ਸ੍ਰੀ ਮੁਕਤਸਰ ਸਾਹਿਬ (ਰਣਜੀਤ ਗਿੱਲ) ਗਿੱਦੜਬਾਹਾ ਵਿਖੇ ਮੋਬਾਈਲਾਂ ਦੀ ਦੁਕਾਨ ਕਰਨ ਰਾਜੀਵ ਕੁਮਾਰ ਦੀ ਭੇਦ ਭਰੇ ਹਾਲਤਾਂ ਵਿਚ ਅਣਪਛਾਤੇ ਵਿਅਕਤੀਆ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸਦੇ ਕਮਰੇ ਨੂੰ ਜ਼ਿੰਦਾ ਲਾ ਦਿੱਤਾ ਹੈ|ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੇ ਦੇ ਭਰਾ ਰਾਜੇਸ਼ ਕੁਮਾਰ ਅਤੇ ਗੁਆਂਢੀ ਪਰਮਿੰਦਰ ਸੋਨੀ ਨੇ ਦੱਸਿਆ ਰਾਜੀਵ ਕੁਮਾਰ ਦੀ ਘਰ ਵਾਲੀ ਆਪਣੀ ਭੈਣ ਨੂੰ ਮਿਲਣ ਗਈ ਹੋਈ ਸੀ ਤੇ ਰਜੀਵ ਕੁਮਾਰ ਘਰ ਵਿਚ ਇਕੱਲਾ ਹੀ ਸੀ ਜਦੋਂ ਅਸੀਂ ਸਵੇਰੇ ਦੇਖਿਆ ਤਾਂ ਘਰ ਦੇ ਦਰਵਾਜਾ ਖੁੱਲ੍ਹਿਆ ਹੋਇਆ ਸੀ ਅਤੇ ਸਾਮਾਨ ਖਿੱਲਰਿਆ ਪਿਆ ਸੀ
ਉਸ ਤੋਂ ਬਾਅਦ ਮੁਹੱਲੇ ਵਾਲੇ ਇਕੱਠੇ ਹੋ ਕੇ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਮਕਾਨ ਵਿੱਚ ਹੀ ਬਣੇ ਇੱਕ ਕਮਰੇ ਨੂੰ ਬਾਹਰੋਂ ਲਾਕ ਕੀਤਾ ਹੋਇਆ ਸੀ ਜਦੋਂ ਕਿ ਆਂਢ ਗੁਆਂਢ ਦੇ ਲੋਕਾਂ ਵੱਲੋਂ ਕਮਰੇ ਦਾ ਜ਼ਿੰਦਾ ਤੋੜ ਕੇ ਦੇਖਿਆ ਗਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਕਿਉਂਕਿ ਕਮਰੇ ਵਿੱਚ ਬੈੱਡ ਤੇ ਘਰ ਦੇ ਮਾਲਕ ਰਾਜੀਵ ਕੁਮਾਰ ਦੀ ਲਾਸ਼ ਪਈ ਹੋਈ ਸੀ ।ਲਾਸ਼ ਨੂੰ ਅਣਪਛਾਤੇ ਕਾਤਲਾਂ ਵੱਲੋਂ ਮੋਮੀ ਕਾਗਜ਼ ਦੇ ਲਿਫਾਫੇ ਨਾਲ ਲਪੇਟਿਆ ਹੋਇਆ ਸੀ ਕਮਰੇ ਦੀ ਸਾਰੀ ਹਾਲਤ ਦੇਖ ਕੇ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਮ੍ਰਿਤਕ ਦੇ ਕਤਲ ਕਰਨ ਤੋਂ ਪਹਿਲਾਂ ਕਮਰੇ ਵਿੱਚ ਲੜਾਈ ਝਗੜਾ ਹੋਇਆ ਹੋਵੇ ਕਿਉਂਕਿ ਕਮਰੇ ਵਿੱਚ ਬੈੱਡ ਵੀ ਆਪਣੀ ਜਗ੍ਹਾ ਤੋਂ ਹਿੱਲਿਆ ਹੋਇਆ ਸੀ ਅਤੇ ਸਾਮਾਨ ਵੀ ਖਿੱਲਰਿਆ ਹੋਇਆ ਸੀ ਇੱਥੇ ਇਹ ਜ਼ਿਕਰਯੋਗ ਹੈ ਕਿ ਘਰ ਵਿਚ ਪਈ ਗੋਦਰੇਜ਼ ਦੀ ਅਲਮਾਰੀ ਅਤੇ ਹੋਰ ਸਾਮਾਨ ਵੀ ਖਿਲਰਿਆ ਪਿਆ ਹੋਇਆ ਸੀ ।ਇਸ ਸਾਰੀ ਘਟਨਾ ਦੀ ਸੂਚਨਾ ਪਰਿਵਾਰਕ ਮੈਂਬਰਾਂ ਵੱਲੋਂ ਗਿੱਦੜਬਾਹਾ ਪੁਲਿਸ ਨੂੰ ਦੇ ਦਿੱਤੀ ਗਈ ਉਸ ਤੋਂ ਬਾਅਦ ਐਸ ਪੀ ਡੀ ਗੁਰਮੇਲ ਸਿੰਘ ਡੀਐਸਪੀ ਗੁਰਤੇਜ ਸਿੰਘ ਐਸ.ਐਚ.ਓ ਕ੍ਰਿਸ਼ਨ ਕੁਮਾਰ ਸ੍ਰੀ ਮੁਕਤਸਰ ਸਾਹਿਬ ਤੋਂ ਫਰਾਂਸਸਿਕ ਟੀਮ ਤੋਂ ਇਲਾਵਾ ਸੀਆਈਏ ਦੇ ਇੰਚਾਰਜ ਕਰਨਬੀਰ ਸਿੰਘ ਵੀ ਮੌਕੇ ਤੇ ਪਹੁੰਚ ਗਏ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਇਸ ਮੌਕੇ ਤੇ ਡੀਐਸਪੀ ਗੁਰਤੇਜ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਹਰ ਪਹਿਲੂ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗਲੀ ਵਿੱਚ ਲੱਗੇ ਕੈਮਰਿਆਂ ਦੀ ਸੀ ਸੀ ਟੀ ਵੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਤੇ ਗਲੀ ਵਿੱਚ ਲੱਗੇ ਹੋਏ ਚੌਕੀਦਾਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਦਿੱਤਾ ਜਾਵੇਗਾ