ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ ਸ਼ਾਇਨਾ ਕਪੂਰ ਨੇ ਲੋਕਾਂ ਨੂੰ ਕੀਤੀ ਅਪੀਲ

ਡਾ. ਸ਼ਾਇਨਾ ਕਪੂਰ

ਪਟਿਆਲਾ (ਅਰਵਿੰਦਰ ਸਿੰਘ) ਕਰੋਨਾ ਦੀ  ਜੋ ਬਿਮਾਰੀ ਫੈਲੀ ਹੈ ਇਹ ਇੱਕ ਪੈਨਡਮਿਕ ਹੈ। ਇਹ  ਪੂਰੇ ਵਿਸ਼ਵ ਭਰ ਵਿੱਚ ਆਪਣੇ ਪੈਰ ਪਸਾਰ ਚੁੱਕੀ ਹੈ। ਇਸ ਬਿਮਾਰੀ ਨੂੰ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ। ਇਹ ਇੱਕ ਐਸੀ ਬਿਮਾਰੀ ਹੈ ਜੋ ਕਿ ਹੱਥ ਮਿਲਾਉਣ ਨਾਲ ਜਾਂ ਫੇਰ ਕਿਸੇ ਨੂੰ ਕਰੋਨਾ ਹੈ, ਨੂੰ ਮਿਲਣ ਤੋਂ ਵਧਦੀ ਹੈ। ਬਾਹਰਲੇ ਮੂਲਕਾਂ ਵਾਂਗ ਹੀ ਭਾਰਤ ਵਿੱਚ ਵੀ ਇਸ ਦਾ ਅਸਰ ਹੁਣ ਤੇਜ ਹੋਣਾ ਸ਼ੁਰੂ ਹੋ ਗਿਆ ਹੈ।

ਇਹੀ ਕਾਰਨ ਹੈ ਕਿ ਸਾਡੀ ਸਰਕਾਰ ਨੇ ਲਾਕਡਾਊਨ ਦਾ ਫ਼ੈਸਲਾ ਲਿਆ ਹੈ। ਪਰ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਅਨਗੇਲੀਆਂ ਕਰਨ  ਇਸ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਸਰਕਾਰ ਲਾਕਡਾਊਨ ਕਰ ਕੇ ਲੋਕਾਂ ਦਾ ਘਰ ਰਹਿਣਾ ਲਾਜ਼ਮੀ ਰਹਿਣ ਲਈ ਪੂਰਾ ਜ਼ੋਰ ਲਗਾ ਰਹੀ ਹੈ ਪਰ ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਇਸ ਸਭ ਨਾਲ ਸਿਰਫ਼ ਇੱਕ ਪਰਿਵਾਰ ਦੀ ਨਹੀਂ ਪੂਰੇ ਭਾਰਤ ਦੇ ਲੱਖਾ ਪਰਿਵਾਰਾਂ ਦੀ ਜਾਣ ਬਚ ਸਕੇਗੀ। ਜੇ ਲੋਕ ਇਸ ਨੂੰ ਨਹੀਂ ਮੰਨਣਗੇ ਤਾਂ ਉਹ ਆਪਣੀ ਜਾਨ ਤਾਂ ਖੋ ਹੀ ਦੇਣਗੇ ਬਲਕਿ ਆਪਣੇ ਪਰਿਵਾਰ ਦੀ ਜਾਨ ਵੀ ਮੁਸੀਬਤ ਵਿੱਚ ਪਾ ਦੇਣਗੇ।

ਜੇ ਆਪਣੀ ਜਾਨ ਬਚਾਉਣੀ ਹੈ ਤਾਂ ਅਸੀਂ ਅੰਦਰ ਬੈਠੀਏ ਤਾਂ ਹੀ ਅਸੀਂ ਆਪਣੀ ਤੇ ਆਪਣੇ ਘਰਦਿਆਂ ਦੀ ਜਾਨ ਬਚਾਂ ਸਕਦੇ ਹਾਂ। ਜਿੰਨਾ ਵੀ ਸਾਡੇ ਘਰ ਰਾਸ਼ਨ ਹੈ, ਇਸ ਮੁਸੀਬਤ ਦੀ ਘੜੀ ਵਿੱਚ ਉਹ ਹੀ ਖਾ ਕੇ ਗੁਜ਼ਾਰਾ ਕਰੀਏ। ਨਾ ਬਾਹਰ ਜਾਈਏ ਤੇ ਨਾ ਕਿਸੇ ਨੂੰ ਘਰ ਵਿੱਚ ਬੁਲਾਈਏ

ਸਰਕਾਰ ਨੇ ਜੋ ਚੀਜ਼ਾਂ ਸਾਨੂੰ ਦੱਸੀਆਂ ਹਨ ਉਨ੍ਹਾ ਤੇ ਅਮਲ ਕਰੀਏ ਜਿਵੇਂ ਕਿ ਹਰ ਅੱਧੇ ਘੰਟੇ ਵਿੱਚ ਹੱਥ ਧੋਵੋ, ਗਰਮ ਪਾਣੀ ਪੀਓ, ਠੰਡੀਆਂ ਚੀਜਾਂ ਤੋਂ ਗੁਰੇਜ਼ ਕਰੀਏ, ਆਲਾ ਦੁਆਲਾ ਸਾਫ ਰਖੀਏ, ਕਿਸੇ ਨਾਲ ਹੱਥ ਨਾ ਮਿਲਾਓ, ਜੇ ਮਜਬੂਰੀ ਵਿੱਚ ਬਾਹਰ ਜਾਣਾ ਪਵੇ ਤਾਂ ਮਾਸਕ ਪਾਓ, ਉਂਝ ਬਿਨਾਂ ਕਿਸੇ ਜ਼ਰੂਰੀ ਕੰਮ ਬਾਹਰ ਨਾ ਜਾਓ, ਘਰ ਨੂੰ ਸੈਨੇਟਾਈਜ ਕਰਦੇ ਰਹੋ। ਇਸ ਤਰ੍ਹਾਂ ਇਸ ਗੰਭੀਰ ਬਿਮਾਰੀ ਤੋਂ ਕਾਫੀ ਹੱਦ ਤੱਕ ਨਿਜਾਤ ਪਾਈ ਜਾ ਸਕਦੀ ਹੈ।

ਲੋਕ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝ ਨਹੀਂ ਰਹੇ ਜਦੋ ਸਮਝਣਗੇ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਲੋਕ ਹਾਲੇ ਵੀ ਗਰੁੱਪ ਬਣਾ ਕੇ ਘਰੋ ਬਾਹਰ ਖੜੇ ਨੇ, ਔਰਤਾਂ ਗਲੀਆਂ ਵਿੱਚ ਬੈਠ ਕੇ ਗੱਲਾ ਮਾਰ ਰਹੀਆਂ ਨੇ, ਬੱਚੇ ਖੇਡ ਰਹੇ ਨੇ, ਲੋਕ ਇਸ ਨੂੰ ਮਜ਼ਾਕ ਸਮਝ ਰਹੇ ਨੇ, ਉਨ੍ਹਾਂ ਦੀ ਇਹ ਗ਼ਲਤੀ ਉਨ੍ਹਾਂ ਦੇ ਪਰਿਵਾਰ ਅਤੇ ਨਜਦੀਕੀ ਲੋਕਾਂ ਤੇ ਤਾਂ ਭਾਰੀ ਪਵੇਗੀ ਹੀ ਨਾਲ ਹੀ ਦੇਸ਼ ਲਈ ਵੀ ਵੱਡੀ ਮੁਸੀਬਤ ਬਣ ਜਾਵੇਗੀ। ਸੋ ਮੈਂ ਅਪੀਲ ਕਰਦੀ ਹਾਂ ਕਿ ਸਾਰੇ ਇਹ ਸਮਾਂ ਸੂਝ ਬੂਝ ਨਾਲ ‘ਤੇ  ਸਮਾਂ ਵਿਚਾਰ ਕੇ ਸੋਹਣੀ ਤੇ ਅਨਮੋਲ ਜ਼ਿੰਦਗੀ ਆਪਣਿਆ ਨਾਲ ਬੈਠ ਕੇ ਜੀਓ ਅਤੇ ਰਲ ਕੇ ਸਰਬਤ ਦੇ ਭਲੇ ਦੀ ਅਰਦਾਸ ਕਰੋ।

Share This :

Leave a Reply