
ਸ੍ਰੀ ਮੁਕਤਸਰ ਸਾਹਿਬ-(ਰਣਜੀਤ ਗਿੱਲ) ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਚ ਅਜ ਦੋ ਕਾਰਾਂ ਦੀ ਸਿੱਧੀ ਟੱਕਰ ਹੋਣ ਨਾਲ ਇਕ ਨੌਜ਼ਵਾਨ ਦੀ ਮੌਤ ਦੀ ਖ਼ਬਰ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਅਜ ਸਵੇਰੇ ਕਰੀਬ 11 ਵਜ਼ੇ ਮਲੋਟ ਰੋਡ ਤੇ ਜਿਨ ਕਾਰ ਵਿਚ ਸਵਾਰ ਹੋ ਕੇ ਨੌਜ਼ਵਾਨ ਕੁਲਦੀਪ ਸਿੰਘ ਵਾਸੀ ਜ਼ੰਡਵਾਲਾ ਆਪਣੇ ਪਿੰਡ ਜਾ ਰਿਹਾ ਸੀ ਤਾਂ ਅੱਗਿਓ ਆ ਰਹੀ ਟਾਟਾ ਬੋਲਟ ਕਾਰ ਬੇਕਾਬੂ ਹੋ ਕੇ ਜ਼ਿੰਨ ਕਾਰ ਨਾਲ ਟਕਰਾ ਗਈ । ਜਿਸ ਕਾਰਨ ਨੌਜ਼ਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜੀ ਕਾਰ ਵਿਚ ਸਵਾਰ ਦੋ ਲੜਕੀਆਂ ਜ਼ਖਮੀ ਹੋ ਗਈਆਂ ਜਿੰਨਾਂ ਦਾ ਮਲੋਟ ਦੇ ਸਿਵਲ ਹਸਪਤਾਲ ਵਿਚ ਇਲਾਜ਼ ਚਲ ਰਿਹਾ ਹੈ। ਉੱਧਰ ਮਲੋਟ ਪੁਲਸ ਨੇ ਮੌਕੇ ਤੇ ਪਹੁੰਚ ਤੇ ਜ਼ਾਂਚ ਸ਼ੁਰੂ ਕਰ ਦਿੱਤੀ ਹੈ।