
ਫਤਹਿਗੜ੍ਹ ਸਾਹਿਬ (ਸੂਦ)-ਕੋਵਿਡ-19ਕਾਰਨ ਪੈਦਾ ਹੋਈ ਸਥਿਤੀ ਨੂੰ ਮੁੱਖ ਰੱਖਦੇ ਹੋਏ ਹੋਮੋਉਪੈਥਿਕ ਵਿਭਾਗ ਦੇ ਡਾਇਰੇਕਟਰ ਡਾ. ਲੱਕੀ ਵਰਮਾ ਅਤੇ ਜਿਲਾ ਹੋਮਿਉ ਅਫਸਰ ਡਾ. ਰੁਪਿੰਦਰ ਕੌਰ ਦੇ ਹੁਕਮਾ ਤੇ ਸਿਵਲ ਡਿਸਪੈਂਸਰੀ ਸਰਹਿੰਦ ਸ਼ਹਿਰ ਵਿਖੇ ਤੈਨਾਤ ਐੱਚ. ਐੱਮ. ਓ. ਡਾ. ਮਨਵਿੰਦਰ ਕੌਰ ਨੇ ਆਪਣੀ ਟੀਮ ਨਾਲ ਅੱਜ ਉਘੇ ਸਮਾਜ ਸੇਵਕ ਗੁਰਵਿੰਦਰ ਸਿੰਘ ਸੋਹੀ ਅਤੇ ਨਗਰ ਕੌਸਲ ਸਰਹਿੰਦ ਦੀ ਸਾਬਕਾ ਮੀਤ ਪ੍ਰਧਾਨ ਰਾਜਵਿੰਦਰ ਕੌਰ ਸੋਹੀ ਨਾਲ ਵਾਰਡ ਨੰਬਰ- 18 ਸਰਹਿੰਦ ਸ਼ਹਿਰ ਵਿਖੇ 653 ਵਿਅਕਤੀਆਂ ਨੂੰ ਕੋਰੋਨਾ ਤੋਂ ਬਚਾਓ ਲਈ ਆਰਸੈਨਿਕ ਐਲਬਮ 30 ਦਵਾਈ ਵੰਡੀ। ਐੱਚ. ਐੱਮ. ਓ. ਡਾ. ਮਨਵਿੰਦਰ ਕੌਰ ਨੇ ਕਿਹਾ ਕਿ ਇਹ ਦਵਾਈ ਕੋਰੋਨਾ ਨਾਲ ਲੜਨ ਲਈ ਇੰਮੀਉਨਿਟੀ ਬੁਸ਼ਟਰ ਦਾ ਕੰਮ ਕਰਦੀ ਹੈ।
ਉਨ੍ਹਾ ਦੱਸਿਆ ਕਿ ਹੁਣ ਤੱਕ 2267 ਵਿਅਕਤੀਆਂ ਨੂੰ ਦਵਾਈ ਦਿੱਤੀ ਜਾ ਚੁੱਕੀ ਹੈ। ਐੱਚ. ਐੱਮ. ਓ. ਡਾ. ਮਨਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਨੇ ਕਰਫਿਉ ਖਤਮ ਕੀਤਾ ਗਿਆ ਹੈ ਪਰ ਕੋਰੋਨਾ ਮਹਾਮਾਰੀ ਖਤਮ ਨਹੀ ਹੋਈ ਹੈ, ਇਸ ਲਈ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ। ਕੋਰੋਨਾ ਕਰਕੇ ਲਾਕਡਾਉਨ ਹਾਲੇ ਵੀ ਜਾਰੀ ਹੈ ਅਤੇ ਸਾਡਾ ਪਹਿਲਾ ਫਰਜ ਬਣਦਾ ਹੈ ਕਿ ਅਸੀ ਸਰਕਾਰ ਦੇ ਹੁਕਮਾ ਦੀ ਪਾਲਣਾ ਕਰੀਏ। ਕੋਰੋਨਾ ਖਤਰੇ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਸਾਨੂੰ ਸ਼ੋਸ਼ਲ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ, ਹਰੇਕ ਵਿਅਕਤੀ ਆਪਣੇ ਹੱਥਾ ਨੂੰ ਵਾਰ-ਵਾਰ ਸੈਨੇਟਾਈਜਰ ਕਰੇ ਅਤੇ ਸਾਬਣ ਨਾਲ ਧੋਵੇ, ਸਰਕਾਰ ਤੇ ਪ੍ਰਸ਼ਾਸ਼ਨ ਦੇ ਹੁਕਮਾ ਦਾ ਪਾਲਣ ਕਰੋ, ਹੱਥਾ ਵਿਚ ਦਸਤਾਨੇ ਪਾ ਕੇ ਰੱਖੋ, ਮੂੰਹ ਤੇ ਮਾਸਕ ਲਗਾਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਸਿਰਫ ਕਿਸੇ ਐਮਰੰਜਸੀ ਵਿੱਚ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇਇਸ ਮੌਕੇ ਸੰਜੀਵ ਦੀਪੂ, ਰਾਕੇਸ਼ ਕੁਮਾਰ, ਮੋਹਨ ਲਾਲ, ਮੀਤ ਕੌਰ, ਜਨਕ ਰਾਜ, ਬਿਮਲਾ ਰਾਣੀ, ਪਰਮਜੀਤ ਕੌਰ, ਗੀਤੂ ਵਧਵਾ ਅਤੇ ਹੋਰ ਹਾਜਰ ਸਨ।





















