ਟੋਕਨ ਨਾਲ ਹੀ ਕਿਸਾਨ ਨੂੰ ਆਪਣੀ ਫਸਲ ਸਮੇਤ ਮੰਡੀ ਵਿਚ ਦਾਖਲ ਹੋਣ ਦੀ ਹੋਵੇਗੀ ਇਜਾਜ਼ਤ

ਕਣਕ ਦੀ ਆਮਦ ਸਵੇਰੇ 07 ਵਜੇ ਤੋਂ ਸ਼ਾਮ 4 ਵਜੇ ਤੱਕ

 ਗੱਲਬਾਤ ਕਰਦੇ ਹੋਏ ਗੁਰਦੀਪ ਸਿੰਘ ਰਸੂਲੜਾ, ਹਰਬੰਸ ਸਿੰਘ ਰੋਸ਼ਾ ਤੇ ਹੋਰ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ‘ਚ ਹੋਈ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਅਤੇ ਆੜਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਅਨਾਜ ਮੰਡੀਆਂ ਵਿਚ ਸੁੱਕੀ 12 ਫੀਸਦੀ ਨਮੀ ਵਾਲੀ ਕਣਕ ਦੀ ਹੀ ਵਿਕਰੀ ਹੋਵੇਗੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮਾਰਕਿਟ ਕਮੇਟੀ ਇੱਕ ਟੋਕਨ ਜਾਰੀ ਕਰੇਗੀ, ਉਸ ਟੋਕਨ ਨਾਲ ਹੀ ਕਿਸਾਨ ਨੂੰ ਆਪਣੀ ਫਸਲ ਸਮੇਤ ਮੰਡੀ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਉਨਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਟਰਾਲੀ ਬਿਨਾਂ ਕਿਸੇ ਟੋਕਨ ਤੋਂ ਸੜਕ ‘ਤੇ ਫੜੀ ਗਈ, ਉਸ ਨੂੰ ਪੁਲਸ ਵੱਲੋਂ ਜਬਤ ਕਰ ਲਿਆ ਜਾਵੇਗਾ। ਮੰਡੀ ਵਿਚ ਕਣਕ ਦੀ ਆਮਦ ਸਵੇਰੇ 07 ਵਜੇ ਤੋਂ ਸ਼ਾਮ 4 ਵਜੇ ਤੱਕ ਹੀ ਹੋਵੇਗੀ ਅਤੇ ਕਿਸਾਨ ਨੂੰ ਟੋਕਨ 24 ਘੰਟੇ ਪਹਿਲਾਂ ਮੁਹੱਈਆ ਕੀਤਾ ਜਾਵੇਗਾ। ਇਸ ਮੌਕੇ ਆੜਤੀ ਐਸੋਸ਼ੀਏਸ਼ਨ ਦੇ ਜਰਨਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ, ਅਜਮੇਰ ਸਿੰਘ ਪੂਰਬਾ ਸਾਬਕਾ ਪ੍ਰਧਾਨ, ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਵਰਿੰਦਰ ਸਿੰਘ ਗੁੱਡੂ, ਭਰਪੂਰ ਚੰਦ ਬੈਕਟਰ, ਕਮਲਜੀਤ ਸਿੰਘ, ਦਰਸ਼ਨ ਸਿੰਘ ਕੰਮਾ, ਮੋਹਿਤ ਗੋਇਲ ਹਾਜ਼ਰ ਸਨ।

Share This :

Leave a Reply