ਕੋਰੋਨਾਵਾਇਰਸ ਨਾਲ ਜੰਗ ‘ਚ ਪਟਿਆਲਾ ਪੁਲਿਸ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਅੱਗੇ ਆਈ

ਪਟਿਆਲਾ, ( ਅਰਵਿੰਦਰ ਸਿੰਘ ) ਕੋਰੋਨਾਵਾਇਰਸ ਨੂੰ ਹਰਾਉਣ ਲਈ ਲੜੀ ਜਾ ਰਹੀ ਜੰਗ ਦੌਰਾਨ ਪਟਿਆਲਾ ਪੁਲਿਸ ਨੇ ਜਿੱਥੇ ਕਰਫਿਊ ਦੌਰਾਨ ਅਮਨ ਕਾਨੂੰਨ ਨੂੰ ਬਹਾਲ ਰੱਖਣ, ਨਾਗਰਿਕਾਂ ਦੀ ਰਾਖੀ ਕਰਨ ਅਤੇ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਵਾਇਆ ਜਾ ਰਿਹਾ ਹੈ ਉਥੇ ਹੀ ਜ਼ਿਲ੍ਹੇ ਅੰਦਰ ਵੱਸਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਦਾ ਵੀ ਤਹੱਈਆ ਕੀਤਾ ਹੈ। ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੱਗੇ ਕਰਫਿਊ ਦੌਰਾਨ ਲੋੜਵੰਦਾਂ ਨੂੰ ਜਿੱਥੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਹੀ ਸੈਨੇਟਾਈਜ਼ਰ ਤੇ ਮਾਸਕਾਂ ਸਮੇਤ ਹੋਰ ਜਰੂਰੀ ਸਮਾਨ ਵੀ ਵੰਡਿਆ ਗਿਆ ਹੈ।

ਸ. ਸਿੱਧੂ ਨੇ ਕਿਹਾ ਕਿ ਜ਼ਿਲ੍ਹੇ ਭਰ ‘ਚ ਸਾਰੀਆਂ ਸਬ ਡਵੀਜਨਾਂ ਅੰਦਰ ਸਾਰੇ ਥਾਣਿਆਂ ਦੇ ਐਸ.ਐਚ.ਓਜ ਆਪਣੀਆਂ ਟੀਮਾਂ ਨਾਲ ਲੋੜਵੰਦਾਂ ਤੱਕ ਪਹੁੰਚ ਬਣਾ ਰਹੇ ਹਨ। ਸ. ਸਿੱਧੂ ਨੇ ਦੱਸਿਆ ਕਿ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਜਾਂਚ ਸ੍ਰੀ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਜਾਂਚ ਸ੍ਰੀ ਕ੍ਰਿਸ਼ਨ ਕੁਮਾਰ ਪੈਂਥੇ, ਡੀ.ਐਸ.ਪੀ ਘਨੌਰ ਸ. ਮਨਪ੍ਰੀਤ ਸਿੰਘ, ਡੀ.ਐਸ.ਪੀ. ਦਿਹਾਤੀ ਸ. ਅਜੇਪਾਲ ਸਿੰਘ, ਡੀ.ਐਸ.ਪੀ. ਰਾਜਪੁਰਾ ਸ੍ਰੀ ਅਕਾਸਦੀਪ ਸਿੰਘ ਆਪਣੀ ਡਿਊਟੀ ਦੇ ਨਾਲ-ਨਾਲ ਇਸ ਮੁਹਿੰਮ ‘ਚ ਲੱਗੇ ਰਹੇ। ਐਸ.ਐਸ.ਪੀ. ਨੇ ਦੱਸਿਆ ਕਿ ਇਸੇ ਤਰ੍ਹ੍ਹਾਂ ਥਾਣਾ ਘਨੌਰ, ਸ਼ੰਭੂ, ਬਨੂੜ, ਖੇੜੀ ਗੰਡਿਆਂ, ਲਾਹੌਰੀ ਗੇਟ, ਅਰਬਨ ਅਸਟੇਟ, ਥਾਣਾ ਸਦਰ, ਤ੍ਰਿਪੜੀ, ਥਾਣਾ ਕੋਤਵਾਲੀ ਪਟਿਆਲਾ, ਸਨੌਰ, ਸਿਟੀ ਸਮਾਣਾ, ਸ਼ੁਤਰਾਣਾ, ਘੱਗਾ, ਭਾਦਸੋਂ, ਸਿਟੀ ਸਮਾਣਾ, ਸਿਟੀ ਪਾਤੜਾਂ, ਚੌਂਕੀ ਕਸਤੂਰਬਾ ਰਾਜਪੁਰਾ, ਬਾਦਸ਼ਾਹਪੁਰ ਦੇ ਇੰਚਾਰਜਾਂ ਨੇ ਵੀ ਆਪਣੇ ਇਲਾਕਿਆਂ ਵਿੱਚ ਝੁੱਗੀ ਝੋਪੜੀਆਂ ਸਮੇਤ ਹੋਰ ਲੋੜਵੰਦਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਰਾਸ਼ਨ, ਜਿਸ ‘ਚ ਦਾਲਾਂ, ਚਾਵਲ, ਚੀਨੀ ਚਾਹਪੱਤੀ, ਆਟਾ ਆਦਿ ਸਮੇਤ ਫੇਸ ਮਾਸਕ ਤੇ ਸੈਨੇਟਾਈਜ਼ਰ ਵੀ ਵੰਡਿਆ।

Share This :

Leave a Reply