ਨਾਭਾ (ਤਰੁਣ ਮਹਿਤਾ) ਸ਼ਹਿਰ ਨਾਭਾ ਦੇ ਕਰਤਾਰਪੁਰ ਮੁਹੱਲੇ ਨੇੜੇ ਡਾਂ ਰੋਲ਼ੀ ਕਲੀਨਿਕ ਵਾਲ਼ੀ ਗੱਲੀਂ ਵਿੱਖੇ ਇੱਕ ਨੌਜਵਾਨ ਜਿਸ ਦੀ ਉਮਰ ਤਕਰੀਬਨ 17 ਸਾਲ ਦੀ ਰਿਪੋਰਟ ਕਰੋਨਾ ਪਾਜੀਟਿਵ ਪਾਈਂ ਗੲੀ ਹੈ।ਜਿਸਦੀ ਪੁਸ਼ਟੀ ਸਿਵਲ ਸਰਜਨ ਪਟਿਆਲ਼ਾ ਨੇ ਵੀ ਕਰ ਦਿੱਤੀ ਹੈ।ਜੋ ਕਿ ਇਟਰ ਸਟੇਟ ਟ੍ਰੈਵਲਿੰਗ ਵੱਜੋਂ ਕੰਮ ਕਰਦਾ ਸੀ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਆਇਆਂ ਸੀ।
ਜਿਥੋਂ ਕਿ ਅਹਿਤਿਆਤ ਵੱਜੋਂ ਪ੍ਰਸ਼ਾਸਨ ਨੇ ਉਸ ਗੱਲੀਂ ਨੂੰ ਸੀਲ ਕੀਤਾ ਹੈ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖਟੜਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਪਟਿਆਲ਼ਾ ਦੇ ਰਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ।