ਫ਼ਤਹਿਗੜ੍ਹ ਸਾਹਿਬ (ਸੂਦ) ਬੀਤੇ ਦਿਨੀਂ ਪੰਜਾਬ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਆਈ ਡੀ ਐਸ ਪੀ ਪ੍ਰੋਗਰਾਮ ਦੇ ਕੁੱਝ ਕਰਮਚਾਰੀਆਂ ਨੂੰ ਕਰੋਨਾ ਦੀ ਜੰਗ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਹੋਂਸਲਾ ਅਫ਼ਜ਼ਾਈ ਵਜੋਂ ਤਨਖਾਹਾਂ ਵਿਚ 40 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।ਇਹ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਕਿਉਂਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਸਨ।
ਪਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਜਿਹਡ਼ੇ ਕਰਮਚਾਰੀ ਦਿਨ ਰਾਤ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਕਰੋਨਾ ਦੀ ਜੰਗ ਵਿੱਚ ਫਰੰਟ ਤੇ, ਆਈਸੋਲੇਸ਼ਨ ਵਾਰਡ,ਫਲੂ ਵਾਰਡ, ਰੈਪਿਡ ਰਿਸਪਾਂਸ ਟੀਮਾਂ ਵਿੱਚ ਅੱਗੇ ਹੋ ਕੇ ਕੰਮ ਕਰ ਰਹੇ ਹਨ ਉਨ੍ਹਾਂ ਕੀ ਦਿੱਤਾ ਬਾਬਾ ਜੀ ਦਾ ਠੁੱਲੂ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਫਤਹਿਗਡ਼੍ਹ ਸਾਹਿਬ ਹਰਪਾਲ ਸਿੰਘ ਸੋਢੀ ਨੇ ਦੱਸਿਆ ਕਿ ਇਹ 40 ਪ੍ਰਤੀਸ਼ਤ ਵਾਧਾ ਸਾਰੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਮਿਲਣਾ ਚਾਹੀਦਾ ਹੈ। ਕਿਉਂਕਿ ਅਸਲੀ ਫੋਜ ਜ਼ੋ ਫਰੰਟ ਤੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਕੰਮ ਕਰ ਰਹੀ ਹੈ। ਕਰੋਨਾ ਦੋਰਾਨ ਫਰੰਟ ਤੇ ਕੰਮ ਕਰਮਚਾਰੀਆਂ ਨੇ ਇਸ ਫੈਸਲੇ ਦਾ ਪੰਜਾਬ ਸਰਕਾਰ ਪ੍ਰਤੀ ਗੁੱਸਾ ਜ਼ਾਹਿਰ ਕੀਤਾ ਹੈ ਅਤੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਬਾਕੀ ਕਰਮਚਾਰੀਆਂ ਦੀ ਤਨਖਾਹ ਵਿਚ 40 ਪ੍ਰਤੀਸ਼ਤ ਦਾ ਵਾਧਾ ਨਹੀਂ ਕਰਦੀ ਤਾਂ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਸਾਰੇ ਕਰਮਚਾਰੀ ਬੁੱਧਵਾਰ 29 ਅਪ੍ਰੈਲ ਨੂੰ ਆਪਣੇ ਸਾਰੇ ਕੰਮ ਛੱਡ ਕੇ ਜ਼ਿਲ੍ਹਾ ਹੈਡਕੁਆਰਟਰਾਂ ਤੇ ਦਫ਼ਤਰ ਸਿਵਲ ਸਰਜਨਾਂ ਵਿਖੇ ਇਕੱਠੇ ਹੋ ਅਣਮਿੱਥੇ ਸਮੇਂ ਲਈ ਹਡ਼ਤਾਲ ਤੇ ਚਲੇ ਜਾਣਗੇ ।ਜਦੋਂ ਤੱਕ ਪੰਜਾਬ ਸਰਕਾਰ ਸਾਰੇ ਕਰਮਚਾਰੀਆਂ ਦੀ ਤਨਖਾਹ ਵਿਚ 40 ਪ੍ਰਤੀਸ਼ਤ ਦਾ ਵਾਧਾ ਨਹੀਂ ਹੋ ਜਾਂਦਾ ਉਦੋਂ ਤੱਕ ਹਡ਼ਤਾਲ ਵਾਪਿਸ ਨਹੀਂ ਲੈਣਗੇ। ਇਹ ਕਾਣੀ ਵੰਡ ਕਰਕੇ ਪੰਜਾਬ ਸਰਕਾਰ ਨੇ ਫੋਕੀ ਵਾਹ ਵਾਹ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਇਕਪਾਸਡ਼ ਲਿਆ ਫੈਸਲਾ ਪੰਜਾਬ ਸਰਕਾਰ ਤੇ ਬਹੁਤ ਹੀ ਭਾਰੀ ਪੈ ਸਕਦਾ ਹੈ।ਇਸ ਮੌਕੇ ਜਸਵੀਰ ਕੌਰ, ਸੁਖਜਿੰਦਰ ਸਿੰਘ, ਮੁਨੀਸ਼ ਕੁਮਾਰ, ਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।