ਗਲਤ ਹੈ। ਘਰਾਂ ਵਿਚ ਬੈਠੇ ਲੋਕਾ ਦੀ ਆਮਦਨੀ ਦੇ ਸਾਰੇ ਸਾਦਨ ਠੱਪ ਹੋ ਗਏ ਹਨ, ਬਹੁਗਿਣਤੀ ਲੋਕਾ ਲਈ ਦੋ ਟਾਈਮ ਰੋਟੀ ਅਤੇ ਜਰੂਰੀ ਲੋੜਾ ਪੁਰੀਆਂ ਕਰਨੀਆਂ ਵੱਡੀ ਚੁਣੌਤੀ ਹੈ। ਅਜਿਹੇ ਵਿਚ ਪੰਜਾਬ ਸਰਕਾਰ ਨੂੰ ਚਾਹੀਦਾ ਬਿਜਲੀ ਦੇ ਬਿਲ ਮਾਫ ਕਰਕੇ ਲੋਕਾ ਨੂੰ ਥੋੜੀ ਰਾਹਤ ਦੇਣੀ ਚਾਹੀਦੀ ਹੈ। ਬਿਨਾ ਮੀਟਰ ਦੀ ਰੀੰਿਡਗ ਲਏ ਪਿਛਲੇ ਸਾਲ ਦੇ ਹਿਸਾਬ ਨਾਲ ਬਿਲ ਭੇਜਣਾ ਜਨਤਾ ਤੇ ਆਰਥਿਕ ਬੋਝ ਪਾਉਣਾ ਹੈ। ਪਿਛਲੇ ਸਾਲ ਗਰਮੀ ਵੱਧ ਹੋਣ ਕਰਕੇ ਮਾਰਚ, ਅਪ੍ਰੈਲ ਤੇ ਮਈ ਵਿਚ ਬਿਜਲੀ ਦੀ ਖਪਤ ਵੱਧ ਸੀ ਅਤੇ ਇਸ ਵਾਰ ਮੌਸਮ ਖੁਸ਼ਵਾਰ ਹੈ ਅਤੇ ਵਪਾਰਕ ਸਥਾਨ ਅਤੇ ਦੁਕਾਨਾ ਵੀ ਬੰਦ ਪਈਆਂ ਹਨ। ਇਸ ਲਈ ਬਿਜਲੀ ਵਿਭਾਗ ਦਾ ਇਹ ਤੁਗਲਕੀ ਫਰਮਾਨ (ਬਿਜਲੀ ਦੇ ਬਿਲ) ਵਾਪਸ ਲਏ ਜਾਣ, ਨਹੀ ਤਾਂ ਆਪ ਪਾਰਟੀ ਇਸ ਖਿਲਾਫ ਸੰਘਰਸ਼ ਕਰੇਗੀ ਅਤੇ ਕਾਨੂੰਨ ਅਨੁਸਾਰ ਵੀ ਚੁਣੌਤੀ ਦੇਵੇਗੀ।