ਨਾਭਾ 31 ਮਈ ( ਤਰੁਣ ਮਹਿਤਾ) ਨਾਭਾ ਨਿਵਾਸੀਜੈਨ ਪਰਿਵਾਰ ਦੇ ਮੁਖੀ ਪਦਮ ਜੈਨ ਵੱਲੋਂ ਸਥਾਨਕ ਅਲਹੋਰਾਂ ਗੇਟ ਸਥਿਤ ਸ਼ਮਸ਼ਾਨ ਘਾਟ ਲਈ ਵਾਟਰ ਕੂਲਰ ਭੇਟ ਕੀਤਾ। ਇਸ ਕੂਲਰ ਦਾ ਉਦਘਾਟਨ ਉਨ੍ਹਾਂ ਦੇ ਸਪੁੱਤਰ ਐਡ.ਕੇਵਲ ਕ੍ਰਿਸ਼ਨ ਜੈਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਅਲਹੌਰਾਂ ਗੇਟ ਸ਼ਮਸ਼ਾਨ ਘਾਟ ਦਾ ਰੱਖ ਰਖਾਅ ਕਰਨ ਵਾਲੀ ਅਮਲ ਸੁਸਾਇਟੀ ਦੇ ਪ੍ਰਧਾਨ ਮੇਜਰ ਅਜੀਤ ਸਿੰਘ ਸੰਧੂ ਨੇ ਇਸ ਕਾਰਜ ਲਈ ਜੈਨ ਪਰਿਵਾਰ ਦਾ ਧੰਨਵਾਦ ਕੀਤਾ ।
ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜੈਨ ਪਰਿਵਾਰ ਇੰਜ ਹੀ ਸਮਾਜਿਕ ਕਾਰਜਾਂ ਵਿੱਚ ਹਿੱਸਾ ਪਾਉਂਦਾ ਰਹੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਕਿਸ਼ਨ ਜੈਨ, ਪੁਨੀਤ ਗੋਇਲ, ਧੀਰਜ ਕੁਮਾਰ ,ਧਰਮਵੀਰ ਮਿੱਤਲ, ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਅਮਰਜੀਤ ਵਰਮਾ, ਸਕੱਤਰ ਅਵਤਾਰ ਸਿੰਘ ,ਕੈਸ਼ੀਅਰ ਭਗਵਾਨ ਦਾਸ,ਸੁਰਜੀਤ ਸਿੰਘ ਨਾਜ਼ਰ ,ਅਜੀਤ ਸਿੰਘ ਖਹਿਰਾ, ਕਰਮਜੀਤ ਸਿੰਘ ਮਹਿਰਮ,ਰਵੀ ਬੱਤਾ ,ਪਰਮਜੀਤ ਸਿੰਘ ਸੋਢੀ ,ਗੁਰਜਿੰਦਰ ਸਿੰਘ ਅਾਦਿ ਹਾਜ਼ਰ ਸਨ।