ਗਦਰੀ ਬਾਬਿਆ ਦਾ 20 ਵਾਂ ਮੇਲਾ ਮੁਲਤਵੀ

ਫਰਿਜ਼ਨੋ (ਮਾਛੀਕੇ / ਧਾਲੀਆਂ ਮੀਡੀਆ ਗਰੁੱਪ) ਕਰੋਨਾ ਵਾਏਰਸ ਦੇ ਫੈਲਾਅ ਨੂੰ ਘੱਟ ਕਰਨ ਦੇ ਲਈ ਸਟੇਟ ਆਫ ਕੈਲੇਫੋਰਨੀਆਂ ਨੇ 250 ਬੰਦਿਆਂ ਤੋਂ ਜਿਆਦਾ ਦੇ ਇਕੱਤਰ ਹੋਣ ਤੇ ਪਾਬੰਦੀ ਲਾ ਦਿਤੀ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆ ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ, ਫਰਿਜ਼ਨੋ ਨੇ 29 ਮਾਰਚ, 2020 ਨੂੰ ਹੋਣ ਵਾਲਾ ਗਦਰੀ ਬਾਬਿਆ ਦਾ 20ਵਾਂ ਮੇਲਾ ਮੁਲਤਵੀ ਕਰ ਦਿਤਾ ਹੈ। ਕੱਲ ਸ਼ਾਮ ਹੋਈ ਫੋਰਮ ਦੀ ਇਕ ਮੀਟਿੰਗ ਵਿਚ ਲੋਕਾਂ ਦੀ ਸੇਹਤ ਨੂੰ ਧਿਆਨ ਵਿਚ ਰਖਦਿਆ ਅਤੇ ਸੇਹਤ ਵਿਭਾਗ ਦੀਆਂ ਤਜਵੀਜ਼ਾ ਦੇ ਅਧੀਨ ਇਹ ਫੈਸਲਾ ਲਿਆ ਗਿਆ। ਫੋਰਮ ਨੇ ਆਪਣੇ ਸਾਰੇ ਸਪਾਸਰਜ਼, ਰੇਡੀਓ ਹੋਸਟ, ਸਾਰੇ ਪੰਜਾਬੀ ਅਖਬਾਰ, ਪੀ ਟੀ ਸੀ ਟੀਵੀ, ਬਾਜ਼ ਟੀਵੀ ਅਤੇ ਸਮੂਹ ਲੋਕਾਂ ਦਾ ਧੰਨਵਾਦ ਕਰਦਿਆ ਆਸ ਪਰਗਟ ਕੀਤੀ ਕਿ ਇਸ ਸੰਸਾਰ ਵਿਆਪੀ ਪਰਕੋਪ ਦੇ ਚਲਦਿਆ ਸਮੂਹ ਲੋਕੀ ਡਾਕਟਰਾਂ ਅਤੇ ਸੇਹਤ ਮਾਹਰਾਂ ਦੀਆਂ ਸਲਾਹਾ ਦਾ ਪਾਲਣ ਕਰਨਗੇ ਅਤੇ ਆਪਣਾ ਅਤੇ ਇਕ ਦੂਜੇ ਦਾ ਧਿਆਨ ਰੱਖਣਗੇ ਤਾਂ ਕਿ ਅਸੀਂ ਛੇਤੀ ਤੋਂ ਛੇਤੀ ਇਸ ਮਹਾਮਾਰੀ ਤੇ ਕਾਬੂ ਪਾ ਸਕੀਏ। ਇਹ ਜਾਣਕਾਰੀ ਪੱਤਰਕਾਰਾਂ ਨਾਲ ਹਰਜਿੰਦਰ ਢੇਸੀ-ਸੈਕਟਰੀ ਇੰਡੋ ਅਮੈਰਿਕਨ ਹੈਰੀਟੇਜ਼ ਫੋਰਮ ਫਰਿਜ਼ਨੋ ਨੇ ਸਾਂਝੀ ਕੀਤੀ।

Share This :

Leave a Reply