ਗਿੱਦੜਬਾਹਾ ਵਿੱਚ ਸਫਾਈ ਕਰਮਚਾਰੀਆਂ ਦਾ ਤਾੜੀਆਂ ਮਾਰ ਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਕੀਤਾ ਸਨਮਾਨਿਤ ਅਤੇ ਵੰਡੇ ਸੈਨੀ ਟਾਈਜ਼ਰ ਅਤੇ ਮਾਸਕ

ਸ੍ਰੀ ਮੁਕਤਸਰ ਸਾਹਿਬ ( ਰਣਜੀਤ ਗਿੱਲ ) ਗਿੱਦੜਬਾਹਾ ਦੀ ਪ੍ਰਸਿੱਧ ਧਾਰਮਿਕ ਸੰਸੰਥਾ ਜੈ ਮਾਤਾ ਚਿੰਤਪੁਰਣੀ ਬੱਸ ਸੇਵਾ ਦਲ ਵੱਲੋਂ ਅੱਜ ਕਰੋਨਾ ਵਾਇਰਸ ਦੇ ਮੱਦੇਨਜ਼ਰ ਰਾਜ ਅੰਦਰ ਚੱਲ ਰਹੇ ਕਰਫਿਊ ਵਿਚ ਸਫਾਈ ਦੀ ਸੇਵਾ ਨਿਭਾ ਰਹੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਗਲਾਂ ਵਿਚ ਹਾਰ ਪਹਿਣਾ ਕੇ ਅਤੇ ਤਾੜੀਆਂ ਮਾਰ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਸੰਸੰਥਾ ਦੇ ਮੁਕੇਸ਼ ਗੋਇਲ ਨੇ ਕਿਹਾ ਕਿ ਦੇਸ਼-ਦੁਨੀਆਂ ਲਈ ਕਰੋਨਾ ਇਕ ਵੱਡੀ ਸਮੱਸਿਆ ਵਜੋਂ ਸਾਹਮਣੇ ਆਇਆ ਹੈ ਅਤੇ ਇਸ ਸਮੇਂ ਪੂਰੀ ਦੁਨੀਆਂ ਮੁਸ਼ਕਿਲ ਦੀ ਸਥਿਤੀ ਵਿਚ ਹੈ।

ਅਜਿਹੀ ਮੁਸ਼ਕਿਲ ਸਥਿਤੀ ਵਿਚ ਡਾਕਟਰ, ਪੁਲਿਸ ਕਰਮਚਾਰੀਆ, ਸਿਵਲ ਪ੍ਰਸ਼ਾਸ਼ਨ, ਧਾਰਮਿਕ ਤੇ ਸਮਾਜਿਕ ਸੰਸੰਥਾਵਾਂ ਅਤੇ ਮੀਡੀਆ ਆਪਣਾ ਵੱਢਮੁੱਲਾ ਯੋਗਦਾਨ ਦੇ ਰਹੇ ਉੱਥੇ ਹੀ ਸਫਾਈ ਸੇਵਕਾਂ ਵੱਲੋਂ ਦਿੱਤੇ ਜਾ ਰਹੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਦੇ ਸ਼ਹਿਰ ਵਾਸੀਆਂ ਪ੍ਰਤੀ ਜਜਬੇ ਨੂੰ ਦੇਖਦੇ ਹੋਏ ਉਨ੍ਹਾਂ ਦੀ ਸੰਸੰਥਾ ਵੱਲੋਂ ਕਰੀਬ ਡੇਢ ਦਰਜਨ ਸਫਾਈ ਸੇਵਕਾਂ ਨੂੰ ਹਾਰ ਪਹਿਣਾ ਕੇ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਹੈਂਡ ਸੈਨੀਟਾਈਜ਼ਰ ਅਤੇ ਮਾਸਕ ਵੀ ਵੰਡੇ ਗਏ ਹਨ। ਇਸ ਮੌਕੇ ਮੁਕੇਸ਼ ਗੋਇਲ ਤੋਂ ਇਲਾਵਾ ਪੁਨੀਤ ਕਟਾਰੀਆ, ਪਦਮ ਗੋਇਲ, ਓਮ ਪ੍ਰਕਾਸ਼ ਓਮੀ, ਚੰਦਰ ਸ਼ੇਖਰ ਰਿੰਪੀ, ਪੁਨੀਤ ਗਰਗ, ਰਿੰਕਾ ਬੁੱਟਰ, ਰਾਜਿੰਦਰ ਗਰੋਵਰ ਅਤੇ ਸ਼ੁਸੀਲ ਕੁਮਾਰ ਆਦਿ ਵੀ ਮੌਜੂਦ ਸਨ।ਇਸ ਮੌਕੇ ਤੇ ਰਾਸ਼ਟਰੀ ਸਫਾਈ ਸੇਵਕ ਪੰਜਾਬ ਦੇ ਵਾਈਸ ਪ੍ਰਧਾਨ ਕ੍ਰਿਸ਼ਨ ਲਾਲ ਟਾਂਕ ਨੇ ਸੰਸਥਾ ਵੱਲੋਂ ਉਨ੍ਹਾਂ ਦੇ ਕੀਤੇ ਸਨਮਾਨ ਲਈ ਧੰਨਵਾਦ ਕਿਹਾ ਅਤੇ ਕਿਹਾ ਕਿ
ਅਸੀਂ ਆਪਣੀ ਇਹ ਸੇਵਾ ਤਨਦੇਹੀ ਨਾਲ ਕਰਦੇ ਰਹਾਂਗੇ ਜਦੋਂ ਤੱਕ ਸਾਡੀ ਜਾਨ ਵਿੱਚ ਜਾਨ ਹੈ

Share This :

Leave a Reply