ਕੇਂਦਰੀ ਸਹਿਕਾਰੀ ਬੈਂਕ ਫਤਹਿਗੜ੍ਹ ਸਾਹਿਬ ਨੇ ਸਹਿਕਾਰੀ ਸਭਾਵਾਂ ਵਿੱਚ ਲਾਏ 10 ਮਾਈਕਰੋ ਏ.ਟੀ.ਐਮ.

ਭੁਪਿੰਦਰ ਸਿੰਘ ਬਧੌਛੀ, ਚੇਅਰਮੈਨ ਬਧੌਛੀ ਕਲਾਂ ਖੇਤੀਬਾੜੀ ਸਹਿਕਾਰੀ ਸਭਾ ਤੋਂ ਮਾਈਕਰੋ ਏ.ਟੀ.ਐਮ ਦੀ ਸੇਵਾਵਾਂ ਦਾ ਲਾਭ ਉਠਾਉਂਦੇ ਹੋਏ।

ਫ਼ਤਹਿਗੜ੍ਹ ਸਾਹਿਬ (ਸੂਦ)-ਕੇਂਦਰੀ ਸਹਿਕਾਰੀ ਬੈਂਕ, ਫਤਹਿਗੜ੍ਹ ਸਾਹਿਬ ਵੱਲੋਂ ਜਿਲ਼੍ਹੇ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ, ਜਿਨ੍ਹਾਂ ਵਿੱਚ ਫਤਹਿਗੜ੍ਹ ਨਿਊਆਂ, ਖਮਾਣੋਂ ਕਲਾਂ, ਸੰਘੋਲ, ਕੋਟਲਾ ਪੀਰਜੈਨ, ਬਧੌਛੀ ਕਲਾਂ, ਸਲੇਮਪੁਰ, ਬੁੱਗਾ ਕਲਾਂ, ਮੂਲੇਪੁਰ, ਆਦਮਪੁਰ ਅਤੇ ਫਾਜ਼ੁਲਾਪੁਰ ਸ਼ਾਮਲ ਹਨ, ਵਿੱਚ ਪਿੰਡਾਂ ਦੇ ਲੋਕਾਂ ਦੀਆਂ ਨਕਦੀ ਨੂੰ ਲੈ ਕੇ ਸਮੱਸਿਆਵਾਂ ਦੇ ਹੱਲ ਲਈ ਮਾਈਕਰੋ ਏ.ਟੀ.ਐਮ. ਲਗਵਾਏ ਗਏ ਹਨ ਇਹ ਜਾਣਕਾਰੀ ਦਿੰਦਿਆਂ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਭਾਸਕਰ ਕਟਾਰੀਆਂ ਨੇ ਦੱਸਿਆ ਕਿ ਇਹਨਾਂ ਏ.ਟੀ.ਐਮਜ਼ ‘ਤੇ ਕਿਸੇ ਵੀ ਬੈਂਕ ਦਾ ਗਾਹਕ 5000 ਰੁਪਏ ਤੱਕ ਦੀ ਨਕਦੀ ਕਿਸੇ ਵੀ ਬੈਂਕ ਦਾ ਏ.ਟੀ.ਐਮ ਕਾਰਡ ਵਾਰਤ ਕੇ ਸਭਾ ਸਕੱਤਰ ਤੋਂ ਨਕਦੀ ਲੈ ਸਕਦਾ ਹੈ

ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਫ਼ਤਹਿਗੜ੍ਹ ਸਾਹਿਬ ਸ੍ਰੀ ਅਭਿਤੇਸ਼ ਸਿੰਘ ਸੰਧੂ ਨੇ ਦੱਸਿਆ ਕਿ ਇਹਨਾਂ ਮਸ਼ੀਨਾਂ ਨਾਲ ਪਿੰਡਾਂ ਦੇ ਖੇਤੀਬਾੜੀ ਸਹਿਕਾਰੀ ਸਭਾਵਾਂ ਨਾਲ ਜੁੜੇ ਮੈਂਬਰਾਂ ਨੂੰ ਵੱਡਾ ਲਾਹਾ ਮਿਲਿਆ ਹੈ ਇਸ ਸਹੂਲਤ ਨਾਲ ਕੋਰੋਨਾ ਕਾਰਨ ਕਰਫਿਊ ਦੌਰਾਨ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਸ਼ਹਿਰਾਂ ਦੇ ਏ.ਟੀ.ਐਮ ਤੱਕ ਨਹੀਂ ਹੋਈ ਸ਼੍ਰੀ ਸੰਧੂ ਨੇ ਕਿਹਾ ਕਿ ਸਬੰਧਤ ਸਕੱਤਰ ਸਭਾਵਾਂ ਨੂੰ ਇਹ ਨਿਰਦੇਸ਼ ਦਿੱਤੇ ਹੋਏ ਹਨ ਕਿ ਉਹ ਕੋਵਿਡ -19 ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਹੀ ਲੋਕਾਂ ਨੂੰ ਨਕਦੀ ਦਾ ਭੁਗਤਾਨ ਕਰਨ। ਕਈ ਪਿੰਡਾਂ ਵਿੱਚ ਦਿਵਿਆਂਗਾਂ, ਬਜ਼ੁਰਗ ਗ੍ਰਾਹਕਾਂ ਨੂੰ ਵੀ ਸਬੰਧਤ ਸਕੱਤਰ ਸਭਾਵਾਂ ਵਲੋਂ ਉਹਨਾਂ ਦੇ ਘਰਾਂ ਵਿੱਚ ਹੀ ਇਹਨਾਂ ਏ.ਟੀ.ਐਮਾਂ ਦੀ ਵਰਤੋਂ ਕਰਦੇ ਹੋਏ ਸੇਵਾਵਾਂ ਪ੍ਰਦਾਨ ਕੀਤੀਆਂ ਗਈਆ ਹਨ ਤਾਂ ਜੋ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਹੁਣ ਤੱਕ ਇੱਕ ਹਜ਼ਾਰ ਤੋਂ ਵੀ ਵੱਧ ਲੋਕਾਂ ਨੂੰ ਪੱਚੀ ਲੱਖ ਤੋਂ ਵੀ ਵੱਧ ਰਕਮ ਦੀ ਅਦਾਇਗੀ ਇਹਨਾਂ ਏ.ਟੀ.ਐਮਾਂ ਰਾਹੀਂ ਕੀਤੀ ਜਾ ਚੁੱਕੀ ਹੈ ਅਤੇ ਲੋਕ ਰੋਜ਼ਾਨਾ ਇਹਨਾਂ ਸੇਵਾਵਾ ਦਾ ਪੂਰਾ ਲਾਭ ਉਠਾ ਰਹੇ ਹਨ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋਂ ਸ਼ਾਝੇ ਤੌਰ ‘ਤੇ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੀਆਂ ਸਾਰੀਆਂ ਖੇਤੀਬਾੜੀਆਂ ਸਹਿਕਾਰੀ ਸਭਾਵਾਂ ਵਿੱਚ ਅਜਿਹੇ ਮਾਈਕਰੋ ਏ.ਟੀ.ਐਮ ਲਾਉਣ ਦੀ ਤਜਵੀਜ਼ ਵਿਚਾਰ ਅਧੀਨ ਹੈ।

Share This :

Leave a Reply