ਕੋਵਿਡ-19 ਤਹਿਤ ਬਾਖੂਬੀ ਸੇਵਾਵਾਂ ਨਿਭਾ ਰਹੇ ਹਨ ਮਲਟੀਪਰਪਜ ਹੈਲਥ ਵਰਕਰ ਤੇ ਸੁਪਰਵਾਈਜਰ

ਸਿਵਲ ਸਰਜਨ ਡਾ. ਐਨ ਕੇ ਅਗਰਵਾਲ

ਫਤਿਹਗੜ੍ਹ ਸਾਹਿਬ (ਸੂਦ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਭਰ ਵਿੱਚ ਹਰ ਮਹੱਲੇ ,ਪਿੰਡ ਅਤੇ ਕਸਬੇ ਵਿੱਚ ਆਮ ਲੋਕਾਂ ਨੂੰ ਕੋਵਿਡ -19 ਦੀ ਰੋਕਥਾਮ ਅਤੇ ਸਾਵਧਾਨੀਆਂ ਤੋਂ ਜਾਣੂ ਕਰਵਾਉਣ ਲਈ ਫਰੰਟ ਲਾਈਨ ਵਰਕਰ ਜਿਨ੍ਹਾਂ ਵਿਚ ਮਲਟੀਪਰਪਜ਼ ਹੈਲਥ ਵਰਕਰ ਅਤੇ ਮਲਟੀਪਰਪਜ ਹੈਲਥ ਸੁਪਰਵਾਈਜਰ ਸ਼ਾਮਲ ਹਨ ,ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ।

ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਡਾ. ਐਨ ਕੇ ਅਗਰਵਾਲ ਨੇ ਕਿਹਾ ਕਿ ਜਿਲ੍ਹੇ ਅਧੀਨ ਪੈਂਦੀਆਂ ਸਮੂਹ ਸਿਹਤ ਸੰਸਥਾਵਾਂ ਦਾ ਫੀਲਡ ਸਟਾਫ ਪਿਛਲੇ ਸਮੇਂ ਤੋਂ ਬਿਨਾ ਕਿਸੇ ਸਰਕਾਰੀ ਛੁੱਟੀ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਿਹਾ ਹੈ।ਸਿਵਲ ਸਰਜਨ ਡਾ. ਐਨ ਕੇ ਅਗਰਵਾਲ ਅਤੇ ਕੋਵਿਡ-19 ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਹਰਬੀਰ ਸਿੰਘ ਅਤੇ ਡਾ ਦੀਪਤੀ ਨੇ ਕਿਹਾ ਕਿ ਸਿਹਤ ਵਿਭਾਗ ਦਾ ਸਟਾਫ ਕੋਵਿਡ-19 ਦੀ ਰੋਕਥਾਮ,ਜਾਗਰੂਕਤਾ,ਸੈਂਪਲਿੰਗ ਅਤੇ ਇਕਾਂਤਵਾਸ ਕਰਨ ਹਿਤ ਘਰ-ਘਰ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਰਿਹਾ ਹੈ।ਇਹ ਸਿਹਤ ਵਿਭਾਗ ਦੇ ਉਹ ਯੋਧੇ ਹਨ ਜੋ ਕਿ ਆਪਣੀ ਜਾਨ ਜੋਖਮ ਵਿੱਚ ਪਾ ਕੇ ਔਖੇ ਸਮੇਂ ਅਤੇ ਹਾਲਾਤਾਂ ਵਿਚ ਪੂਰੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਉਨ੍ਹਾਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਅਤੇ ਆਪਣੀ ਸੁਰੱਖਿਆ ਦਾ ਵੀ ਧਿਆਨ ਰੱਖਣ ਲਈ ਪ੍ਰੇਰਿਤ ਵੀ ਕੀਤਾ।

Share This :

Leave a Reply