ਚੰਡੀਗੜ੍ਹ ਦੇ ਬਿਜ਼ਨਸ ਮੈਨ ਵੱਲੋਂ ਕੈਨੇਡੀਅਨ ਸਿਟੀਜਨ ਨੂੰ ਆਪਣੇ ਪੱਧਰ ਤੇ ਵਾਪਸ ਭੇਜਣ ਦੀ ਪੇਸ਼ਕਸ਼

ਟੋਰੰਟੋ (ਕੁਲਤਰਨ ਸਿੰਘ ਪਧਿਆਣਾ) ਬੇਸ਼ੱਕ ਭਾਰਤ ਵਿੱਚ ਫ਼ਸੇ ਕੈਨੇਡੀਅਨ ਨਾਗਰਿਕ ਕੈਨੇਡਾ ਵਾਪਸ ਜਾਣ ਲਈ ਕਾਹਲੇ ਹਨ ਪਰ ਟਿਕਟ ਦੀ ਫੀਸ ਬਹੁਤ ਵੱਧ ਹੋਣ ਕਰਕੇ ਬਹੁਤ ਸਾਰੇ ਕੈਨੇਡੀਅਨ ਵਾਪਸ ਆਉਣ ਦੀ ਸਥਿਤੀ ਵਿਚ ਨਹੀਂ ਹਨ

ਕਿਉਂਕਿ ਉਨ੍ਹਾਂ ਕੋਲ ਏਨੇਂ ਡਾਲਰ ਨਹੀਂ ਹਨ ਹੁਣ ਪੰਜਾਬ ਦੇ ਇਕ ਬਿਜ਼ਨਸ ਮੈਨ ਨਿਊਟਨ ਸਿੱਧੂ ਨੇ ਆਪਣੇ ਪੱਧਰ ਤੇ ਕੈਨੇਡੀਅਨ ਲੋਕਾਂ ਨੂੰ ਵਾਪਸ ਭੇਜਣ ਦੀ ਗੱਲ ਕੀਤੀ ਹੈ ਤੇ ਕਿਹਾ ਹੈ ਕਿ ਉਹ ਆਪਣੇ ਪੱਧਰ ਤੇ ਜਹਾਜ਼ ਦਾ ਇੰਤਜ਼ਾਮ ਕਰ ਸਕਦੇ ਹਨ। ਉਨ੍ਹਾਂ ਆਖਿਆ ਹੈ ਕਿ ਉਹ ਬਹੁਤ ਸਾਰੇ ਕੈਨੇਡੀਅਨ ਮੈਂਬਰ ਪਾਰਲੀਮੈਂਟ ਨੂੰ ਈਮੇਲ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਹਿਯੋਗ ਨਹੀਂ ਮਿਲ ਰਿਹਾ ਦੂਜੇ ਪਾਸੇ ਕੈਨੇਡੀਅਨ ਨਾਗਰਿਕਾਂ ਨੂੰ ਮਹਿੰਗੇ ਭਾਅ ਤੇ ਵਾਪਸ ਭੇਜਣ ਦਾ ਪ੍ਰਬੰਧ ਵੱਡੀ ਕੰਪਨੀ ਕੋਰਪੋਰਟ ਫਲਾਇਰ ਨੂੰ ਦੇਣ ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।

Share This :

Leave a Reply