
ਪਟਿਆਲਾ (ਮੀਡੀਆ ਬਿਊਰੋ) ਜਦੌਂ ਤੌਂ ਦੇਸ਼ ਭਰ ਚ ਤਾਲਾਬੰਦੀ ਆਦੇਸ਼ ਜਾਰੀ ਹੌਏ ਹਨ, ਉਦੌਂ ਤੌਂ ਪਰਦੂਸ਼ਣ ਮੁਕਤ ਵਾਤਾਵਰਣ ਤਾਜੀ ਹਵਾ ਨਾਲ਼ ਸ਼ੁਧ ਹੌ ਗਿਆ ਹੈ। ਜਿਸ ਨਾਲ ਲੌਕਾਂ ਨੂੰ ਕਾਫੀ ਰਾਹਤ ਦੀ ਸਾਂਹ ਮਿਲੀ ਹੈ। ਉਥੇ ਨਦੀਆਂ ਦਾ ਪਾਣੀ ਪਰਦੂਸ਼ਣ ਮੁਕਤ ਹੌ ਗਿਆ ਹੈ। ਆਪਣੇ ਵਿਚਾਰ ਰਖਦਿਆਂ ਆਮ ਆਦਮੀ ਪਾਰਟੀ ਦੇ ਜਿਲਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਦਸਿਆ ਕਿ ਕੇਂਦਰ ਸਰਕਾਰ ਵਲੌਂ ਭਵਿਖ ਚ ਗੰਗਾ ਨਦੀ ਦੇ ਪਾਣੀ ਨੂੰ ਸਾਫ ਕਰਨ ਦੇ ਚਲਦਿਆਂ ਗੰਗੇ ਪਰੌਜੈਕਟ ਦੇ ਤਹਿਤ ਹਜਾਰਾਂ ਕਰੌੜਾਂ ਰੁਪਇਆਂ ਦੀ ਗਰਾਂਟ ਨੂੰ ਮੰਜੂਰੀ ਦਿਤੀ ਗਈ ਸੀ, ਹੁਣ ਜੌਕਿ ਪਾਣੀ ਬਿਲਕੁਲ ਸਾਫ ਹੌ ਗਿਆ ਹੈ, ਤਾਂ ਐਸੇ ਚ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਰੌਜੈਕਟ ਲਈ ਆਉਣ ਵਾਲੀ ਗਰਾਂਟ ਨੂੰ ਕਰੌਨਾ ਜੈਸੀ ਭਿਆਨਕ ਬੀਮਾਰੀ ਤੌਂ ਨਜਿਠਣ ਹਿਤ ਵਰਤੌਂ ਚ ਲਿਆਆ ਜਾਵੇ।

ਤੇਜਿੰਦਰ ਮੇਹਤਾ ਨੇ ਸੂਬਾ ਸਰਕਾਰਾਂ ਤੌਂ ਮੰਗ ਕਰਦਿਆਂ ਕਿਹਾ ਕਿ ਉਹ ਇਸ ਤੇ ਆਪਣਾ ਮਤਾ ਕੇਂਦਰ ਸਰਕਾਰ ਨੂੰ ਪੇਸ਼ ਕਰ ਫੰਡ ਦੀ ਮੰਜੂਰੀ ਸੂਬੇ ਦੇ ਲੌਕਾਂ ਦੀ ਮਦਦ ਕਰਨ ਹਿਤ ਲੈਣ, ਤਾਕਿ ਕੌਰੌਨਾ ਬੀਮਾਰੀ ਤੌਂ ਨਜਿਠਣ ਲਈ ਰਾਹਤ ਦੀ ਸਾਂਹ ਮਿਲ ਸਕੇ। ਉਨਾਂ ਅਗੇ ਆਪਣੇ ਵਿਚਾਰ ਰਖਦਿਆਂ ਕਿਹਾ ਕਿ ਤਾਲਾਬੰਦੀ ਹੌਏ ਜਿਥੇ 20 ਦਿਨਾਂ ਤੌਂ ਉਪਰ ਦਾ ਸਮਾਂ ਬੀਤ ਚੁਕਾ ਹੈ, ਉਥੇ ਗਰੀਬ ਦਬਕੇ ਦੇ ਲੌਕ ਜੌ ਆਪਣੀ ਮਜਦੂਰੀ ਤੌਂ ਵਾਂਝੇ ਹਨ, ਸਰਕਾਰ ਉਨਾਂ ਲਈ ਵੀ ਰਾਹਤ ਰਿਲੀਫ ਫੰਡ ਜਾਰੀ ਕਰੇ। ਮੇਹਤਾ ਦਾ ਮੰਨਣਾ ਹੈ ਕਿ ਇਸ ਆਪਦਾ ਦੇ ਸਮੇਂ ਨਮਾਮੀ ਗੰਗੇ ਪਰੌਜੈਕਟ ਦੇ ਫੰਡ ਦੀ ਸਭ ਤੌਂ ਸਹੀ ਵਰਤੌਂ ਜਰੂਰਤਮੰਦਾਂ ਦੀ ਜਰੂਰਤਾਂ ਨੂੰ ਪੂਰਨਾ ਕਰਨਾ ਹੈ। ਜਿਸ ਤੇ ਸਾਰੇ ਸੂਬਿਆਂ ਦੀ ਸਰਕਾਰਾਂ ਆਪਣਾ ਮਤਾ ਕੇਂਦਰ ਸਰਕਾਰ ਨੂੰ ਭੇਜ ਮੰਜੂਰੀ ਲੈਣ।




















