ਬੰਗਾ ਏ-ਆਰ. ਆਰ. ਐੱਸ. ਸੰਧੂ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਚ ਵੱਖਰੇ ਤੌਰ ‘ਤੇ ਬਣਾਏ ਗਏ ਕੋਰਨਾ ਮਰੀਜ਼ਾਂ ਲਈ ਕੋਵਿਡ-19 ਆਈਸੋਲੇਸ਼ਨ ਸੈਂਟਰ ਵਿਚ ਦਾਖਲ 16 ਮਰੀਜ਼ਾਂ ’ਚੋਂ ਅੱਜ 7 ਮਰੀਜ਼ਾਂ ਨੂੰ ਘਰ ਭੇਜ ਦਿੱਤਾ ਗਿਆ। ਐਸ ਐਮ ਓ ਬੰਗਾ ਡਾ. ਕਵਿਤਾ ਭਾਟੀਆ ਅਨੁਸਾਰ ਸਿਹਤ ਵਿਭਾਗ ਦੀਆਂ ਕੋਵਿਡ ਮਰੀਜ਼ਾਂ ਸਬੰਧੀ ਸੋਧੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਮਰੀਜ਼ਾਂ ਨੂੰ ਘਰਾਂ ’ਚ 7 ਦਿਨ ਦਾ ਇਕਾਂਤਵਾਸ ਸਮਾਂ ਪੂਰਾ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਇਨ੍ਹਾਂ ਮਰੀਜ਼ਾਂ ’ਚ ਮਾਹੀਪੁਰ, ਮੰਗੂਪੁਰ, ਗੁਣਾਚੌਰ, ਕਮਾਮ, ਗਰਚਾ, ਭੌਰਾ ਅਤੇ ਸ਼ਕਤੀ ਨਗਰ ਬੰਗਾ ਦੇ ਮਰੀਜ਼ ਸ਼ਾਮਿਲ ਹਨ। ਇਹਨਾਂ ਮਰੀਜ਼ਾਂ ਨੂੰ ਘਰਾਂ ਵਿਚ 7 ਦਿਨ ਦਾ ‘ਆਈਸੋਲੇਸ਼ਨ’ ਸਮਾਂ ਪੂਰਾ ਕਰਨ ਲਈ ਲਿਖਤੀ ਰੂਪ ਵਿਚ ਅੰਡਰਟੇਕਿੰਗ ਵੀ ਲਈ ਹੈ ਤਾਂ ਕਿ ਉਹ ਇਨ੍ਹਾਂ ਆਉਂਦੇ 7 ਦਿਨਾਂ ਦੌਰਾਨ ਆਪਣੇ ਘਰੇਲੂ ‘ਇਕਾਂਤਵਾਸ’ ਅਤੇ ‘ਅਲਹਿਦਗੀ’ ਨੂੰ ਪੂਰੀ ਜ਼ਿੰਮੇਂਵਾਰੀ ਨਾਲ ਪੂਰਾ ਕਰਨਗੇ।