ਨਾਭਾ (ਤਰੁਣ ਮਹਿਤਾਂ) ਕਰਫਿਊ ਦੌਰਾਨ ਨਾਭਾ ਦੇ ਅਲਹੌਰਾਂ ਗੇਟ ਵਿੱਚ ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਪਿੰਕੂ ਅਤੇ ਉਸ ਦੀ ਗਰਭਵਤੀ ਪਤਨੀ ਨਾਲ ਸ਼ਹਿਰ ਦੇ ਦੋ ਵਿਅਕਤੀਆਂ ਵੱਲੋਂ ਗੁੰਡਾਗਰਦੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ। ਪਿੰਕੂ ਨਾਭਾ ਦੇ ਵਿੱਚ 35 ਸਾਲ ਤੋਂ ਲਗਾਤਾਰ ਆਪਣੇ ਪਰਿਵਾਰ ਸਮੇਤ ਨਾਭਾ ਸ਼ਹਿਰ ਵਿੱਚ ਰਹਿ ਰਿਹਾ ਹੈ।
ਗੁਆਂਢੀਆਂ ਵੱਲੋਂ ਕੂੜਾ ਕਰਕਟ ਨੂੰ ਅੱਗ ਲਗਾਉਣ ਤੇ,ਪ੍ਰਵਾਸੀ ਮਜ਼ਦੂਰ ਅਤੇ ਉਸ ਦੀ ਗਰਭਵਤੀ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਿਆ, ਪੀੜਤ ਪਰਿਵਾਰ ਦਾ ਕਹਿਣਾ ਹੈ। ਕਿ ਪੁਲਿਸ ਵੱਲੋਂ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਕਾਰਵਾਈ ਢਿੱਲੀ ਹੈ। ਪੀੜਤ ਪਹਿਲਾਂ ਸਰਕਾਰੀ ਹਸਪਤਾਲ ਨਾਭਾ ਵਿੱਚ ਹੋਇਆ ਦਾਖ਼ਲ, ਉਸ ਤੋਂ ਬਾਅਦ ਭੇਜਿਆ ਗਿਆ ਪਟਿਆਲਾ ਦੇ ਰਜਿੰਦਰਾ ਹਸਪਤਾਲ,ਪੀੜਤ ਨੂੰ ਹਸਪਤਾਲ ਵਿੱਚੋਂ ,ਛੁੱਟੀ ਮਿਲਣ ਤੋਂ ਬਾਅਦ ਮੀਡੀਆ ਦੇ ਹੋਇਆ ਰੂਬਰੂ ਦੱਸੀ ਆਪਣੀ ਹੱਡ ਬੀਤੀਕਿਹਾ ਨਹੀਂ ਮਿਲ ਰਿਹਾਂ ਇਨਸਾਫ,ਕਿਹਾ ਜ਼ਿਆਦਾ ਬੁਰੀ ਤਰ੍ਹਾਂ ਲੋਕਾਂ ਦੇ ਸਾਹਮਣੇ ਕੁੱਟਿਆ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾਂ ਹੈ। ਦੂਸਰੇ ਪਾਸੇ ਨਾਭਾ ਪੁਲਸ ਕੋਤਵਾਲੀ ਦੇ ਏਐੱਸਆਈ ਸੁਰੇਸ਼ ਕੁਮਾਰ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਜਦੋਂ ਏਐੱਸਆਈ ਨੂੰ ਪੁੱਛਿਆ ਕਿ ਸੀ ਸੀ ਟੀਵੀ ਕੈਮਰੇ ਦੀ ਫੁੱਟੇਜ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਅਜੇ ਤੱਕ ਸਾਨੂੰ ਨਹੀਂ ਮਿਲੀ ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਵਾਸੀ ਮਜ਼ਦੂਰ ਨੂੰ ਇਨਸਾਫ਼ ਮਿਲੇਗਾ ਜਾਂ ਨਹੀਂ।