ਟਰਾਂਟੋ, ਕੈਨੇਡਾ (ਕੁਲਤਰਨ ਸਿੰਘ ਪਧਿਆਣਾ) ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਕਰਕੇ ਹੋ ਰਹੇ ਲਾਕ ਡਾਉਨਾ ਦੌਰਾਨ ਕੰਮਾਂ ਕਾਰਾਂ ਦੀ ਮੰਦੀ ਚੱਲ ਰਹੀ ਹੈ , ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੈਨੇਡਾ ਦੀਆਂ ਫੈਡਰਲ ਤੇ ਸੂਬਾ ਸਰਕਾਰਾਂ ਲੋਕਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਰੱਖਣ ਵਾਸਤੇ ਫਾਇਨੈਨਸ਼ੀਅਲ ਪੈਕੇਜ ਦੇ ਰਹੀਆਂ ਹਨ ਜਿਨਾਂ ਵਿੱਚ ਮਹੀਨਾਵਾਰ ਆਮਦਨ ਤੇ ਟੈਕਸ ਦੇਣ ਦੀਆਂ ਮਿਆਦਾਂ ਵਿਚ ਵਾਧਾ ਸ਼ਾਮਲ ਹੈ ਪਰ ਫਿਰ ਵੀ ਬਹੁਤ ਸਾਰੇ ਜਿਨ੍ਹਾਂ ਵਿਚ ਬੇਘਰੇ ,ਬੁਜਰਗ ਤੇ ਅੰਤਰਰਾਸ਼ਟਰੀ ਵਿਦਿਆਰਥੀ ਹਨ ਜਿਨ੍ਹਾਂ ਨੂੰ ਇਸ ਸਮੇਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇਹੋ ਜਿਹੇ ਸਮੇਂ ਕੈਨੇਡਾ ਭਰ ਦੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਖਾਲਸਾ ਏਡ, ਸੇਵਾ ਕਿਚਨ, ਪੰਜਾਬੀ ਫੂਡ ਸੇਵਾ , ਮਾਂਟਰੀਅਲ ਸਿੱਖ ਵਿਜ਼ਨ ਐਸੋਸੀਏਸ਼ਨ ,ਵੱਖ-ਵੱਖ ਗੁਰਦੁਆਰਾ ਕਮੇਟੀਆਂ ਆਦਿ ਦੇ ਵਾਲੰਟੀਅਰ ਵਧੀਆ ਰੋਲ ਨਿਭਾ ਰਹੇ ਹਨ ਜਿਸ ਕਾਰਨ ਮੈਨ ਸਟਰੀਮ ਮੀਡੀਆ ਵੀ ਇਸ ਸਭ ਕਾਸੇ ਦੀ ਪ੍ਰਸੰਸਾ ਕਰ ਰਿਹਾ ਹੈ । ਬਹੁਤ ਥਾਈਂ ਵਾਲੰਟਿਅਰਾ ਵੱਲੋਂ ਟਰੱਕ ਡਰਾਈਵਰਾਂ ਲਈ ਟਰੱਕ ਸਟੋਪਾਂ ਤੇ ਭੋਜ਼ਨ ਵੀ ਪਹੁੰਚਦਾ ਕੀਤਾ ਗਿਆ ਹੈ ।ਇਸ ਸੇਵਾ ਦੀ ਇੰਗਲੈਂਡ ਦੇ ਸ਼ਾਹੀ ਪਰਿਵਾਰ ਨੇ ਵੀ ਸ਼ਲਾਂਘਾ ਕੀਤੀ ਹੈ ਅੱਜ ਲੋੜ ਹੈ ਤਨਦੇਹੀ ਨਾਲ ਮਨੁੱਖਤਾ ਦੇ ਆਧਾਰ ਤੇ ਦਸਵੰਧ ਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂਕਿ ਹਰ ਕੋਈ ਇਹ ਔਖਾ ਸਮਾਂ ਬਿਨਾਂ ਫ਼ਿਕਰਮੰਦੀ ਤੋਂ ਕੱਢ ਸਕੇ।