ਅਮਰੀਕਾ ਵਿੱਚ ਕੋਰੋਨਾ ਵਾਲੇ ਕੇਸਾਂ ਦੀ ਗਿਣਤੀ 3,68,000 ਹੋਈ ਤੇ 10941 ਵਿਅਕਤੀ ਹੁੱਣ ਤੱਕ
(ਨਿਉਯਾਰਕ ਤੋਂ ਹੁਸਨ ਲੜੋਆ ਬੰਗਾ ਦੀ ਵਿਸ਼ੇਸ ਰਿਪੋਰਟ)
ਸੋਮਵਾਰ ਨੂੰ ਅਮਰੀਕਾ ਵਿੱਚ ਕ੍ਰੋਨਵਾਇਰਸ ਦੀ ਮੌਤਾਂ ਦੀ ਗਿਣਤੀ 10,941 ਤੋਂ ਉੱਪਰ ਹੋ ਗਈ ਹੈ, ਇਸੇ ਦੌਰਾਨ ਟਰੰਪ ਨੇ ਕਿਹਾ ਸੀ ਕਿ ਇਹ ਹਫਤਾ ਮਹਾਂਮਾਰੀ ਦੀ ਸਭ ਤੋਂ ਭਿਆਨਕ ਹਾਲਾਤ ਹੋਵੇਗੀ। ਜੌਹਨਜ਼ ਹੋਪਕਿਨਜ਼ ਯੁਨੀਵਰਸਿਟੀ ਅਨੁਸਾਰ ਦੇਸ਼ ਵਿਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੇ ਮਾਮਲਿਆਂ ਦੀ ਗਿਣਤੀ 3,68,000 ਹੈ ਜਦ ਕਿ 10941 ਵਿਅਕਤੀ ਮਾਰੇ ਜਾ ਚੁੱਕੇ ਹਨ। ਯੁਨੀਵਰਸਿਟੀ ਅਨੁਸਾਰ ਵਿਸ਼ਵ ਭਰ ਵਿਚ 74000 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ ਤੇ ਪੀੜਤਾਂ ਦੀ ਗਿਣਤੀ 13 ਲੱਖ ਤੋਂ ਵੱਧ ਹੈ। ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਜੋ ਡੈਮੋਕ੍ਰੇਟਿਕ ਪਾਰਟੀ ਦਾ ਟਰੰਪ ਵਿਰੋਧੀ ਹੈ ਨਾਲ ਫੋਨ ਤੇ ਗੱਲਬਾਤ ਕੀਤੀ, ਜਿਸ ਵਿੱਚ ਦੋਵਾਂ ਨੇ ਚੱਲ ਰਹੇ ਸੰਕਟ ਬਾਰੇ ਵਿਚਾਰ ਵਟਾਂਦਰੇ ਕੀਤੇ। ਮਹਾਂਮਾਰੀ ਕਰਕੇ ਰਾਸ਼ਟਰਪਤੀ ਦੇ ਚੋਣ ਪ੍ਰਚਾਰ ਵੀ ਕਈ ਹਫਤਿਆਂ ਤੋ ਬੰਦ ਹੈ, ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਟਰੰਪ ਅਤੇ ਜੋ ਬਿਡੇਨ ਆਪਣੇ ਡੇਲਾਵੇਅਰ ਆਪਣੇ ਘਰ ਤੋਂ ਸਿਆਸੀ ਬਿਆਨਾਂ ਤਕ ਸੀਮਤ ਰਹਿ ਗਏ ਹਨ। ਸਥਿੱਤੀ ਭਿਆਨਕ ਹੋਣ ਦੇ ਬਾਵਜੂਦ ਵੀ ਅਜੇ ਸਮੁੱਚੇ ਅਮਰੀਕਾ ਵਿਚ ਸਟੇਅ ਐਟ ਹੋਮ ਦੇ ਆਦੇਸ਼ ਲਾਗੂ ਨਹੀਂ ਹਨ।
ਨਿਉਯਾਰਕ ਪਹਿਲੇ ਸਿੱਖ ਦੀ ਹੋਈ ਕਰੋਨਾ ਵਾਇਰਸ ਨਾਲ ਮੌਤ।
ਨਿਉਯਾਰਕ ਦੇ ਸਿੱਖ ਭਾਇਚਾਰੇ ਦੇ ਸਤਿਕਾਰਤ ਵਿਆਕਤੀ ਸ. ਕੁਲਵਿੰਦਰ ਸਿੰਘ ਦੀ ਕਰੋਨਾ ਵਾਇਰਸ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਨਿਉਯਾਰਕ ਦਾ ਸਾਰਾ ਭਾਈਚਾਰਾ ਇਸ ਖ਼ਬਰ ਨਾਲ ਸੁੰਨ ਹੋ ਕੇ ਰਹਿ ਗਿਆ ਤੇ ਕਰੋਨਾ ਵਾਇਰਸ ਦਾ ਖੌਫ ਸਿੱਖ ਭਾਈਚਾਰੇ ਵਿੱਚ ਇਸ ਹੋਈ ਮੋਤ ਨਾਲ ਹੋਰ ਵੱਧ ਗਿਆ ਹੈ। ਸ. ਕੁਲਵਿੰਦਰ ਸਿੰਘ ਟੋਅ ਟਰੱਕ ਦਾ ਕੰਮ ਕਰਦਾ ਸੀ ਤੇ ਉਸਨੂੰ ਪਿਆਰ ਨਾਲ ਬਾਬਾ ਟੋਅ ਟਰੱਕ ਵਾਲਾ ਕਰਕੇ ਜਾਣਿਆਂ ਜਾਂਦਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ‘ਚ ਰਹਿੰਦਿਆਂ ਵੀ ਸ. ਕੁਲਵਿੰਦਰ ਸਿੰਘ ਗਰਗਰਮ ਰਿਹਾ ਸੀ। ਉਨਾਂ ਦਿਨਾਂ ਚ ਉਹ 1988 ਵਿੱਚ ਅਮਰੀਕਾ ਆ ਗਿਆ ਤੇ ਨਿਊਯਾਰਕ ਵਿੱਚ ਟਿਕਾਣਾ ਬਣਾ ਲਿਆ ਤੇ ਇਥੇ ਵੀ ਸਿੱਖ ਭਾਈਚਾਰੇ ਨਾ ਸਬੰਧਤ ਸਗਰਮੀਆਂ ਚ ਵੱਧ ਚੜ ਕੇ ਹਿੱਸਾ ਲੈਂਦਾ ਰਿਹਾ। ਬਾਬਾ ਕੁਲਵਿੰਦਰ ਸਿੰਘ ਲੋਕਾਂ ਦਾ ਡਾਢਾ ਪਿਆਰ ਲੈ ਗਿਆ।
ਅਮਰੀਕਾ ਚ ਪਹਿਲੇ ਕੈਦੀ ਦੀ ਮੌਤ:
ਰਿਕਰਜ਼ ਆਈਲੈਂਡ ਨਿਉਯਾਰਕ ਵਿੱਚ ਕੈਦੀ ਦੀ ਮੌਤ ਕੋਰੋਨਾਵਾਇਰਸ ਨਾਲ ਹੋਣ ਦੀ ਪੁਸ਼ਟੀ ਹੋਈ ਹੈ, ਲੀਗਲ ਏਡ ਸੁਸਾਇਟੀ ਦੇ ਅਨੁਸਾਰ ਨਿਉਯਾਰਕ ਸਿਟੀ ਦੇ ਰਿਕਰਜ਼ ਆਈਲੈਂਡ ਵਿਖੇ ਰਹਿਣ ਵਾਲੇ ਇਕ ਕੈਦੀ ਦੀ ਮੌਤ ਕੋਰੋਨਾਵਾਇਰਸ ਕਰਕੇ ਹੋਈ, ਜਿਸਦਾ ਨਾਂ ਮਾਈਕਲ ਟਾਇਸਨ ਅਤੇ 53 ਸਾਲਾ ਦੱਸਿਆ ਜਾਂਦਾ ਹੈ, ਜਿਸਦੀ ਸਿਹਤ ਬੁਰੀ ਹਾਲਤ ਵਿੱਚ ਸੀ, ਜਿਸਨੂੰ ਪੈਰੋਲ ਦੀ ਉਲੰਘਣਾ ਦੇ ਦੋਸ਼ ਵਿੱਚ ਰਿਕਰਸ ਵਿਖੇ ਰੱਖਿਆ ਗਿਆ ਸੀ।ਪਿਛਲੇ ਹਫਤੇ, ਨਿਉਯਾਰਕ ਸਿਵਲ ਲਿਬਰਟੀਜ਼ ਯੂਨੀਅਨ ਅਤੇ ਲੀਗਲ ਏਡ ਸੁਸਾਇਟੀ ਨੇ ਸ਼ਹਿਰ ਅਤੇ ਰਾਜ ਦੇ ਅਧਿਕਾਰੀਆਂ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ ਜੋ ਵਾਇਰਸ ਤੋਂ ਗੰਭੀਰ ਬਿਮਾਰੀ ਦੇ ਵੱਧ ਜੋਖਮ ਵਾਲੇ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਕਰਦੇ ਸਨ। ਟਾਇਸਨ ਮੁਕੱਦਮੇ ਵਿਚ ਨਾਮਜ਼ਦ 100 ਕੈਦੀਆਂ ਵਿਚੋਂ ਇਕ ਸੀ।