ਪਾਵਰ ਹਾਊਸ ਯੂਥ ਕਲੱਬ ਦੇ ਵਾਲੰਟੀਅਰਾ ਨੇ ਥੈਲੇਸੀਮੀਆ ਬੱਚਿਆਂ ਲਈ ਖੂਨਦਾਨ ਕਰਨ ਦੀ ਕੀਤੀ ਅਪੀਲ

ਪਟਿਆਲਾ ( ਅਰਵਿੰਦਰ ਸਿੰਘ ) ਸ਼ਹਿਰ ਦੇ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜ਼ਿਲ੍ਹਾ ਪਟਿਆਲਾ ਦੇ ਵਿੱਚ ਲਗਭਗ 230 ਦੇ ਕਰੀਬ  ਬੱਚੇ ਥੈਲੇਸੀਮੀਆ ਵਰਗੀ ਨਾਮੁਰਾਦ ਬੀਮਾਰੀ ਦੇ ਨਾਲ ਬੱਚੇ ਜੂਝ ਰਹੇ ਹਨ ਇਹ ਉਹ ਬੱਚੇ ਹਨ ਜਿਨ੍ਹਾਂ ਦੇ ਵਿੱਚ ਕੁਦਰਤੀ ਤੌਰ ਤੇ ਸ਼ਰੀਰ ਵਿੱਚ ਆਪਣੇ ਆਪ ਖੂਨ ਨਹੀਂ ਬਣਦਾ । ਹਰ ਇਕ ਬੱਚੇ ਨੂੰ ਹਫ਼ਤਾ-ਦਸ ਦਿਨ ਪੰਦਰਾਂ ਦਿਨ ਜਾ ਮਹੀਨੇ ਬਾਅਦ ਖੂਨ ਦੀ ਲੋੜ ਪੈਂਦੀ ਹੈ ਜਿੰਨਾਂ ਚਿਰ ਇਹਨਾਂ ਬੱਚਿਆਂ ਨੂੰ ਖੂਨ ਮਿਲਦਾ ਰਹੇਗਾ ਉਨ੍ਹਾਂ ਚਿਰ ਹੀ ਇਹ ਬੱਚੇ ਜਿਊਂਦੇ ਰਹਿ ਸਕਦੇ ਹਨ ਅਤੇ ਇਨ੍ਹਾਂ ਬੱਚਿਆਂ ਵਾਸਤੇ ਇੱਕ ਦਿਨ ਦੀ ਖੂਨ ਦੀ ਖਪਤ 25 ਤੋਂ 30 ਯੂਨਿਟ ਦੀ ਲੋੜ ਹੈ। ਹਰ ਇਕ ਵਿਅਕਤੀ ਖੂਨਦਾਨ ਕਰਕੇ 4 ਬੱਚਿਆਂ ਦੀ ਜ਼ਿੰਦਗੀ ਬਚਾ ਸਕਦਾ ਹੈ। ਜਿਹੜੇ ਲੋਕ, ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਕੋਈ ਵੀ ਕੰਮ ਦੇ ਲਈ ਅੱਗੇ ਆਏ ਹਨ ਉਹਨਾਂ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ। ਜਿਵੇਂ ਆਪਾਂ ਸਾਰੇ ਇਕੱਠੇ ਹੋ ਕੇ ਇਹ ਟੀਚਾ ਰੱਖਿਆ ਹੈ ਕੀ ਕੋਈ ਭੁੱਖਾ ਨਹੀਂ ਸੋਵੇਗਾ

ਇਸੇ ਤਰਾਂ ਹੀ ਜੇਕਰ ਹਰ ਘਰ ਦੇ ਵਿੱਚੋਂ ਇੱਕ ਇੱਕ ਵਿਅਕਤੀ ਵੀ ਖੂਨ ਦਾਨ ਕਰਨ ਦੇ ਲਈ ਅੱਗੇ ਆਵੇ ਤਾਂ ਜੋ ਇਹਨਾਂ ਬੱਚਿਆ ਦੀ ਜਿੰਦਗੀ ਬਚਾ ਸਕਦੇ ਹਾਂ ਤਾਂ ਜੋ ਖੂਨ ਦੀ ਕਮੀ ਕਰਕੇ ਇਹਨਾਂ ਬੱਚਿਆਂ ਦਾ ਨੁਕਸਾਨ ਨਾ ਹੋਵੇ ਆਓ ਆਪਾਂ ਸਾਰੇ ਖੂਨ ਦਾਨ ਕਰੀਏ ਅਤੇ ਦੂਜਿਆਂ ਨੂੰ ਵੀ ਖੂਨਦਾਨ ਕਰਨ ਪ੍ਰਤੀ ਪ੍ਰੇਰਿਤ ਕਰੀਏ।

ਤੁਸੀਂ ਖੂਨਦਾਨ ਕਰਨ ਦੇ ਲਈ ਸੁਖਵਿੰਦਰ ਸਿੰਘ ਬਲੱਡ ਬੈਂਕ ਰਾਜਿੰਦਰਾ 9876433279, ਜਤਵਿੰਦਰ ਗਰੇਵਾਲ 9872013611, ਰੁਪਿੰਦਰ ਕੌਰ 8146832255, ਹੈਰੀ ਪਾਵਰ ਹਾਊਸ ਯੂਥ ਕਲੱਬ 9056657612 ਨਾਲ ਫ਼ੋਨ ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਸਿੱਧੇ ਤੌਰ ਤੇ ਵੀ ਖੂਨ ਦਾਨ ਕਰਨ ਦੇ ਲਈ ਰਜਿੰਦਰਾ ਹਸਪਤਾਲ ਥੈਲੇਸੀਮੀਆਂ ਵਾਰਡ  ਪਟਿਆਲਾ ਵਿਚ ਜਾ ਕੇ ਸੁਖਵਿੰਦਰ ਜੀ ਨਾਲ ਗਲ ਕਰਕੇ ਖੂਨ ਦਾਨ ਕਰ ਸਕਦੇ ਹੋ। ਜੇਕਰ ਕਿਸੇ ਵਿਅਕਤੀ ਨੂੰ ਦਿੱਕਤ ਆਉਂਦੀ ਹੈ ਤਾਂ ਸਾਡੇ ਟੀਮ ਦੁਆਰਾ ਉਨ੍ਹਾਂ ਨੂੰ ਘਰੋਂ ਲਿਆਉਣ ਅਤੇ ਛੱਡ ਕੇ ਜਾਣ ਦੀ ਜ਼ਿੰਮੇਵਾਰੀ ਸਾਡੇ ਦੁਆਰਾ ਕੀਤੀ ਜਾਵੇਗੀ।

Share This :

Leave a Reply