ਖੰਨਾ ਪੁਲਿਸ ਨੇ 02 ਪਿਸਟਲਾਂ ਤੇ ਜਿੰਦਾ ਰੌਂਦ ਸਮੇਤ ਦੋ ਦੋਸ਼ੀ ਕੀਤੇ ਕਾਬੂ

ਕਾਬੂ ਕੀਤੇ ਕਥਿਤ ਦੋਸ਼ੀਆਂ ਨਾਲ ਸੀਆਈਏ ਸਟਾਫ਼ ਖੰਨਾ ਇੰਸ. ਗੁਰਮੇਲ ਸਿੰਘ ਦੇ ਹੋਰ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਇੱਥੇ ਪੁਲਿਸ ਜਿਲ੍ਹਾ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਅਰੰਭੀ ਮੁਹਿੰਮ ਤਹਿਤ ਐਸ. ਪੀ. (ਆਈ) ਜਗਵਿੰਦਰ ਸਿੰਘ ਚੀਮਾ ਦੀ ਨਿਗਰਾਨੀ ਹੇਠਾਂ ਡੀ. ਐਸ. ਪੀ. (ਆਈ.) ਮਨਮੋਹਨ ਸਰਨਾ, ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸ. ਗੁਰਮੇਲ ਸਿੰਘ ਦੇ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋ ਕੋਵਿਡ-19 ਦੇ ਚੱਲਦਿਆਂ ਸਪੈਸ਼ਲ ਨਾਕਾਬੰਦੀ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਜੀ.ਟੀ.ਰੋਡ ਅਲੌੜ ਸਥਿਤ ਪ੍ਰਿਸਟਾਈਨ ਮਾਲ ਦੇ ਸਾਹਮਣੇ ਮੰਡੀ ਗੋਬਿਦਗੜ੍ਹ ਤੋਂ ਆਉਣ ਵਾਲੀ ਟ੍ਰੈਫਿਕ ਵਹੀਕਲਾਂ ਦੀ ਜਾਂਚ ਦੌਰਾਨ ਆਈ ਇੱਕ ਆਈ-20 ਕਾਰ ਰੰਗ ਚਿੱਟਾ ਨੰਬਰੀ ਪੀ. ਬੀ. 10 ਐਚ. ਡੀ-7881 ਜਿਸ ਵਿੱਚ 02 ਨੌਜਵਾਨ ਸਵਾਰ ਸਨ।

ਪੁਲਸ ਪਾਰਟੀ ਨੂੰ ਦੇਖ ਕਾਰ ਚਾਲਕ ਭੱਜਣ ਲੱਗਾ ਤਾਂ ਪੁਲਸ ਪਾਰਟੀ ਨੇ ਚਾਲਕ ਅਮਨਪ੍ਰੀਤ ਸਿੰਘ ਉਰਫ ਰਿੱਕੀ ਪੁੱਤਰ ਪ੍ਰਿਤਪਾਲ ਸਿੰਘ ਹਾਲ ਵਾਸੀ ਮਕਾਨ ਨੰਬਰ 1505, ਡਰੰਮ ਵਾਲਾ ਚੌਕ ਦੁੱਗਰੀ ਲੁਧਿਆਣਾ ਅਤੇ ਨਾਲ ਕੰਡਰਕਟਰ ਸੀਟ ‘ਤੇ ਬੈਠੇ ਭਗਵੰਤ ਸਿੰਘ ਉਰਫ ਲਾਲੀ ਪੁੱਤਰ ਭਜਨ ਸਿੰਘ ਵਾਸੀ ਸਹਿਜ਼ਾਦ ਥਾਣਾ ਜੋਧਾਂ (ਲੁਧਿਆਣਾ) ਨੂੰ ਕਾਬੂ ਕਰ ਲਿਆ। ਪੁਲਸ ਪਾਰਟੀ ਵੱਲੋਂ ਤਲਾਸ਼ੀ ਲੈਣ ‘ਤੇ ਭਗਵੰਤ ਸਿੰਘ ਕੋਲੋਂ ਇਕ ਪਿਸਟਲ 25 ਬੋਰ ਸਮੇਤ 01 ਮੈਗਜ਼ੀਨ ਸਮੇਤ 05 ਰੌਂਦ ਜਿੰਦਾ 25 ਬੋਰ ਬ੍ਰਾਮਦ ਕਰਕੇ ਉਕਤ ਦੋਸ਼ੀਆਂ ਖਿਲਾਫ ਐਫ਼ ਆਈ. ਆਰ. ਨੰਬਰ 81/ 27.05.2020 ਅ/ਧ 25/54/59 ਅਸਲਾ ਐਕਟ ਥਾਣਾ ਸਿਟੀ ਖੰਨਾ-2 ਖੰਨਾ ਵਿਚ ਦਰਜ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਵਿੱਚੋਂ ਕਥਿਤ ਦੋਸ਼ੀ ਭਗਵੰਤ ਸਿੰਘ ਉਰਫ ਲਾਲੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਕੋਲ ਇਕ ਪਿਸਟਲ 30 ਬੋਰ ਵੀ ਹੈ, ਜੋ ਉਸਨੇ ਪੀ. ਪੀ. ਏ ਫਿਲੌਰ ਤੋਂ ਸਰਕਾਰੀ ਨੀਲਾਮੀ ਦੌਰਾਨ ਸਾਲ 2012 ਵਿੱਚ ਖਰੀਦਿਆ ਸੀ। ਜਿਸ ਦਾ ਲਾਇਸੰਸ ਸਾਲ 2016 ਵਿੱਚ ਐਕਸਪਾਇਰ ਹੋ ਚੁੱਕਾ ਹੈ, ਮੁਕੱਦਮੇ ਦਰਜ ਹੋਣ ਕਰਕੇ ਲਾਇਸੰਸ ਰੀਨਿਊ ਨਹੀਂ ਕਰਵਾਇਆ ਸੀ। ਜਿਸ ‘ਤੇ ਏ. ਐਸ. ਆਈ. ਤਰਵਿੰਦਰ ਕੁਮਾਰ ਨੇ ਦੋਸ਼ੀ ਭਗਵੰਤ ਸਿੰਘ ਉਰਫ ਲਾਲੀ ਪਾਸੋਂ ਉਸਦੇ ਘਰ ਵਿੱਚ ਲੁਕਾ ਕੇ ਰੱਖਿਆ ਹੋਇਆ, ਇੱਕ ਪਿਸਟਲ 30 ਬੋਰ ਸਮੇਤ 02 ਮੈਗਜ਼ੀਨ ਸਮੇਤ 14 ਰੌਦ 30 ਬੋਰ ਜ਼ਿੰਦਾ ਬਰਾਮਦ ਕਰਵਾਇਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਕੋਲੋਂ ਕੀਤੀ ਜਾ ਰਹੀ ਡੂੰਘਾਈ ਨਾਲ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share This :

Leave a Reply