ਕੋਰੋਨਾ ਦੇ ਚਲਦਿਆ ਵਿਆਹਾ ਦੇ ਸਵਾਦ ਬਿਗਾੜੇ, ਇਕ ਘੰਟੇ ‘ਚ ਪੂਰੀਆਂ ਹੁੰਦੀਆਂ ਨੇ ਰਸਮਾਂ

ਬਨੂੜ (ਮੀਡੀਆ ਬਿਊਰੋ) ਕੋਰੋਨਾ ਵਾਇਰਸ’ ਦੇ ਚਲਦਿਆ  ਬਨੂੜ ਦੇ ਇੱਕ ਵਾਰਡ ‘ਚ ਲਾੜੇ ਸਮੇਤ 4 ਬਰਾਤੀ ਲੜਕੀ ਨੂੰ ਵਿਆਹੁਣ ਲਈ ਆਏ। ਇਹ ਬਰਾਤ ਸਾਰੀਆਂ ਰਸਮਾਂ ਇਕ ਘੰਟੇ ‘ਚ ਪੂਰੀਆਂ ਕਰਨ ਉਪਰੰਤ ਵਾਪਸ ਪਰਤ ਗਈ।

ਹਰਿਆਣਾ ਦੇ ਅੰਬਾਲਾ ਅਧੀਨ ਪੈਂਦੇ ਪਿੰਡ ਮੋਤਲਾਂ ਦਾ ਨੌਜਵਾਨ 3 ਬਰਾਤੀਆਂ ਨਾਲ ਇਕ ਕਾਰ ‘ਚ ਬਨੂੜ ਦੇ ਵਾਰਡ ਨੰਬਰ 11 ਅਧੀਨ ਪੈਂਦੀ ਬਾਜ਼ੀਗਰ ਬਸਤੀ ਦੇ ਵਸਨੀਕ ਸੋਹਨ ਲਾਲ ਦੀ ਪੁੱਤਰੀ ਅਨੀਤਾ ਨੂੰ ਵਿਆਹੁਣ ਪੁੱਜਾ। ਵਿਆਹ ਦੀਆਂ ਸਾਰੀਆਂ ਰਸਮਾਂ ਇਕ ਘੰਟੇ ‘ਚ ਪੂਰੀਆਂ ਕਰਨ ਉਪਰੰਤ ਚਾਹ ਪੀ ਕੇ ਆਪਣੇ ਘਰ ਨੂੰ ਰਵਾਨਾ ਹੋ ਗਈ। ਵਿਆਹ ਦੀ ਇਲਾਕੇ ਦੇ ਲੋਕਾਂ ‘ਚ ਖੂਬ ਚਰਚਾ ਹੋ ਰਹੀ ਹੈ। ਲੜਕੀ ਵਾਲਿਆਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਸਾਕ-ਸਬੰਧੀ ਨੂੰ ਨਹੀਂ ਸੱਦਿਆ।

Share This :

Leave a Reply