ਖੰਨਾ ਪੁਲਸ ਨੇ ਐਸ. ਪੀ. ਮੁਕੇਸ਼ ਕੁਮਾਰ ਦੀ ਅਗਵਾਈ ਹੇਠਾਂ ਵੱਖ-ਵੱਖ ਬਜਾਰਾਂ ‘ਚ ਕੱਢਿਆ ਫਲੈਗ ਮਾਰਚ

ਫਲੈਗ ਮਾਰਚ ਦੌਰਾਨ ਐਸ. ਪੀ. ਮੁਕੇਸ਼ ਕੁਮਾਰ, ਡੀ.ਐਸ.ਪੀ. ਸਮਸ਼ੇਰ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਧਨੋਆ ਤੇ ਹੋਰ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਘੱਲੂਘਾਰੇ ਸਪਤਾਹ ਨੂੰ ਲੈ ਕੇ ਪੁਲਸ ਜਿਲ੍ਹਾ ਦੇ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠਾਂ ਜਿਲ੍ਹੇ ਭਰ ਵਿਚ ਮੁਸਤੈਦੀ ਨਾਲ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨੇ ਜਿਲ੍ਹੇ ਦੇ ਸਮੂਹ ਥਾਣਾ ਅਤੇ ਚੌਂਕੀ ਇੰਚਾਰਜਾਂ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਅਰੰਭੀ ਗਈ ਹੈ। ਇਸ ਦੌਰਾਨ ਅੱਜ ਪੁਲਸ ਜਿਲ੍ਹਾ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ‘ਤੇ ਐਸ. ਪੀ. (ਪੀਬੀਆਈ) ਮੁਕੇਸ਼ ਕੁਮਾਰ ਦੀ ਅਗਵਾਈ ਹੇਠਾਂ ਖੰਨਾ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿਚ ਪੁਲਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ।

ਇਸ ਮੌਕੇ ਡੀ. ਐਸ. ਪੀ. (ਐਚ.) ਸਮਸ਼ੇਰ ਸਿੰਘ ਸ਼ੇਰਗਿੱਲ, ਡੀ. ਐਸ. ਪੀ. ਸੁਰਜੀਤ ਸਿੰੰਘ ਧਨੋਆ (ਵੋਮੈਨ ਸੈਲ), ਟ੍ਰੈਫਿਕ ਪੁਲਸ ਖੰਨਾ ਦੇ ਇੰਚਾਰਜ ਥਾਣੇਦਾਰ ਪਵਨਦੀਪ ਸਿੰਘ ਸੰਧੂ, ਥਾਣਾ ਸਿਟੀ 02 ਦੇ ਥਾਣੇਦਾਰ ਕੀਮਤੀ ਲਾਲ, ਪੀ. ਸੀ. ਆਰ. ਇੰਚਾਰਜ ਸਹਾਇਕ ਥਾਣੇਦਾਰ ਸਾਹਿਬ ਸਿੰਘ, ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਐਸ. ਪੀ. ਮੁਕੇਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਸੀ ਏਕਤਾ ਤੇ ਸਦਭਾਵਨਾ ਬਣਾਈ ਰੱਖਣ ਅਤੇ ਕਿਸੇ ਦੇ ਬਹਿਕਾਵੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਵੱਲੋਂ ਘੱਲੂਘਾਰੇ ਦੇ ਸਬੰਧ ਵਿਚ ਜਿਲ੍ਹਾ ਭਰ ‘ਚ ਪੁਖਤਾ ਪ੍ਰਬੰਧ ਹਨ, ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣ ਦਿੱਤਾ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਦੇ ਮੱਦੇਨਜ਼ਰ ਬਜ਼ਾਰਾਂ ਵਿਚ ਸਮਾਜਿਕ ਦੂਰੀ ਦਾ ਧਿਆਨ ਰੱਖਣ ਅਤੇ ਦੁਕਾਨਾਂ ਵਿਚ ਭੀੜ ਨਾ ਕਰਨ, ਜੇਕਰ ਕਿਸੇ ਕੋਲ ਮਾਸਕ ਨਹੀਂ ਹੈ ਤਾਂ ਮਾਸਕ ਦਿੱੱਤੇ ਜਾਣ। ਇਸ ਦੌਰਾਨ ਟਰੈਫਿਕ ਪੁਲਸ ਵੱਲੋਂ ਸੜਕ ਹਾਦਸਿਆਂ ਤੋਂ ਬਚਾਅ ਲਈ ਵੱਖ-ਵੱਖ ਵਾਹਨਾਂ ਅਤੇ ਬੈਰੀਕੇਟਸ ‘ਤੇ ਰਿਫ਼ਲੈਕਟਰ ਲਗਾਏ ਗਏ ਤਾਂ ਜੋ ਲਾਕ ਡਾਊਨ ਦੇ ਚੱਲਦਿਆਂ ਰਾਤ ਨੂੰ ਟਰੈਫਿਕ ਚੱਲਣ ਮੌਕੇ ਮੇਨ ਸੜਕਾਂ ਅਤੇ ਲਿੰਕ ਮਾਰਗਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ।

Share This :

Leave a Reply