1. ਇਕ ਚਮਚ ਅਜਵਾਇਣ ਪਾਨ ਦੇ ਪੱਤੇ ‘ਚ ਰੱਖ ਕੇ ਹਰ ਰੋਜ਼ ਖਾਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ।
2. ਪੁਰਾਣੇ ਦਮੇ ਨੂੰ ਠੀਕ ਕਰਨ ਲਈ, ਫੁੱਲੀ ਹੋਈ ਫਟਕੜੀ ਅਤੇ ਮਿਸਰੀ ਪੀਹ ਲਉ। ਦਿਨ ‘ਚ ਇਕ ਦੋ ਵਾਰ ਡੇਢ ਚਮਚ ਦੀ ਪਾਣੀ ਨਾਲ ਲਉ, ਤੇਲ, ਖਟਾਈ, ਦੁੱਧ, ਘਿਓ, ਮੱਖਣ, ਤੇਜ਼ ਮਿਰਚ-ਮਸਾਲੇ ਤੋਂ ਪ੍ਰਹੇਜ ਕਰੋ। ਦਹੀਂ-ਲੱਸੀ, ਸਬਜ਼ੀਆਂ ਦੇ ਸੂਪ ਆਦਿ ਲਉੇ।
3 . ਦਮੇ ਦੇ ਰੋਗੀਆਂ ਲਈ ਸਹਿਦ, ਪਿਆਜ਼, ਲਸਣ ਅਤੇ ਤੁਲਸੀ ਦੀ ਚਾਹ ਅਤੇ ਗੁੜ ਵਰਤੋ, ਦਾਲ-ਚੀਨੀ ਮੂੰਹ ‘ਚ ਪਾ ਚੂਸੋ।
4.ਠੰਡ ਦੇ ਮੌਸਮ ‘ਚ ਤਿਲ-ਗੂੜ ਦੇ ਲੱਡੂ ਜਾਂ ਗੱਚਕ ਵਰਤਣ ਨਾਲ ਦਮਾ, ਖੰਘ, ਜ਼ੂਕਾਮ ਆਦਿ ਰੋਗਾਂ ਤੋ ਛੁਟਕਾਰਾ ਹੁੰਦਾ ਹੈ।
5. ਸਾਹ ਫੁੱਲਣ ਤੇ ਜਾਂ ਹਲਕੇ ਦਮੇ ਦੀ ਤਕਲੀਫ਼ ਹੋਣ ਤੇ, ਕਾਲੀ ਮਿਰਚ, ਸੁੰਢ ਅਤੇ ਖੰਡ ਪੀਸ ਲਉ ਅਤੇ ਇਸ ਵਿੱਚ ਸ਼ਹਿਦ ਰਲਾ ਲਉ ਇਸ ਨੂੰ ਦਿਨ ‘ਚ ਤਿੰਨ-ਚਾਰ ਵਾਰ ਮੂੰਹ ‘ਚ ਰੱਖ ਕੇ ਚੂਸੋ। ਠੰਡੀ ਲੱਸੀ, ਫ਼੍ਰਿਜ ਦਾ ਪਾਣੀ ਤੋ ਪ੍ਰਹੇਜ ਕਰੋ।
6. ਖੰਘ ਅਤੇ ਦਮੇ ਨੂੰ ਠੀਕ ਕਰਨ ਲਈ ਇਕ ਗਲਾਸ ਪਾਣੀ ‘ਚ 5 ਚਮਚ ਮੁਲੱਠੀ ਦਾ ਚੂਰਨ ਉਬਾਲੋ ਲਉ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੀ ਲਉ ।
7. ਸਾਹ ਫੁੱਲਣਾ, ਖੰਘ ਅਤੇ ਦਮੇ ਦੇ ਰੋਗ ਨੂੰ ਠੀਕ ਕਰਨ ਲਈ ਕਾਲੀ ਮਿਰਚ 2 ਚਮਚ, ਸੁੰਢ 2 ਚਮਚ, ਹਰੀ ਇਲਾਇਚੀ ਪੀਸ ਲਓੁ। ਫਿਰ ਇਸ ਨੂੰ ਗੁੜ ‘ਚ ਰਲਾ ਕੇ ਛੋਲਿਆ ਦੇ ਦਾਣੇ ਜਿੰਨੀਆਂ ਗੋਲੀਆਂ ਬਣਾਉ। ਹਰ ਰੋਜ਼ ਦੋ ਤਿੰਨ ਵਾਰ ਚੂਸੋ।
8. ਜੇਕਰ ਤੁਹਾਨੂੰ ਪਾਨ ਪਾਣ ਦੀ ਆਦਤ ਹੈ ਤਾ ਅੱਕ ਦੀ ਕਰੂੰਬਲ ਸਵੇਰ ਸ਼ਾਮ ਪਾਨ ‘ਚ ਰੱਖ ਕੇ ਚੱਬ ਜਾਉ। ਹੌਲੀ-ਹੌਲੀ ਦਮੇ ਤੋਂ ਛੁਟਕਾਰਾ ਹੋ ਜਾਵੇਗਾ।
9. ਸਵਾਹ ‘ਚ ਭੁੰਨੀ ਅਲਸੀ 3 ਚਮਚ ਅਤੇ ਕਾਲੀ ਮਿਰਚ 1 ਚਮਚ 1 ਪੀਸ ਕੇ, ਦੋ ਚਮਚੇ ਸ਼ਹਿਦ ਚ’ ਰਲਾ ਕੇ ਸਵੇਰੇ ਸ਼ਾਮ ਚੱਟੋ। ਜ਼ਰੂਰ ਆਰਾਮ ਹੋਵੇਗਾ।
10. ਪੀਸੀ ਹਲਦੀ ੫ ਚਮਚ ਕੋਸੇ ਪਾਣੀ ਨਾਲ ਲੈਂਦੇ ਰਹਿਣ ਨਾਲ ਦਮੇ ਦਾ ਰੋਗ ਠੀਕ ਰਹਿੰਦਾ ਹੈ।
11. ਬਲਗਮ ਸੁੱਕ ਜਾਣ ‘ਤੇ 10 ਚਮਚ ਮੁਲੱਠੀ ਪਾਉਡਰ ਇੱਕ ਗਿਲਾਸ ਪਾਣੀ ‘ਚ ਉਬਾਲ ਕੇ ਘਿਓ, ਮਿਸਰੀ, ਸੇੱਧਾ ਲੂਣ ਮਿਲਾ ਕੇ ਪੀਣ ਨਾਲ ਬਲਗਮ ਸੌਖਿਆਂ ਬਾਹਰ ਆ ਜਾਂਦੀ ਹੈ।
12. ਤੁਲਸੀ ਅਤੇ ਅਦਰਕ ਦਾ ਰਸ 3-3 ਚਮਚ, 5 ਚਮਚ ਸਹਿਦ ਚ’ ਰਲਾ ਕੇ ਸਵੇਰੇ ਸ਼ਾਮ ਚੱਟਣ ਨਾਲ ਦਮਾ, ਖੰਘ ਅਤੇ ਬੁਖ਼ਾਰ ਠੀਕ ਹੁੰਦਾ ਹੈ।
13. ਸ਼ਲਗਮ, ਬੰਦ ਗੌਭੀ, ਗਾਜਰ ਅਤੇ ਸੇਮ ਫਲੀ ਦਾ ਰਸ ਮਿਲਾ ਕੇ ਪੀਓ ਬਲਗਮ ਚ ਲਾਭਦਾਇਕ ਹੈ।
14. ਅੱਕ ਦੀ ਕਲੀ, ਕਾਲੀ ਮਿਰਚ ਦੋਵਾ ਦਾ ਬਰਾਬਰ ਚੂਰਨ ਬਣਾ ਕੇ 1-2 ਚਮਚ ਸ਼ਹਿਦ ਚ’ ਰਲਾ ਕੇ ਖਾਵੋ। ਦਮੇ ਦੇ ਦੌਰੇ ਤੋਂ ਛੁਟਕਾਰਾ ਮਿਲਦਾ ਹੈ।
15. ਦਮਾ, ਸੁੱਕੀ ਖੰਘ ਠੀਕ ਕਰਨ ਲਈ ਗੁੜ ਚ’,ਸਰ੍ਹੋਂ ਦਾ ਤੇਲ ਰਲਾ ਕੇ ਚੱਟਣ ਨਾਲ ਲਾਭ ਹੁੰਦਾ ਹੈ।
16. ਆਮ ਖੰਘ ਨੂੰ ਠੀਕ ਕਰਨ ਲਈ ਅਦਰਕ ਦੇ ਰਸ ਵਿੱਚ ਥੋੜ੍ਹਾ ਜਿਹਾ ਕਾਲਾ ਲੂਣ ਅਤੇ ਸ਼ਹਿਦ ਮਿਲਾ ਕੇ ਚੱਟੋ।
ਜੀਵਨਜੋਤ ਆਯੂਵੈਦਿਕ ਸਮਾਜ ਸੇਵੀ ਡਾ.ਜਗਜੀਵਨ ਸਿੰਘ ਮੰਡੇਰ ਕਲਾਲਮਾਜਰਾ ਬਰਨਾਲਾ 9914092435