ਟੈਕਨੀਕਲ ਸਰਵਿਸਜ ਯੂਨੀਅਨ ਦੀ ਸਰਕਲ ਕਮੇਟੀ ਪੁਲਿਸ ਅਧਿਕਾਰੀ ਵੱਲੋਂ ਕੀਤੇ ਗਲਤ ਵਿਵਹਾਰ ਦੀ ਕੀਤੀ ਨਿਖੇਧੀ

ਖੰਨਾ (ਪਰਮਜੀਤ ਸਿੰਘ ਧੀਮਾਨ) : ਇਸ ਦੌਰਾਨ ਅੱਜ ਟੈਕਨੀਕਲ ਸਰਵਿਸਜ ਯੂਨੀਅਨ ਦੀ ਸਰਕਲ ਕਮੇਟੀ ਖੰਨਾ ਦੇ ਪ੍ਰਧਾਨ ਜਸਵਿੰਦਰ ਸਿੰਘ, ਸਰਕਲ ਸਕੱਤਰ ਜਗਦੇਵ ਸਿੰਘ, ਸਹਾਇਕ ਸਕੱਤਰ ਬਲਵੀਰ ਸਿੰਘ, ਮੀਤ ਪ੍ਰਧਾਨ ਨਛੱਤਰ ਸਿੰਘ ਅਤੇ ਕੈਸ਼ੀਅਰ ਜਸਵੀਰ ਸਿੰਘ ਨੇ ਕਿਹਾ ਕਿ ਸਮੁੱਚੀ ਦੁਨੀਆ ਕੋਰੋਨਾ ਵਾਇਰਸ ਦੇ ਕਹਿਰ ਦੀ ਮਾਰ ਹੇਠ ਆਈ ਹੋਈ ਹੈ। ਸਰਕਾਰ ਵੱਲੋਂ ਕੀਤੇ ਲਾਕਡਾਊਨ ਕਰਕੇ ਲੋਕ ਘਰਾਂ ਅੰਦਰ ਬੰਦ ਹਨ। ਲੋਕਾਂ ਨੂੰ ਰੋਜ਼ਾਨਾ ਦੀ ਜਾਣਕਾਰੀ ਦੇਣ ਲਈ ਪੱਤਰਕਾਰਾਂ ਵੱਲੋਂ ਆਪਣੀ ਜਾਨ ਨੂੰ ਜ਼ੌਖਮ ਵਿੱਚ ਪਾ ਕੇ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ।

ਪੁਲਿਸ ਅਧਿਕਾਰੀ ਵੱਲੋਂ ਚੰਡੀਗੜ ਵਿਖੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਜੋ ਕਿ ਆਪਣੇ ਦਫਤਰ ਜਾ ਰਿਹਾ ਸੀ। ਉਨਾਂ ਨੂੰ ਪੁਲਿਸ ਅਧਿਕਾਰੀ ਵੱਲੋਂ ਰਸਤੇ ਵਿੱਚ ਰੋਕ ਕੇ ਗਲਤ ਸ਼ਬਦ ਬੋਲੇ ਗਏੇ ਅਤੇ ਧੱਕੇ ਨਾਲ ਗੱਡੀ ਵਿੱਚ ਬਿਠਾ ਕੇ ਥਾਣੇ ਲਿਜਾ ਕੇ ਉਨਾਂ ਦੀ ਗੱਲ ਨਹੀਂ ਸੁਣੀ ਗਈ। ਉਨਾਂ ਵਲੋਂ ਆਪਣਾ ਪਹਿਚਾਣ ਪੱਤਰ ਗਲ ਵਿੱਚ ਪਾਇਆ ਹੋਇਆ ਸੀ। ਸਾਥੀ ਦਵਿੰਦਰਪਾਲ ਨਾਲ ਮੁਜ਼ਰਮਾਂ ਵਾਲਾ ਵਿਹਾਰ ਕੀਤਾ ਗਿਆ। ਟੈਕਨੀਕਲ ਸਰਵਿਸਜ ਯੂਨੀਅਨ ਸਰਕਲ ਕਮੇਟੀ ਖੰਨਾ ਦੇ ਆਗੂਆਂ ਵੱਲੋਂ ਪੁਲਿਸ ਅਧਿਕਾਰੀ ਜਸਵੀਰ ਸਿੰਘ ਦੀ ਕਰਵਾਈ ਦੀ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਤੋਂ ਮੰਗ ਕੀਤੀ ਅਜਿਹੇ ਪੁਲਿਸ ਅਧਿਕਾਰੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿੱਚ ਆਪਣੀ ਡਿਊਟੀ ਕਰਦੇ ਸਮੁੱਚੇ ਕਾਮਿਆਂ ‘ਤੇ ਤਸ਼ੱਦਦ ਕਰਨਾ ਬੰਦ ਕਰਵਾਇਆ ਜਾਵੇ। ਜੇਕਰ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਜਮਹੂਰੀ ਹੱਕਾਂ ਦੀ ਰਾਖੀ ਲਈ ਜੱਥੇਬੰਦੀਆਂ ਵੱਲੋਂ ਦਿੱਤੇ ਹਰੇਕ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਵੇਗਾ।

Share This :

Leave a Reply