ਦਾਮਨ ਬਾਜਵਾ ਜੀ ਦੀ ਸੇਵਾ ਹੈ ਨਿਰੰਤਰ ਜਾਰੀ

ਸੰਗਰੂਰ /ਸੁਨਾਮ (ਅਜੈਬ ਸਿੰਘ ਮੋਰਾਂਵਾਲੀ) ਅੱਜ ਦਾਮਨ ਬਾਜਵਾ ਨੇ ਰਾਸ਼ਨ ਸਮੱਗਰੀ ਦੀਆਂ 18ਵੀਂ (300 ਕਿੱਟਾਂ) ਅਤੇ 19ਵੀਂ (250 ਕਿੱਟਾਂ )ਖੇਪ ਪ੍ਰਸ਼ਾਸਨ ਨੂੰ ਸੌਂਪੀ ਜਿਸ ਵਿੱਚ ਕੁੱਲ 550 ਪਰਿਵਾਰਾਂ ਲਈ ਰਾਸ਼ਨ ਹੈ। ਦਾਮਨ ਬਾਜਵਾ ਵੱਲੋਂ ਲੋੜਵੰਦਾਂ ਲਈ ਨਿੱਜੀ ਤੌਰ ਉੱਪਰ ਰਾਸ਼ਨ ਸਮੱਗਰੀ ਦਾ ਇੰਤਜ਼ਾਮ ਕਰ ਉਸਨੂੰ ਪ੍ਰਸ਼ਾਸਨ ਨੂੰ ਸੌਂਪਣ ਦੀ ਸੇਵਾ ਲਗਾਤਾਰ ਜਾਰੀ ਹੈ।


ਦਾਮਨ ਬਾਜਵਾ ਵੱਲੋਂ ਇਹ ਰਾਸ਼ਨ ਸਮੱਗਰੀ ਸੁਨਾਮ ਸ਼ਹਿਰ ਲਈ 300 ਕਿੱਟਾਂ ਅਤੇ 250 ਕਿੱਟਾਂ ਸੰਗਰੂਰ ਬਲਾਕ ਦੇ ਪਿੰਡ ਜੋ ਹਲਕਾ ਸੁਨਾਮ ਵਿੱਚ ਪੈਂਦੇ ਹਨ ਲਈ ਪ੍ਰਸ਼ਾਸਨ ਨੂੰ ਸੌਂਪੀਆ ਹਨ। ਇਸ ਮੌਕੇ ਦਾਮਨ ਬਾਜਵਾ ਜੀ ਦੀ ਟੀਮ ਵੱਲੋਂ ਰਾਜੇਸ਼ ਕਾਲਾ ਜੀ ਪ੍ਰਧਾਨ ਆੜਤੀਆ ਐਸੋਸੀਏਸ਼ਨ ਸੁਨਾਨ ਅਤੇ ਅਸ਼ਵਨੀ ਜੀ ਹਾਜ਼ਰ ਸਨ ਅਤੇ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਕੁਲਦੀਪ ਜੀ , ਨਾਇਬ ਤਹਿਸੀਲਦਾਰ ਅਮਿੱਤਜੀ ਅਤੇ ਈ.ਉ ਸੰਜੇ ਕੁਮਾਰ ਜੀ ਹਾਜ਼ਰ ਸਨ ਜਿੰਨਾ ਨੇ ਸਮੁੱਚੇ ਪ੍ਰਸ਼ਾਸਨ ਵੱਲੋਂ ਦਾਮਨ ਬਾਜਵਾ ਦਾ ਧੰਨਵਾਦ ਕੀਤਾ ਅਤੇ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸੇ ਤਰੀਕੇ ਪ੍ਰਸ਼ਾਸਨ ਰਾਹੀਂ ਘਰ ਬੈਠ ਕੇ ਲੋੜਵੰਦਾ ਦੀ ਮਦਦ ਦਾ ਸੱਦਾ ਦਿੱਤਾ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵੀ ਵੱਡੇ ਪੱਧਰ ਉੱਪਰ ਰਾਸ਼ਨ ਸਮੱਗਰੀ ਮੁਹੱਈਆ ਕਰਵਾਉਣ ਦਾ ਕੰਮ ਚੱਲ ਪਿਆ ਹੈ ਪਰ ਅੱਜ ਲੋੜ ਹੈ ਹਰ ਇੱਕ ਸਮਾਜ ਸੇਵੀ ਸੰਸਥਾ ਅਤੇ ਇਨਸਾਨ ਨੂੰ ਅੱਗੇ ਆਕੇ ਕਿਸੇ ਲੋੜਵੰਦ ਵਿਅਕਤੀ ਦੀ ਬਾਂਹ ਫੜਨ ਦੀ ।

Share This :

Leave a Reply