ਨਸ਼ਾ ਛੁਡਾਊ ਕੇਂਦਰ ਵਿੱਚ ਚਾਲੂ ਕੀਤਾ ਗਿਆ ਵਾਟਰ ਡਿਸਪੈਂਸਰ

ਨਸ਼ਾ ਛੁਡਾਊ ਕੇਂਦਰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਗਾਏ ਵਾਟਰ ਡਿਸਪੈਂਸਰ ਨੂੰ ਚਾਲੂ ਕਰਵਾਉਂਦੇ ਹੋਏ ਸਿਹਤ ਅਧਿਕਾਰੀ ਤੇ ਹੋਰ

ਫ਼ਤਹਿਗੜ੍ਹ ਸਾਹਿਬ (ਸੂਦ) ਸਰਕਾਰੀ ਨਸ਼ਾ ਛੁਡਾਊ ਕੇਂਦਰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਵਾਟਰ ਡਿਸਪੈਂਸਰ ਇੰਸਟਾਲ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਕੇਂਦਰ ਵਿੱਚ ਆਉਣ ਵਾਲੇ ਮਰੀਜਾਂ ਨੂੰ ਪੀਣ ਲਈ ਸ਼ੁੱਧ ਪਾਣੀ ਮੁਹਈਆ ਕਰਵਾਇਆ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐਮ ਓ ਡਾ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਵਾਟਰ ਡਿਸਪੈਂਸਰ ਐੱਸ ਡੀ ਐਮ ਫਤਿਹਗੜ੍ਹ ਸਾਹਿਬ ਡਾ ਸੰਜੀਵ ਕੁਮਾਰ ਦੇ ਉਦਮ ਸਦਕਾ ਸਿਹਤ ਵਿਭਾਗ ਨੂੰ ਦਿੱਤਾ ਗਿਆ ਹੈ।ਇਸ ਮੌਕੇ ਤੇ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਸੂਦ, ਡਿਪਟੀ ਮੈਡੀਕਲ ਕਮਿਸ਼ਨਰ ਡਾ ਜਗਦੀਸ਼ ਸਿੰਘ, ਜਿਲ੍ਹਾ ਟੀਕਾਕਰਨ ਅਫ਼ਸਰ ਡਾ ਪਰਸ਼ੋਤਮ ਦਾਸ, ਜਿਲ੍ਹਾ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ, ਡਿਪਟੀ ਐਮ ਈ ਆਈ ਓ ਬਲਜਿੰਦਰ ਸਿੰਘ ਹਾਜਰ ਸਨ।

Share This :

Leave a Reply