ਡੀਐਸਪੀ ਅਤੇ ਐਸਐਚਓ ਨਾਭਾ ਦਾ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਵੱਲੋਂ ਕੀਤਾ ਗਿਆ ਸਨਮਾਨ

ਨਾਭਾ (ਤਰੁਣ ਮਹਿਤਾ) ਕੋਰੋਨਾਂ ਵਾਇਰਸ ਨੂੰ ਲੈਕੇ ਕਰਫਿਊ ਲਗਾਤਾਰ ਲਾਗੂ ਹੈ। ਤੇ ਹਰ ਸੂਬੇ ਦੀ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਆਪਣੀ ਜਾਣ ਜੋਖਿਮ ਵਿੱਚ ਪਾਕੇ ਦਿਨ ਰਾਤ ਤੈਨਾਤ ਹਨ। ਤੇ ਇਸ ਵਾਇਰਸ ਨਾਲ ਚੱਲ ਰਹੇ ਯੁੱਧ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਇਸ ਮਹਾਮਾਰੀ ਦੇ ਚਲਦੇਆਂ ਗੁਰਦੁਆਰਾ ਸਿੱਧਸਰ  ਅਲੋਹਰਾਂ ਸਾਹਿਬ  ਤੋਂ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸਮੀਰਾਂ ਸਿੰਘ ਨੇ ਪੁਲਿਸ ਅਧਿਕਾਰੀਆਂ ਦਾ ਸਨਮਾਨ ਕੀਤਾਂ।  ਪੁਲਿਸ ਦੀ ਤਨਦੇਹੀ ਨਾਲ ਦਿੱਤੀ ਜਾ ਰਹੀ ਡਿਊਟੀ ਨੂੰ ਵੇਖਦੇ  ਸਥਾਨਕ ਬੋੜਾ ਗੇਟ ਚੋਕ ਵਿੱਖੇ ਨਾਭਾ  ਪੁਲਿਸ ਦੇ ਡੀਐਸਪੀ ਵਰਿੰਦਰਜੀਤ ਸਿੰਘ ਥਿੰਦ,ਥਾਣਾ ਕੋਤਵਾਲੀ ਇੰਚਾਰਜ ਸਰਬਜੀਤ ਸਿੰਘ ਚੀਮਾ ਸਮੇਤ ਸਮੂਹ ਸਟਾਫ ਨੂੰ ਸਿਰੋਪਾ ਭੇਂਟ ਕਰ ਸ਼ਾਲ ਪਹਿਨਾ ਕੇ  ਸਨਮਾਨਤ ਕਰਦਿਆਂ ਉਨਾਂ ਦੀ ਹੌਸਲਾ ਅਫਜਾਈ ਕੀਤੀ।

ਬਾਬਾ ਕਸ਼ਮੀਰਾ ਸਿੰਘ ਨੇ ਕਿਹਾ ਕਿ ਜੋ ਪੁਲਿਸ ਸਾਡੀ ਸੁਰੱਖਿਆ ਲਈ ਤੇਨਾਤ ਹੈ। ਪੰਜਾਬ ਪੁਲਿਸ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਨਾਕਾਬੰਦੀ ਤੇ ਤੈਨਾਤ ਹਨ।  ਤੇ ਗਸ਼ਤ ਟੀਮਾਂ ਕਰਫਿਊ ਦੀ ਪਾਲਣਾ ਕਰਵਾਉਣ ਲਈ ਲਗੇ ਹੋਏ ਹਨ।  ਜਿਸ ਨਾਲ ਪੁਲਿਸ ਦਾ ਮਨੋਬਲ ਉੱਚਾ ਹੋ ਸਕੇ। ਇਸ ਦੌਰਾਨ ਜਥੇਦਾਰ ਬਾਬਾ ਕਸਮੀਰਾਂ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਤਨਦੇਹੀ ਨਾਲ  ਸਾਰਿਆਂ ਦੀ ਸੁਰੱਖਿਆ ਲਈ ਤੈਨਾਤ ਹੈ।  ਤੇ ਸਾਨੂੰ ਉਨਾਂ ਦਾ ਮਨੋਬਲ ਵਧਾਉਣਾ ਚਾਹੀਦਾ ਹੈ।  ਇਸ ਮੌਕੇ ਪੁਲਿਸ ਅਧਿਕਾਰੀ ਡੀਐਸਪੀ ਵਰਿੰਦਰਜੀਤ ਸਿੰਘ ਥਿੰਦ ਅਤੇ ਥਾਣਾ ਕੋਤਵਾਲੀ ਦੇ ਐਸਐਂਚਓ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਸਨਮਾਨ ਮਿਲਣ ਤੇ ਪੁਲਿਸ ਦਾ ਮਨੋਬਲ ਵਧਿਆ ਹੈ। ਤੇ ਪੰਜਾਬ ਪੁਲਿਸ ਤਨਦੇਹੀ ਨਾਲ ਡਿਊਟੀ ਦੇਣ ਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਿੱਧਸਰ ਅਲਹੌਰਾ ਸਾਹਿਬ  ਦੇ ਸੇਵਾਦਾਰ ਹਰਦੇਵ ਸਿੰਘ, ਤਰਲੋਚਨ ਸਿੰਘ, ਗੁਰਵੰਤ ਸਿੰਘ, ਬਲਦੇਵ ਸਿੰਘ, ਗੁਰਜੀਤ ਸਿੰਘ,ਗੁਰਪ੍ਰੀਤ ਸਿੰਘ ਹਾਜ਼ਰ ਸਨ!

Share This :

Leave a Reply