ਕੱਢੇ ਕਾਮੇ ਬਹਾਲ, ਰੁਕੀਆਂ ਤਨਖਾਹਾਂ ਜਾਰੀ ਕਰਨ ਤੇ ਹਾਦਸਾ ਪੀੜ੍ਹਤ ਕਾਮਿਆਂ ਦੇ ਪਰਿਵਾਰਕ ਮੈਬਰਾਂ ਨੂੰ ਮੁਆਵਜ਼ਾ ਦੇਣ ਦੀ ਕੀਤੀ ਮੰਗ
ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਸਥਾਨਕ ਪਾਵਰਕਾਮ ਸਰਕਲ ਖੰਨਾ ਦੇ ਐਸ. ਈ. ਦਫ਼ਤਰ ਅੱਗੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਪਰਿਵਾਰਾਂ ਸਮੇਤ ਰੋਸ ਮਾਰਚ ਕਰਨ ਉਪਰੰਤ ਵਿਸ਼ਾਲ ਧਰਨਾ ਦੇ ਕੇ ਮੰਗ ਕੀਤੀ ਕਿ ਯੂਨੀਅਨ ਦੇ ਸਰਕਲ ਖੰਨਾ ਵਿਖੇ ਕਰੰਟ ਲੱਗਣ ਕਾਰਨ ਜ਼ਖਮੀ ਹੋਏ ਸਾਥੀ ਜਤਿੰਦਰ ਸਿੰਘ ਦਾ ਵਿਭਾਗ ਵੱਲੋਂ ਇਲਾਜ਼ ਕਰਵਾਉਣ ਅਤੇ ਹੋਰ ਹੱਕੀ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸਰਕਲ ਤੇ ਡਵੀਜ਼ਨ ਆਗੂਆਂ ਅਵਤਾਰ ਸਿੰਘ, ਜਗਵਿੰਦਰ ਸਿੰਘ, ਦਮਨਜੀਤ ਸਿੰਘ, ਕੁਲਵੰਤ ਸਿੰਘ, ਜਗਰੂਪ ਸਿੰਘ, ਜਵਤਾਰ ਸਿੰਘ, ਰਾਮਜੀਤ ਸਿੰਘ ਨੇ ਦੱਸਿਆ ਕਿ ਬਿਜਲੀ ਐਕਟ -2003 ਲਾਗੂ ਕਰਨ ਅਤੇ ਬਿਜਲੀ ਬੋਰਡ ਨੂੰ ਭੰਗ ਕਰਕੇ ਦੋ ਕੰਪਨੀ ਵਿਚ ਵੰਡਕੇ ਸਰਕਾਰ ਨੇ ਰੈਗੂਲਰ ਭਰਤੀ ਦੀ ਥਾਂ ਠੇਕੇਦਾਰੀ ਸਿਸਟਮ ਅਤੇ ਕੰਪਨੀ ਰਾਹੀਂ ਨਿਗੁਣੀਆਂ, ਤਨਖ਼ਾਹਾਂ ‘ਤੇ ਕਈ ਸਾਲਾਂ ਤੋਂ ਸੰਤਾਪ ਹੰਢਾ ਰਹੇ ਠੇਕਾ ਕਾਮਿਆਂ ‘ਤੇ ਸਰਕਾਰ ਤੇ ਪਾਵਰਕਾਮ ਨੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਹਾਲ ਹੀ ਵਿਚ ਕੋਰੋਨਾ ਕਹਿਰ ਦੌਰਾਨ ਪਾਵਰਕਾਮ ਸੀ. ਐਚ. ਬੀ. ਠੇਕਾ ਕਾਮੇ ਨਿਰਵਿਘਨ ਸਪਲਾਈ ਨੂੰ ਚਾਲੂ ਰੱਖਣ ਲਈ ਘਰ-ਘਰ ਤੇ ਹਸਪਤਾਲਾਂ ਤੱਕ ਬਿਜਲੀ ਪਹੁੰਚਾਉਣ ਲਈ ਦਿਨ ਰਾਤ ਕੰਪਲੇਟ/ਮੈਂਟੀਨੈਂਸ ਆਦਿ ਦਾ ਕੰਮ ਕਰ ਰਹੇ ਹਨ। ਪਰ ਸੀ. ਐਚ. ਬੀ. ਕਾਮਿਆਂ ਦੀ ਹੌਸਲਾ ਅਫਜ਼ਾਈ ਕਰਨ ਦੀ ਬਿਜਾਏ ਪਾਵਰਕਾਮ ਮੈਨੇਜਮੈਂਟ ਨੇ ਕੋਰੋਨਾ ਦੀ ਆੜ ਹੇਠ ਛਾਂਟੀਆਂ ਕਰਨ ਦੀ ਪਾਲਿਸੀ ਨੀਤੀ ਰੱਦ ਕਰਨ, ਕੱਢੇ ਕਾਮਿਆਂ ਨੂੰ ਬਹਾਲ ਕਰਨ ਦੇ ਸਮਝੌਤੇ ਲਾਗੂ ਨਹੀਂ ਕੀਤੇ ਜਾ ਰਹੇ, ਬਿਜਲੀ ਦਾ ਕੰਮ ਕਰਦੇ ਦੌਰਾਨ ਘਾਤਕ ਅਤੇ ਗੈਰ ਘਾਤਕ ਹਾਦਸਿਆਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ, ਸੈਂਕੜੇ ਕਾਮੇ ਮੌਤ ਦੇ ਮੂੰਹ ਪੈ ਗਏ ਹਨ ਤੇ ਸੈਂਕੜੇ ਕਾਮਿਆਂ ਅਪੰਗ ਹੋ ਗਏ। ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕੋਈ ਵੀ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ 2016 ਤੋਂ ਕਿਰਤ ਵਿਭਾਗ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਹੋਈਆਂ, ਜਿਵੇਂ ਕ੍ਰਮਵਾਰ 22 ਅਕਤੂਬਰ 2019, 24 ਅਕਤੂਬਰ 2019, 05 ਫਰਵਰੀ 2020, 10 ਫਰਵਰੀ 2020 ਅਤੇ 17 ਮਾਰਚ 2020 ਨੂੰ ਕਿਰਤ-ਮੰਤਰੀ ਤੇ ਕਿਰਤ ਵਿਭਾਗ ਅਧਿਕਾਰੀਆਂ ਵਲੋਂ ਜੰਥੇਬੰਦੀ ਨਾਲ ਮੀਟਿੰਗ ਕਰਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ, ਪਰ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਹੁਣ ਕੋਰੋਨਾ ਕਹਿਰ ਦੌਰਾਨ ਵੀ ਕੇਂਦਰ ਅਤੇ ਪੰਜਾਬ ਸਰਕਾਰ ਦਾਅਵੇ ਕੀਤੇ ਕਿ ਕਿਸੇ ਕਾਮੇ ਦੀ ਕੋਰੋਨਾ ਕਹਿਰ ਦੌਰਾਨ ਛਾਂਟੀ ਨਹੀਂ ਕੀਤੀ ਜਾਵੇਗੀ ਅਤੇ ਨਾਲ ਹੀ ਜੇਕਰ ਕਿਸੇ ਕਾਮੇ ਦਾ ਹਾਦਸਾ ਵਾਪਰਦਾ ਹੈ ਤਾਂ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ, ਕਰੋਨਾ ਕਹਿਰ ਦੌਰਾਨ ਐਮਰਜੈਂਸੀ ਡਿਊਟੀਆਂ ਨਿਭਾਉਂਦੇ ਹੋਏ ਕਾਮੇ ਮੌਤ ਦੇ ਮੂੰਹ ਪੈ ਗਏ ਅਤੇ ਕਈ ਕਾਮੇ ਦੋਵੇਂ ਬਾਹਵਾਂ ਤੋਂ ਅਪੰਗ ਹੋ ਗਏ ਹਨ, ਪਰ ਉਨ੍ਹਾਂ ਨੂੰ ਕੋਈ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ, ਸੀ. ਐੱਚ. ਬੀ. ਕਾਮਿਆਂ ਦੀਆਂ ਕਰੋਨਾ ਮਹਾਂਮਾਰੀ ਦੀ ਆੜ ਹੇਠਾਂ ਛਾਂਟੀਆਂ ਰੋਕਣ, ਕੱਢੇ ਕਾਮੇ ਬਹਾਲ ਕਰਨ, ਕਿਰਤ ਕਾਨੂੰਨਾਂ ਨੂੰ ਲਾਗੂ ਕਰਨ, ਘਾਤਕ ਤੇ ਗੈਰ ਘਾਤਕ ਹੋਏ ਹਾਦਸਿਆਂ ਦਾ ਸ਼ਿਕਾਰ ਠੇਕਾ ਕਾਮਿਆਂ ਅਤੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ, ਸਮੁੱਚੇ ਠੇਕਾ ਕਾਮਿਆਂ ਦਾ 50 ਲੱਖ ਦਾ ਬੀਮਾ ਕਰਨ, ਸਮੁੱਚੇ ਸੀ. ਐਚ. ਬੀ. ਠੇਕਾ ਕਾਮਿਆਂ ਨੂੰ ਪਾਵਰਕਾਮ ਵਿਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ, ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਵਾਪਸ ਲਈਆਂ ਜਾਣ, ਬਿਜਲੀ ਸੋਧ ਬਿੱਲ-2020 ਰੱਦ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਸੀ. ਐਚ. ਬੀ. ਕਾਮੇ 10 ਜੂਨ ਨੂੰ ਆਪਣੀਆਂ ਹੱਕੀ ਮੰਗਾਂ ਸਮੇਤ ਪਰਿਵਾਰਾਂ ਸਮੇਤ ਐਸ. ਈ. ਦਫ਼ਤਰ ਅੱਗੇ ਧਰਨਾ ਦੇਣਗੇ।