ਝੱਖੜ ਕਾਰਨ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਗੁੰਬਦ ਨੁਕਸਾਨੇ

ਸ਼੍ਰੀ ਕਰਤਾਰਪੁਰ ਸਾਹਿਬ

ਕਰਤਾਰਪੁਰ( ਮੀਡੀਆ ਬਿਊਰੋ) ਪੰਜਾਬ ਵਿਚ ਇੰਨੀ ਦਿਨੀਂ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਮੀਂਹ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਹਨ ਪਰ ਭਾਰੀ ਕਾਰਨ ਪਾਕਿਸਤਾਨ ਦੇ ਕਰਤਾਰਪੁਰ ਵਿਚ ਭਾਰਤੀ ਸਿੱਖਾਂ ਲਈ ਖੁੱਲ੍ਹੇ ਕਰਤਾਰਪੁਰ ਗੁਰਦੁਆਰੇ ਦਾ ਹਿੱਸਾ ਨੁਕਸਾਨਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਆਈ ਹਨ੍ਹੇਰੀ ਵਿਚ ਗੁਰਦਵਾਰਾ ਸਾਹਿਬ ਦਾ ਗੁੰਬਦ ਟੁੱਟ ਕੇ ਹੇਠਾਂ ਡਿੱਗ ਗਿਆ।
ਪ੍ਰਾਪਤ ਖ਼ਬਰਾਂ ਮੁਤਾਬਕ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਚਾਰ ਗੁੰਬਦ ਤੇਜ਼ ਹਨ੍ਹੇਰੀ ਕਾਰਨ ਹੇਠਾਂ ਡਿੱਗ ਗਏ।
ਸਿੱਖਾਂ ਵਿਚ ਇਸ ਘਟਨਾ ਨੂੰ ਲੈ ਕੇ ਕਾਫ਼ੀ ਨਰਾਜ਼ਗੀ ਪਾਈ ਜਾ ਰਹੀ ਹੈ। ਸਿੱਖਾਂ ਦਾ ਕਹਿਣਾ ਹੈ ਕਿ ਕਿ ਪਾਕਿਸਤਾਨ ਸਰਕਾਰ ਨੇ ਜਿਸ ਤਰ੍ਹਾਂ ਨਾਲ ਇਹ ਨਿਰਮਾਣ ਕਰਵਾਇਆ ਹੈ, ਉਹ ਸਹੀ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਗੁੰਬਦਾਂ ਦਾ ਨਿਰਮਾਣ ਸੀਮੈਂਟ ਨਹੀਂ ਸਗੋਂ ਫਾਈਬਰ ਨਾਲ ਕੀਤਾ ਗਿਆ ਸੀ। ਉਥੇ ਹੀ ਮਾਰਚ ਵਿਚ ਕੋਰੋਨਾ ਵਾਇਰਸ ਦੇ ਚੱਲਦੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।  

Share This :

Leave a Reply