ਨਿਊਯਾਰਕ ਵਿਚ 4 ਪੰਜਾਬੀਆਂ ਚੋਂ 3 ਦੀ ਕਰੋਨਾ ਵਾਇਰਸ ਨਾਲ ਮੌਤ। ਸਿੱਖ ਭਾਈਚਾਰੇ ਚ ਸੋਗ ।

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਨਿਊਯਾਰਕ ਵਿਚ ਕੋਰੋਨਾਵਾਇਰਸ ਕਾਰਨ 3 ਪੰਜਾਬੀ ਸਿੱਖਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਗਈ ਹੈ ਤੇ ਇੱਕ ਵਿਆਕਤੀ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਸਿੱਖ ਭਾਈਚਾਰਾ ਸੋਗ ਵਿੱਚ ਹੈ। ਇਨਾਂ ਵਿਚ ਮਨਜੀਤ ਸਿੰਘ ਬਿਟੂ ਪੁੱਤਰ ਸ਼ਿੰਗਾਰਾ ਸਿੰਘ ਸ਼ਾਮਿਲ ਹੈ ਜੋ ਰਿਚਮੰਡ ਹਿਲ ਨਿਊਯਾਰਕ ਦੇ ਜਮਾਇਕਾ ਹਸਪਤਾਲ ਵਿਚ ਦਮ ਤੋੜ ਗਿਆ। ਮਨਜੀਤ ਸਿੰਘ ਟੈਕਸੀ ਚਾਲਕ ਸੀ। ਦੂਸਰਾ ਮ੍ਰਿਤਕ ਅਵਤਾਰ ਸਿੰਘ ਨੰਬਰਦਾਰ ਹੈ ਜੋ ਕਪੂਰਥਲਾ ਦੇ ਪਿੰਡ ਰਾਏਪੁਰ ਪੀਰ ਬੁੱਧਵਾਲਾ ਨਾਲ ਸਬੰਧਤ ਸੀ। ਪਤਾ ਲੱਗਾ ਹੈ ਕਿ ਉਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹ ਰਿਚਮਿੰਡ ਹਿਲ ਵਿਖੇ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਹਨ।

ਨਿਊਯਾਰਕ ਦੇ ਲਾਂਗ ਆਈਲੈਂਡ ਨਿਵਾਸੀ ਚੂਹੜ ਸਿੰਘ ਵੀ ਕੋਰੋਨਾਵਾਇਰਸ ਕਾਰਨ ਅਕਾਲ ਚਲਾਣਾ ਕਰ ਗਏ ਹਨ। ਉਹ ਬਹੁਤ ਮਿਲਣਸਾਰ ਇਨਸਾਨ ਸਨ ਤੇ ਉਨਾਂ ਦਾ ਭਾਈਚਾਰੇ ਵਿਚ ਕਾਫੀ ਮਾਣ ਸਨਮਾਨ ਸੀ। ਚੌਥਾ ਮ੍ਰਿਤਕ ਬਿਟੂ ਮਿਨਹਾਸ ਦੱਸਿਆ ਜਾਂਦਾ ਹੈ, ਜਿਸਦੀ ਵੀ ਬੀਤੇ ਦਿਨੀਂ ਕਰੋਨਾ ਮਹਾਂਮਾਰੀ ਨਾਲ ਮਰਨ ਦੀ ਪੁਸ਼ਟੀ ਹੋਈ ਹੈ। ਬਿੱਟੂ ਮਿਨਹਾਸ ਰਿਚਮੰਡ ਹਿੱਲ ਕੁਈਨਜ ਵਿੱਚ ਰਹਿੰਦੇ ਸਨ ਤੇ ਜਿਲਾ ਜਲੰਧਰ ਦੇ ਪਿੰਡ ਡਰੋਲੀ ਭਾਈ ਮਤੀ ਵਾਲੀ ਨਾਲ ਸਬੰਧਤ ਸਨ। ਇਨਾਂ ਸਾਰਿਆਂ ਦੀ ਮੌਤ ਨੇ ਨਿਉਯਾਰਕ ਦੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿਤਾ ਹੈ।

Share This :

Leave a Reply