ਜਿਲ੍ਹਾ ਮੈਜਿਸਟਰੇਟ ਵੱਲੋਂ ਬੈਂਕਾ, ਏ.ਟੀ.ਐਮ ਖੋਲਣ ਦਾ ਨਵਾਂ ਰੋਸਟਰ ਜਾਰੀ

ਫਰੀਦਕੋਟ (ਮੀਡੀਆ ਬਿਊਰੋ) ਜਿਲ੍ਹਾ ਮੈਜਿਸਟਰੇਟ ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਜਿਲ੍ਹੇ ਵਿਚ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ 23 ਮਾਰਚ 2020 ਨੂੰ ਲਗਾਏ ਗਏ ਕਰਫਿਊ ਦੀ ਲਗਾਤਾਰਤਾ ਵਿਚ ਜਿਲ੍ਹੇ ਦੇ ਬੈਂਕਾਂ, ਏ.ਟੀ.ਐਮਜ਼ ਆਦਿ ਲਈ ਖੋਲਣ ਦਾ ਸਮਾਂ ਅਤੇ ਖੁੱਲੇ ਜਾਣ ਵਾਲੇ ਬੈਂਕਾ ਦਾ ਨਵਾਂ ਰੋਸਟਰ ਜਾਰੀ ਕੀਤਾ ਹੈ।


ਜਿਲ੍ਹਾ ਮੈਜਿਸਟਰੇਟ ਵੱਲੋਂ ਦੱਸਿਆ ਕਿ ਜਿਲ੍ਹੇ ਦੇ ਸਾਰੇ ਬੈਂਕਾ ਦੇ ਏ.ਟੀ.ਐਮ ਸਵੇਰੇ 06:00 ਵਜੇ ਤੋਂ ਸ਼ਾਮ 08.00 ਵਜੇ ਤੱਕ ਖੁੱਲੇ ਰਹਿਣਗੇ ਅਤੇ ਇਸ ਤੋਂ ਇਲਾਵਾ ਨਾਲ ਸੋਧੀ ਲਿਸਟ ਅਨੁਸਾਰ ਕੁਝ ਏ.ਟੀ.ਐਮ 24 ਘੰਟੇ ਖੁੱਲੇ ਰਹਿਣਗੇ। ਉਨ੍ਹਾਂ ਦੱਸਿਆ ਕਿ ਬੈਂਕਾ ਅਤੇ ਬੈਂਕਾਂ ਦੀਆਂ  ਸਾਰੀਆਂ/ਕਰੰਸੀ ਚੈਸਟ 16-04-2020 ਤੋਂ ਸਵੇਰੇ 09.00 ਵਜੇ ਦੁਪਹਿਰ 02.00 ਵਜੇ ਤੱਕ ਤੋਂ ਅਗਲੇ ਹੁਕਮਾਂ ਤੱਕ ਖੁੱਲੀਆਂ ਰਹਿਣਗੀਆਂ। ਬੈਂਕ ਸਟਾਫ ਦੇ ਬੈਂਕ ਆਈ.ਡੀ. ਕਾਰਡ ਨੂੰ ਕਰਫਿਊ ਪਾਸ ਮੰਨਿਆ ਜਾਵੇਗਾ। ਗਾਹਕਾਂ ਦੀ ਭੀੜ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਬੈਂਕ ਸ਼ਾਖਾ ਅਤੇ ਏ.ਟੀ.ਐਮ ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਸਾਰੇ ਖੁੱਲਣ ਵਾਲੇ ਬੈਂਕਾਂ ਦੇ ਮੈਨੇਜਰਾਂ ਵੱਲੋਂ ਬੈਂਕਾਂ ਵਿਚ 1 ਤੋਂ 1.5 ਮੀਟਰ ਸਮਾਜਿਕ ਦੂਰੀ, ਸੈਨੀਟਾਈਜ਼ਰ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।  

Share This :

Leave a Reply