ਫਤਿਹਗੜ੍ਹ ਸਾਹਿਬ (ਸੂਦ)-ਕੋਰੋਨਾਂ ਮਹਾਮਾਰੀ ਕਰਕੇ ਪੁਰੀ ਦੁਨੀਆ ਲਾਕਡਾਉਨ ਹੈ ਅਤੇ ਹਰੇਕ ਵਿਅਕਤੀ ਆਪਣੇ ਗਰ ਨੂੰ ਜਾਣ ਲਈ ਸਾਧਨ ਜੁਟਾ ਰਿਹਾ ਹੈ। ਇਸੇ ਤਰਾਂ ਪੰਜਾਬ ਵਿਚੋ ਫੈਕਟਰੀਆਂ ਵਿਚ ਕਰਦੇ ਮਜਦੂਰ ਲੱਖਾ ਦੀ ਤਾਦਾਦ ਵਿਚ ਆਪਣੇ ਘਰਾ ਨੂੰ ਜਾ ਰਹੇ ਹਨ, ਪਰ ਦੁਸਰੇ ਪਾਸੇ ਫਸਲ ਦੀ ਬੀਜਾਈ ਕਰਨ ਵਾਲੇ ਮਜਦੂਰ ਦੁਸਰੇ ਸੂਬਿਆ ਤੋਂ ਪੰਜਾਬ ਅਉਣ ਲਈ ਤਿਆਰ ਹਨ ਪਰ ਉਨ੍ਹਾਨੂੰ ਪੰਜਾਬ ਆਉਣ ਲਈ ਸਰਕਾਰ ਤੋਂ ਮੰਨਜੂਰੀ ਮਿਲਣੀ ਜਰੂਰੀ ਹੈ। ਇਹ ਪ੍ਰਗਟਾਵਾ ਆਪ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮ੍ਰਿਤ ਕੌਰ ਰਾਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਮੰਗ ਪੱਤਰ ਵਿਚ ਕੀਤਾ।
ਆਪ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਝੋਨੇ ਦੀ ਲਵਾਈ ਲਈ ਪੰਜਾਬ ਵਿਚ ਮਜਦੂਰਾ ਦੀ ਜਰੂਰਤ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨ ਗਿਆਨ ਸਿੰਘ ਲਟੋਰ,ਦਰਸ਼ਨ ਸਿੰਘ ਲਟੋਰ, ਹਰਵਿੰਦਰ ਸਿੰਘ ਨੰਬਰਦਾਰ ਬਧੌਛੀ ਕਲਾ, ਨਾਹਰ ਸਿੰਘ ਖਰੋੜਾ, ਸੁਖਵਿੰਦਰ ਸਿੰਘ ਲਟੋਰ, ਸਤਨਾਮ ਸਿੰਘ ਬਰਕਤਪੁਰ ਅਤੇ ਸ਼ੇਰ ਸਿੰਘ ਖਰੋੜਾ ਦੇ ਕਿਸਾਨ ਮਿਲੇ ਅਤੇ ਦੱਸਿਆ ਕਿ ਝੋਨਾ ਲਗਾਊਣ ਲਈ ਲੇਬਰ ਲਿਆਉਣ ਦੀ ਸਰਕਾਰ ਵੱਲੋਂ ਇਜਾਜਤ ਮਿਲਣੀ ਚਾਹੀਦੀ ਹੈ, ਦੁਸਰੇ ਸੂਬਿਆ ਦੇ ਜੋ ਮਜਦੂਰ ਝੋਨਾ ਲਾਉਣ ਆਉਦੇ ਹਨ ਉਹ ਜਿਆਦਾਤਰ ਕਿਸਾਨਾ ਦੇ ਸੰਪਰਕ ਵਿਚ ਹਨ ਅਤੇ ਝੋਨਾ ਦੀ ਬੀਜਾਈ ਕਰਨ ਲਈ ਪੰਜਾਬ ਵਿਚ ਆਉਣ ਨੂੰ ਤਿਆਰ ਹਨ, ਪਰ ਸਰਕਾਰ ਇਸ ਵੱਲ੍ਹ ਵਿਸ਼ੇਸ਼ ਧਿਆਨ ਦੇਵੇ, ਉਨ੍ਹਾ ਕਿਹਾ ਕਿ ਜੋ ਮਜਦੂਰ ਪੰਜਾਬ ਵਿਚੋ ਜਾ ਰਿਹਾ ਹੈ ਉਹ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜਦੂਰ ਹਨ ਅਤੇ ਫਸਲ ਲਗਾਉਣ ਵਾਲੀ ਲੇਬਰ ਤਾਂ ਆਪਣੇ ਘਰਾ ਵਿਚ ਬੈਠੀ ਹੈ ਜੋ ਪੰਜਾਬ ਆਉਣ ਲਈ ਤਿਆਰ ਹੈ। ਉਨਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਮਾੜੇ ਆਰਥਿਕ ਹਲਾਤਾਂ ਨਾਲ ਜੂਝ ਰਿਹਾ ਹੈ ਜਿਥੇ ਕਿਸਾਨ ਕੁੱਦਰਤੀ ਆਫਤਾਂ ਦਾ ਸੰਤਾਪ ਭੋਗ ਰਿਹਾ, ਉਥੇ ਹੀ ਕਰੋਨਾ ਮਹਾਮਾਰੀ ਦੀ ਮਾਰ ਹੇਠ ਆ ਗਿਆ ਹੈ ਅਜਿਹੇ ਵਿਚ ਦੇਸ਼ ਦੀ ਕਿਸਾਨੀ ਨੂੰ ਬਚਾਊਣ ਲਈ ਯਤਨ ਕਰਨ ਦੀ ਜਰੂਰਤ ਹੈ ਕਿਸਾਨਾਂ ਲਈ ਸਭ ਤੋ ਵੱਡੀ ਸਮੱਸਿਆ ਲੇਬਰ ਦੀ ਹੈ, ਪ੍ਰੰਤੂ ਲਾਕਡਾਊਨ ਅਤੇ ਕਰਫਿਊ ਕਾਰਨ ਲੇਬਰ ਦੇ ਆਉਣ ਤੇ ਪਾਬੰਦੀ ਲੱਗੀ ਹੋਈ ਹੈ, ਪ੍ਰੰਤੂ ਲੇਬਰ ਦਾ ਕੰਮ ਕਰਨ ਵਾਲੇ ਮਜ਼ਦੂਰ ਕਿਸਾਨਾਂ ਦੇ ਸੰਪਰਕ ਵਿਚ ਹਨ, ਜੇਕਰ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਉਨਾਂ ਨੂੰ ਲੇਬਰ ਲਿਆਉਣ ਦੀ ਆਗਿਆ ਦੇ ਦੇਵੇ ਤਾਂ ਉਹ ਖੁਦ ਲੇਬਰ ਨੂੰ ਲੈ ਕੇ ਆਊਣਗੇ ਜੇਕਰ ਸਰਕਾਰ ਨੇ ਕਿਸਾਨਾਂ ਦੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਕਿਸਾਨਾਂ ਦੀਆਂ ਸਮੱਸਿਆਵਾਂ ਹੋਰ ਵੀ ਵੱਧ ਜਾਣਗੀਆ। ਲਖਵੀਰ ਸਿੰਘ ਰਾਏ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਿ ਝੋਨੇ ਦੀ ਬੀਜਾਈ ਕਰਨ ਵਾਲੀ ਲੇਬਰ ਨੂੰ ਦੂਲਰੇ ਸੂਬਿਆ ਵਿਚੋ ਪੰਜਾਬ ਲਿਆਉਣ ਦਾ ਪ੍ਰਬੰਧ ਕਰੇ। ਜੋ ਕਿਸਾਨ ਲੇਬਰ ਨੂੰ ਆਪ ਲਿਆਉਣਾ ਚਾਹੁਣ ਤਾਂ ਉਨ੍ਹਾ ਕਿਸਾਨਾ ਨੂੰ ਪੰਜਾੂ ਸਰਕਾਰ ਮੰਨਜੂਰੀ ਦੇਵੇ। ਉਨ੍ਹਾ ਕਿਹਾ ਕਿ ਜੇਕਰ ਝੋਨੇ ਦੀ ਲਵਾਈ ਵਿਚ ਦੇਰੀ ਹੋਈ ਤਾਂ ਕਿਸਾਨ ਆਰਥਿਕ ਤੋਰ ਤੇ ਹੋਰ ਵੀ ਵਧੇਰੇ ਕਮਜੋਰ ਹੋ ਜਾਵੇਗਾ।