ਖੰਨਾ (ਪਰਮਜੀਤ ਸਿੰਘ ਧੀਮਾਨ) : ਜ਼ਿਲਾ ਲੁਧਿਆਣਾ ਦੇ ਬਲਾਕ ਖੰਨਾ ਅਪੀਲ ਆਉਂਦੇ ਪਿੰਡ ਕਿਸ਼ਨਗੜ ਵਿਖੇ ਇਕ ਵਿਅਕਤੀ ਦੇ ਕੋਰੋਨਾ ਪਾਜਿਟਿਵ ਆ ਜਾਣ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਤਰਾਂ ਖੰਨਾ ਨਾਲ ਸਬੰਧਤ ਹੁਣ ਤੱਕ 05 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਚਾਰ ਵਿਅਕਤੀ ਖੰਨਾ ਦੇ ਆਈਸੋਲੇਟ ਵਾਰਡ ਲੈਵਲ 02 ਵਿਚ ਇਲਾਜ਼ ਅਧੀਨ ਹਨ। ਜਦੋਂ ਕਿ ਖੰਨਾ ਨਾਲ ਸਬੰਧੀ ਇਕ ਏਸੀਪੀ ਕੋਹਲੀ ਦੀ ਲੁਧਿਆਣਾ ਦੇ ਹਸਪਤਾਲ ‘ਚ ਮੌਤ ਹੋ ਗਈ ਸੀ।
ਪਿੰਡ ਕਿਸ਼ਨਗੜ ਦਾ ਵਸਨੀਕ ਪਾਜਿਟਿਵ ਪਾਇਆ ਗਿਆ ਨੌਜਵਾਨ ਲੁਧਿਆਣਾ ਦੇ ਜੁਗਿਆਣਾ ‘ਚ ਪੈਂਦੀ ਇਕ ਕੰਪਨੀ ਵਿਚ ਕੰਮ ਕਰਦਾ ਹੈ। ਉਕਤ ਕੰਪਨੀ ਦੇ ਕੁੱਝ ਕਰਮਚਾਰੀ ਅਤੇ ਵੀ ਪਹਿਲਾਂ ਪਾਜਿਟਿਵ ਆਏ ਦੱਸੇ ਜਾ ਰਹੇ ਹਨ। ਇਸ ਦੇ ਬਾਵਜੂਦ ਉਕਤ ਕੰਪਨੀ ਅਜੇ ਵੀ ਚਾਲੂ ਹਾਲਤ ‘ਚ ਦੱਸੀ ਜਾ ਰਹੀ ਹੈ। ਉਕਤ ਪਾਜਿਟਿਵ ਆਏ ਵਿਅਕਤੀ ਨੂੰ ਹਸਪਤਾਲ ‘ਚ ਦਾਖਲ ਕਰਵਾਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਸ ਦੇ ਪੰਜ ਪਰਿਵਾਰਕ ਮੈਂਬਰਾਂ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਖੰਨਾ ਪ੍ਰਸ਼ਾਸ਼ਨ ਤੇ ਪੁਲਸ ਵੱਲੋਂ ਇਤਇਆਦ ਵਜੋਂ ਪਿੰਡ ਨੂੰ ਸੀਲ ਕਰਨ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਕਮਿਉੂਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਐਸ. ਐਮ. ਓ. ਡਾ. ਅਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਕਤ ਵਿਅਕਤੀ ਦੇ ਪਾਜਿਟਿਵ ਆਉਣ ਤੋਂ ਬਾਅਦ ਉਕਤ ਨੌਜਵਾਨ ਨੂੰ ਆਈਸੋਲੇਟ ਕੀਤਾ ਗਿਆ ਜਦੋਂ ਕਿ ਉਸ ਦੇ 05 ਪਰਿਵਾਰਕ ਮੈਂਬਰਾਂ ਨੂੰ ਕੁਆਰਟਾਈਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸੇ ਤਰਾਂ ਹੀ ਪਿੰਡ ਕਿਸ਼ਨਗੜ ਵਿਖੇ ਸਿਹਤ ਵਿਭਾਗ ਵੱਲੋਂ ਨੋਡਲ ਅਫਸਰ ਡਾ. ਵੰਦਨਾ ਰਾਠੋਰ, ਸਿਹਤ ਇੰਸਪੈਕਟਰ ਗੁਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਹੈਲਥ ਵਰਕਰ ਸਰਪ੍ਰੀਤ ਸਿੰੰਘ, ਬੀ. ਐਲ. ਓ. ਜਸਪਾਲ ਸਿੰਘ, ਆਸ਼ਾ ਵਰਕਰ ਬਲਵਿੰਦਰ ਕੌਰ ਅਤੇ ਪੁਲਸ ਚੌਂਕੀ ਕੋਟਾਂ ਦੀ ਪੁਲਸ ਪਾਰਟੀ ਵੱਲੋਂ ਉਕਤ ਪਾਜਿਟਿਵ ਆਏ ਵਿਅਕਤੀ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਲਾਕੇ ਵਿਚ ਕੋਰੋਨਾ ਦੀ ਚੇਨ ਬਣਨ ਤੋਂ ਪਹਿਲਾਂ ਹੀ ਰੋਕੀ ਜਾ ਸਕੇ।