ਜਿਲ੍ਹੇ ਦੇ ਸਰਪੰਚਾਂ ਨੇ ਸਰਕਾਰ ਨੂੰ ਮਾਣ ਭੱਤਾ ਦੇਣ ਲਈ ਮੰਗ ਪੱਤਰ ਜਾਰੀ ਕੀਤਾ

ਸਰਪੰਚ ਗੁਰਮੀਤ ਸਿੰਘ ਅਤੇ ਵਰਿੰਦਰ ਸਿੰਘ ਚਣੋਂ ਸਾਥੀਆਂ ਸਮੇਤ ਮੁੱਖ ਮੰਤਰੀ ਦੇ ਨਾਂ ਜਾਰੀ ਕੀਤੇ ਮੰਗ ਪੱਤਰ ਦੀਆਂ ਕਾਪੀਆਂ ਦਿਖਾਉਦੇ ਹੋਏ

ਫਤਿਹਗੜ੍ਹ ਸਾਹਿਬ (ਸੂਦ)- ਜਿਲ੍ਹੇ ਦੇ ਪਿੰਡਾਂ ਦੇ ਸਰਪੰਚਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਜਾਰੀ ਕਰਦਿਆਂ ਕਿਹਾ ਕਿ ਰਾਜ ਵਿਚ ਕੋਈ ਵੀ ਮੁਸੀਬਤ ਆਉਦੀ ਹੇੈ ਤਾਂ ਸਮੂਹ ਸਰਪੰਚ ਸਰਕਾਰਾਂ ਦੇ ਨਾਲ ਹਰ ਸਮੇ ਪਹਿਲੀ ਕਤਾਰ ਵਿਚ ਬਿਨਾਂ ਕਿਸੇ ਸਵਾਰਥ ਖੜਦੇ ਹਨ, ਇਸ ਕਰੋਨਾਂ ਮਹਾਂਮਾਰੀ ਵਿਚ ਵੀ ਸਰਪੰਚਾਂ ਨੇ ਆਪਣੇ-ਆਪਣੇ ਪਿੰਡਾਂ ਨੂੰ ਸੈਨੀਟਾਈਜਰ ਕਰਨ ਤੋ ਲੈ ਕੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਏ,ਪਿੰਡਾਂ ਵਿਚ ਲੋੜਵੰਦਾਂ ਨੂੰ ਕੱਚਾ ਪੱਕਾ ਰਾਸਨ, ਬਾਹਰਲੇ ਸੂਬਿਆਂ ਵਿਚੋ ਆਏ ਵਿਅਕਤੀਆਂ ਨੂੰ ਇਕਾਂਤਵਾਸ ਰੱਖਣ ਦੇ ਪ੍ਰਬੰਧ ਆਦਿ ਕੀਤੇ ਗਏ। ਅਜਿਹੇ ਸਮੇਂ ਵਿਚ ਸਰਪੰਚਾਂ ਦੇ ਕਤਲ ਹੋਣਾ ਬੜੀ ਦੁਖਦਾਈ ਘਟਨਾਵਾਂ ਹਨ ਜਿਵੇਂ ਕਿ ਜਿਲ੍ਹਾ ਅੰਮ੍ਰਿਤਸਰ ਦੇ ਇਕ ਪਿੰਡ ਵਿਚ ਨਸਾਂ ਤਸਕਰਾਂ ਦਾ ਸਰਪੰਚ ਵੱਲੋ ਵਿਰੋਧ ਕੀਤਾ ਗਿਆ ਤਾਂ ਨਸਾਂ ਤਸਕਰਾਂ ਨੇ ਸਰੇਆਮ ਸਰਪੰਚ ਦੇ ਗੋਲੀਆਂ ਮਾਰ ਕੇ ਮਾਰ ਦਿੱਤਾ । 5ਮਈ ਨੂੰ ਜਿਲਾ ਪਟਿਆਲਾ ਦੇ ਪਿੰਡ ਪਸਿਆਣਾ ਵਿਖੇ ਰੰਜਸ ਕਾਰਨ ਸਰਪੰਚ ਭੂਪਿੰਦਰ ਸਿੰਘ ਨੂੰ ਤਲਵਾਰਾਂ ਨਾਲ ਵੱਢ ਦਿੱਤਾ ਗਿਆ।

ਸਰਪੰਚ ਗੁਰਮੀਤ ਸਿੰਘ ਗੁਣੀਆਂ ਮਾਜਰਾ, ਵਰਿੰਦਰ ਸਿੰਘ ਚਣੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਪਿੰਡ ਦੇ ਸਰਪੰਚ ਦੀ ਕਿਸੇ ਨਾਲ ਕੋਈ ਦੁਸਮਣੀ ਨਹੀ ਹੁੰਦੀ ਸਗੋਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ, ਸਰਕਾਰੀ ਹਦਾਇਤਾਂ ਨਾ ਮੰਨਣ ਵਾਲੇ, ਨਸੇ ਵੇਚਣ ਵਾਲੇ, ਸਰਕਾਰੀ ਜਮੀਨਾਂ ਤੇ ਨਜਾਇਜ ਕਬਜਾ ਕਰਨ ਵਾਲੇ, ਵੱਡੇ ਜੰਗੀਰਦਾਰ ਜਿਨਾਂ ਨੂੰ ਅਸੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋ ਰੋਕਦੇ ਹਾਂ ਆਦਿ ਵਿਸਿਆਂ ਕਰਕੇ ਸਰਪੰਚਾਂ ਨੂੰ ਆਪਣਾ ਦੁਸਮਣ ਸਮਝਣ ਲੱਗ ਜਾਦੇ ਹਨ ਜਿਸ ਕਰਕੇ ਸਰਪੰਚਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਉਕਤ ਗਲਤ ਅਨਸਰ ਕਰਦੇ ਹਨ। ਉਨਾਂ ਕਿਹਾ ਕਿ ਸਰਕਾਰ ਸਰਪੰਚਾਂ ਨੂੰ ਜਿੰਮੇਵਾਰੀਆਂ ਤਾਂ ਦਿੰਦੀ ਹੇੈ ਪਰ ਕੋਈ ਮਾਲੀ ਸਹਾਹਿਤਾ ਨਹੀ ਦਿੰਦੀ ਜਿਸ ਕਰਕੇ ਪੰਜ ਸਾਲਾਂ ਵਿਚ ਜਿਆਦਾਤਰ ਸਰਪੰਚਾਂ ਦੀਆਂ ਜਮੀਨਾਂ ਅਤੇ ਘਰ ਵਿੱਕ ਜਾਦੇ ਹਨ ਕਿਉਕਿ ਸਰਕਾਰੀ ਕੰਮ ਅਤੇ ਲੋਕ ਭਲਾਈ ਦੇ ਕੰਮ ਕਰਵਾਉਣ ਸਮੇ ਸਰਪੰਚ ਆਪਣੇ ਕੋਲੋ ਨਿੱਜੀ ਤੌਰ ਤੇ ਖਰਚਾ ਕਰਦੇ ਹਨ। ਉਨਾਂ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਕਿ ਸਰਪੰਚ ਭੂਪਿੰਦਰ ਸਿੰਘ ਕਸਿਆਣਾ ਦੇ ਪਰਿਵਾਰ ਇੰਨਸਾਫ ਦੇ ਕੇ ਦੋਸੀਆਂ ਨੂੰ ਸਖਤ ਤੋ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਮ੍ਰਿਤਕ ਸਰਪੰਚ ਦੇ ਪਰਿਵਾਰਕ ਮੈਬਰ ਨੂੰ ਸਰਕਾਰੀ ਨੌਕਰੀ ਅਤੇ ਮੁਆਵਜਾ ਦਿੱਤਾ ਜਾਵੇ। ਉਨਾਂ ਕਿਹਾ ਕਿ ਸਰਕਾਰ ਇਹ ਤਹਿ ਕਰੇ ਕਿ ਕਿਸੇ ਵੀ ਸਰਪੰਚ ਉਪਰ ਕੋਈ ਵਿਅਕਤੀ ਹਮਲਾ ਕਰਦਾ ਹੇੈ ਤਾਂ ਉਸ ਉਪਰ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੇੈ ਅਤੇ ਸਰਪੰਚਾਂ ਨੂੰ 15 ਹਜਾਰ ਪ੍ਰਤੀ ਮਹੀਨਾਂ ਮਾਣ ਭੱਤਾ ਦਿੱਤਾ ਜਾਣਾ ਚਾਹੀਦਾ ਹੇੈ। ਇਸ ਮੋਕੇ ਹੌਰਨਾਂ ਤੋ ਇਲਾਵਾ ਸਰਪੰਚ ਗੁਰਮੀਤ ਸਿੰਘ ਗੁਣੀਆਂ ਮਾਜਰਾ, ਵਰਿੰਦਰ ਸਿੰਘ ਚਣੋਂ, ਸਰਪੰਚ ਅਵਤਾਰ ਸਿੰਘ ਹੱਲੋਤਾਲੀ,ਸਰਪੰਚ ਭੂਪਿੰਦਰ ਸਿੰਘ ਬਾਲਪੁਰ,ਸਰਪੰਚ ਰੋਹੀ ਰਾਮ ਧਤੌਦਾ,ਸਰਪੰਚ ਜਸਦੇਵ ਸਿੰਘ ਪੰਜੋਲੀ,ਸਰਪੰਚ ਅਮਰੀਕ ਸਿੰਘ ਨਲੀਨਾਂ,ਸਰਪੰਚ ਕੁਲਵਿੰਦਰ ਸਿੰਘ ਬਾਗੜੀਆਂ ਆਦਿ ਹਾਜਰ ਸਨ।

Share This :

Leave a Reply