
ਚੰਡੀਗੜ੍ਹ – ਲੋਕ ਕਰਫਿਊ ਪਾਸਾਂ ਲਈ ਅਜੀਬ ਬੇਨਤੀਆਂ ਲੈ ਕੇ ਆ ਰਹੇ ਹਨ। ਇੱਕ ਵਿਅਕਤੀ ਦੁਆਰਾ ਪਾਸ ਦੀ ਮੰਗ ਕਰਦਿਆਂ ਲਿਖਿਆ ਗਿਆ ਕਿ ਦੁਕਾਨਾਂ ਬੰਦ ਹੋਣ ਤੇ ਇੱਕ ਨਾਈ ਨੂੰ ਵਾਲ ਕਟਾਉਣ ਲਈ ਘਰ ਬੁਲਾਉਣਾ ਹੈ। ਇੱਕ ਹੋਰ ਬੇਨਤੀ ਤਹਿਤ ਫਲੈਟ ਵਿੱਚ ਰਹਿਣ ਵਾਲੇ ਚੰਡੀਗੜ੍ਹ ਨਿਵਾਸੀ ਨੇ ਪਾਸ ਦੀ ਮੰਗ ਕੀਤੀ ਜਿਸ ਵਿੱਚ ਕੁੱਤੇ ਨੂੰ ਬਾਹਰ ਲਿਜਾਉਣਾ ਲਿਖਿਆ ਗਿਆ ਸੀ। । ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ, ਵੀਆਈਪੀਜ਼ ਵੱਲੋਂ ਕੁਝ ਬੇਨਤੀਆਂ ਆਈਆਂ ਹਨ ਜਿਹਨਾਂ ਵਿੱਚ ਉਹ ਆਪਣੇ ਗੰਨਮੈਨ ਜਾਂ ਰੋਟੀ ਪਕਾਉਣ ਵਾਲੇ ਲਈ ਪਾਸ ਚਾਹੁੰਦੇ ਹਨ। ਮੁਹਾਲੀ ਦੇ ਡੇਰਾਬਸੀ ਵਿੱਚ, ਅਧਿਕਾਰੀਆਂ ਨੂੰ ਇੱਕ ਵਿਅਕਤੀ ਦੀ ਬੇਨਤੀ ਮਿਲੀ ਹੈ ਕਿ ਉਸਨੂੰ ਉਸਦੇ ਨਾਨਕੇ ਪਰਿਵਾਰ ਨੂੰ ਮਿਲਣ ਦਿੱਤਾ ਜਾਵੇ।

ਸਵੇਰ ਦੀ ਸੈਰ ਲਈ ਜਾਣ ਦੀ ਇਜਾਜ਼ਤ ਤੋਂ ਲੈ ਕੇ ਇੱਕ ਨਾਈ ਨੂੰ ਘਰ ਬੁਲਾਉਣ ਅਤੇ ਕੁੱਤੇ ਨੂੰ ਬਾਹਰ ਘੁੰਮਾਉਣ ਤੱਕ ਤੇ ਕਈ ਹੋਰ ਗੈਰ-ਜ਼ਰੂਰੀ ਕੰਮਾਂ ਲਈ ਕਰਫਿਊ ਪਾਸ ਦੀ ਮੰਗ ਕਰਨ ਵਾਲੇ ਵਸਨੀਕਾਂ ਦੀਆਂ ਬਹੁਤ ਸਾਰੀਆਂ ਬੇਨਤੀਆਂ ਪੰਜਾਬ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਪ੍ਰਾਪਤ ਹੋਇਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਬੇਨਤੀਆਂ ਵਾਲੇ ਲੋਕ ਇਸ ਮੁੱਦੇ ਦੀ ਗੰਭੀਰਤਾ ਨੂੰ ਨਹੀਂ ਸਮਝਦੇ ਅਤੇ ਇਸ਼ਾਰਾ ਕੀਤਾ ਕਿ ਉਨ੍ਹਾਂ ਨੂੰ ਮੌਜੂਦਾ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਪ੍ਰਸ਼ਾਸਨ ਦਾ ਸਮਰਥਨ ਕਰਨਾ ਚਾਹੀਦਾ ਹੈ।ਇਕੱਲੇ ਪੰਜਾਬ ਦੇ ਖਰੜ ਕਸਬੇ ਦੇ ਐਸਡੀਐਮ ਦਫ਼ਤਰ ਤੇ ਹੀ ਕਰਫਿਊ ਪਾਸ ਲਈ ਲਗਭਗ 2,000 ਕਾਲਾਂ ਆਈਆਂ ਸਨ।