ਅੰਮ੍ਰਿਤਸਰ (ਮੀਡੀਆ ਬਿਊਰੋ ) ਤਹਿਸੀਲ ਅੰਮ੍ਰਿਤਸਰ ਦੇ ਕਰੀਬ 1.40 ਲੱਖ ਪਸ਼ੂਆਂ ਨੂੰ ਘਰ-ਘੋਰੂ ਦੀ ਬੀਮਾਰੀ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਦੀ ਮੁਹਿੰਮ ਦੀ ਸ਼ੁਰੂਆਤ ਹਲਕਾ ਮਜੀਠਾ ਦੇ ਪਿੰਡ ਅਜੈਬਵਾਲੀ ਤੋਂ ਕੀਤੀ ਗਈ। ਇਹ ਸ਼ੁਰੂਆਤ ਪੰਜਾਬ ਦੇ ਪਸ਼ੂ-ਪਾਲਣ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ: ਤਿ੍ਰਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਯੋਗ ਅਗਵਾਈ ਅਤੇ ਨਿਰਦੇਸ਼ਕ ਪਸ਼ੂ-ਪਾਲਣ ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਡਿਪਟੀ ਡਾਇਰੈਕਟਰ ਅੰਮ੍ਰਿਤਸਰ ਡਾ. ਰਘੂਨੰਦ ਸ਼ਰਮਾ ਅਤੇ ਸੀਨੀਅਰ ਵੈਟਰਨਰੀ ਅਫ਼ਸਰ ਡਾ. ਕੰਵਰਜੀਤ ਸਿੰਘ ਹੁੰਦਲ ਨੇ ਪਿੰਡ ਅਜੈਬਵਾਲੀ ਵਿਖੇ ਕੀਤੀ।
ਇਸ ਮੌਕੇ ਸ: ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ (ਦਿਹਾਤੀ) ਨੇ ਮੁੱਖ ਮੰਤਰੀ ਪੰਜਾਬ ਅਤੇ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕੀਤਾ।ਜਿਨਾਂ ਨੇ ਇਸ ਬੀਮਾਰ ਗਲ ਘੋਟੂ ਅਤੇ ਸਵਾਈਨ ਫੀਵਰ ਅਤੇ ਪੱਟ-ਸ਼ੋਜਾ ਬੀਮਾਰੀ ਦਾ ਟੀਕਾ ਜੋ ਪਹਿਲਾ ਪੰਜ ਰੁਪਏ ਵਿਚ ਲਗਾਇਆ ਜਾਂਦਾ ਸੀ ਹੁਣ ਮੁਫ਼ਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬਨਾਊਟੀ ਗਰਭਦਾਨ ਦਾ ਟੀਕਾ ਜੋ ਪਹਿਲਾਂ 100 ਰੁਪਏ ਅਤੇ 75 ਰੁਪਏ ਦਾ ਸੀ। ਉਹ ਵੀ ਹੁਣ 30 ਰੁਪਏ ਅਤੇ 25 ਰੁਪਏ ਦਾ ਕਰ ਦਿੱਤਾ ਹੈ। ਇਸ ਨਾਲ ਪੰਜਾਬ ਦੇ ਡੇਅਰੀ ਫਾਰਮਰਾਂ ਅਤੇ ਸੂਰ-ਪਾਲਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਸਰਪੰਚ ਸਰਬਜੀਤ ਸਿੰਘ ਅਜੈਬਵਾਲੀ, ਗੁਰਮੀਤ ਸਿੰਘ ਭੀਲੋਵਾਲ ਚੇਅਰਮੈਨ, ਅੰਗਰੇਜ ਸਿੰਘ ਖੇੜੇ, ਸਤਨਾਮ ਸਿੰਘ ਕਾਜੀਕੋਟ, ਜਸਮਿੱਤਰ ਸਿੰਘ ਚੋਗਾਵਾਂ, ਅਵਤਾਰ ਸਿੰਘ ਮੱਝੀਵਿੰਡ, ਬਲਜੀਤ ਸਿੰਘ ਭੋਏ, ਮਨਜੀਤ ਸਿੰਘ ਬਲੋਵਾਲੀ, ਹਰਿੰਦਰ ਸਿੰਘ ਸ਼ਾਮਨਗਰ, ਅਜੀਤ ਸਿੰਘ ਕਥੂਨੰਗਲ ਖੁਰਦ, ਬਾਬਾ ਅਜੀਤ ਸਿੰਘ, ਬਲਵਿੰਦਰ ਸਿੰਘ ,ਕੁਲਵਿੰਦਰ ਸਿੰਘ ਸਿਧਵਾਂ, ਸ਼ੇਰਾ ਬਾਬੋਵਾਲ, ਜਗੀਰ ਸਿੰਘ ਆੜਤੀਆ,ਲਵਲੀ ਕੋਟਲਾ ਤਰਖਾਣਾ, ਨਿਸ਼ਾਨ ਸਿੰਘ, ਸੰਦੀਪ ਮਲਹੋਤਰਾ ਬੀ.ਡੀ.ਪੀ.ਓ., ਰਛਪਾਲ ਸਿੰਘ ਐਸ.ਡੀ.ਓ., ਕੁਲਬੀਰ ਸਿੰਘ ਪੰਚਾਇਤ ਅਫ਼ਸਰ ਅਤੇ ਹਨੀ ਅਜੈਬਵਾਲੀ ਹਾਜ਼ਰ ਸਨ।