ਕੇਂਦਰ ਸਰਕਾਰ ਦੀ ਗਲਤ ਨੀਤੀ ਕਾਰਨ ਲਾਕ ਡਾਊਨ ਦੌਰਾਨ 40 ਕਰੋੜ ਅਬਾਦੀ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਈ

ਕਾ. ਸੁਖਵਿੰਦਰ ਸਿੰਘ ਸੇਖੋਂ। ਫੋਟੋ : ਧੀਮਾਨ

ਖੰਨਾ/ਚੰਡੀਗੜ (ਪਰਮਜੀਤ ਸਿੰਘ ਧੀਮਾਨ) : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਕੋਰੋਨਾ ਵਾਇਰਸ ਦੀ ਆੜ ਵਿਚ ਆਰ. ਐਸ. ਐਸ.ਦੀ ਸ਼ਹਿ ‘ਤੇ ਸੁਸਾਇਟੀ ਵਿਚ ਫੈਲਾਏ ਜਾ ਰਹੇ ਕ੍ਰਿਮਨਲ ਵਾਇਰਸ ਦੀ ਸਖ਼ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਕੋਰੋਨਾ ਦੇ ਨਾਂ ‘ਤੇ ਇਕ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਲਈ ਭਾਜਪਾ ਵੱਲੋਂ ਸਾਜਿਸ਼ ਰਚੀ ਜਾ ਰਹੀ ਹੈ। ਪੰਜਾਬ ਵਿਚ ਗੁਜਰਾਂ ਦਾ ਦੁੱਧ ਅਤੇ ਮੁਸਲਮਾਨ ਭਾਈਚਾਰੇ ਦੀਆਂ ਸਬਜ਼ੀਆਂ ਸੋਚੀ ਸਮਝੀ ਸਾਜਿਸ਼ ਕਰਕੇ ਨਹੀਂ ਖ੍ਰੀਦਿਆ ਜਾ ਰਿਹਾ। ਇਹ ਸਾਡੇ ਸਮਾਜ ਲਈ ਘਾਤਕ ਹੋਵੇਗਾ।


ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਬਿਨਾਂ ਕਿਸੇ ਤਿਆਰੀ ਦੇ ਕੋਰੋਨਾ ਵਾਇਰਸ ਕਰਕੇ ਲਗਾਏ ਲਾਕ ਡਾਉੂਨ ਨਾਲ ਦਿਹਾੜੀਦਾਰ ਮਜ਼ਦੂਰਾਂ, ਗਰੀਬਾਂ ਛੋਟੇ ਕਿਸਾਨਾਂ, ਵਪਾਰੀਆਂ ਆਦਿ ਆਰਥਿਕ ਮੰਦਹਾਲੀ ਵਿਚ ਚਲੇ ਗਿਆ ਹੈ। ਉਨਾਂ ਕਿਹਾ ਕਿ ਯੂਐਨਓ ਦੇ ਆਈਐਲਓ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ 21 ਦਿਨਾਂ ਦੇ ਲਾਕਡਾਊਨ ਕਾਰਨ ਦੇਸ਼ 40 ਕਰੋੜ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਈ ਹੈ, ਜਿਸ ਨਾਲ ਲੋਕ ਕੋਰੋਨਾ ਦੀ ਬਿਜਾਏ ਗਰੀਬੀ ਤੇ ਭੁੱਖਮਰੀ ਨਾਲ ਮਬ ਜਾਣਗੇ, ਜੇਕਰ ਸਟੇਪ ਬਾਈ ਸਟੈਪ ਲਾਕ ਡਾਉੂਨ ਹਟਾਇਆ ਨਾ ਗਿਆ। ਕਾ. ਸੇਖੋਂ ਨੇ ਕਿਹਾ ਕਿ ਕੋਰੋਨਾ ਕਾਰਨ ਪੈਦਾ ਹੋਏ ਹਾਲਤਾਂ ਨੂੰ ਦੇਖਦੇ ਹੋਏ ਵੋਟਾਂ ਦੀ ਰਾਜਨੀਤੀ ਨੂੰ ਛੱਡ ਕੇ ਇਸ ਵੇਲੇ ਮਨੁੱਖਤਾ ਨੂੰ ਬਚਾਉਣ ਦਾ ਸੁਆਲ ਹੈ, ਇੱਥੇ ਪੀਲੇ, ਨੀਲੇ ਕਾਰਡ ਨੂੰ ਦੇਖਣਾ ਦਾ ਸੁਆਲ ਨਹੀਂ ਹੈ ਜਿਹੜੇ ਜ਼ਰੂਰਤਮੰਦ ਹਨ, ਝੁੱਗੀਆਂ- ਝੌਪੜੀਆਂ, ਪ੍ਰਵਾਸੀਆਂ ਨੂੰ 35 ਕਿਲੋ ਅਨਾਜ ਮੁਹਈਆ ਕਰਵਾਇਆ ਜਾਣਾ ਚਾਹੀਦਾ ਹੈ ਜਿਵੇਂ ਕੇਰਲਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਤਿੰਨ ਚੀਜਾ ਨਾ ਪੇਟ ਨਹੀਂ ਭਰਨਾ।
ਉਨਾਂ ਕਿਹਾ ਕਿ ਲਾਕ ਡਾਊਨ ਦੌਰਾਨ ਸਨੱਅਤਾ ਅਦਾਰੇ ਅਤੇ ਮਜ਼ਦੂਰਾਂ ਵੀ ਆਰਥਿਕ ਮੰਦਹਾਲੀ ਵੱਲ ਚਲੇ ਗਏ ਹਨ, ਜੇਕਰ ਸਰਕਾਰ ਲਾਕ ਡਾਊਨ ਦੌਰਾਨ ਸਨੱਅਤਾਂ ਦੀਆਂ ਸ਼ਿਫਟਾਂ ਨੂੰ ਵਧਾ, ਉਨਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਦੇ ਹੋਏ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਕੇ ਚੱਲਦੀਆਂ ਰੱਖੀਆਂ ਜਾਣੀਆ ਚਾਹੀਦੀਆਂ ਸਨ ਤਾਂ ਜੋ ਮਜ਼ਦੂਰ ਨੂੰ ਕੰਮ ਕਾਰ ਵੀ ਮਿਲਦਾ ਰਹਿੰਦਾ ਅਤੇ ਸਨੱਅਤਾਂ ਦੀ ਪ੍ਰੋਡਕਸ਼ਨ ਵੀ ਵੱਧਦੀ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਇਕ ਗੱਲ ਤਾਂ ਇਹ ਸਾਬਤ ਹੋ ਗਈ ਹੈ ਕਿ ਜਿਸ ਸਰਕਾਰ ਨੇ ਆਪਣੇ ਪਬਲਿਕ ਖੇਤਰ ਨੂੰ ਮਜ਼ਬੂਤ ਕੀਤਾ ਜਿਵੇਂ ਭਾਰਤ ਦੀ ਕੇਰਲਾ ਸਰਕਾਰ ਅਤੇ ਹੋਰਨਾਂ ਦੇਸ਼ਾਂ ਵਿਚ ਵੀ ਜਿੱਥੇ ਸਿਹਤ ਸਹੂਲਤਾਂ ਸਰਕਾਰ ਤੇ ਕੰਟਰੋਲ ਹੇਠਾਂ ਹਨ, ਉਥੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਉਚਿਤ ਪ੍ਰਬੰਧ ਹਨ ਤਾਂ ਉਥੇ ਮਨੁੱਖੀ ਜਾਨਾਂ ਦਾ ਘੱਟ ਨੁਕਸਾਨ ਹੋਇਆ ਹੈ। ਉਨਾਂ ਕਿਹਾ ਕਿ ਪ੍ਰਾਈਵੇਟ ਨਿੱਜੀਕਰਨ ਆਰਥਿਕ ਨੀਤੀਆਂ ਵੱਲ ਵੱਧਣ ਕਾਰਨ ਮਨੁੱਖਤਾ ਦਾ ਵਿਨਾਸ਼ ਹੋਇਆ ਹੈ। ਉਨਾਂ ਕਿਹਾ ਕਿ ਜਿਹੜੇ ਪ੍ਰਾਈਵੇਟ ਹਸਪਤਾਲ ਰੋਜ਼ਾਨਾ ਕਰੋੜਾਂ ਰੁਪਏ ਕਮਾਉਂਦੇ ਸਨ, ਅੱਜ ਕੋਰੋਨਾ ਸੰਕਟ ਪੈਦਾ ਹੋਣ ਕਰਕੇ ਆਪਣੇ ਹਸਪਤਾਲਾਂ ਨੂੰ ਜਿੰਦਰੇ ਲਾ ਕੇ ਬੰਦ ਕਰ ਦਿੱਤਾ ਹੈ। ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਨੋਟੀਫਾਈ ਕਰਕੇ ਆਪਣੇ ਕੰਟਰੋਲ ਵਿਚ ਕਰੇ ਤਾਂ ਜੋ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਟੈਸਟਿੰਗ ਪ੍ਰਣਾਲੀ ਨੂੰ ਤੇਜ਼ ਕਰੇ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਾਸੀਆਂ ਨਾਲ ਧ੍ਰੋਹ ਕਰਕੇ ਤਾਮਿਲਨਾਡੂ ਵਿਚ ਤਿਆਰ ਹੋ ਕੇ ਆ ਰਹੀਆ ਟੈਸਟਿੰਗ ਕਿੱਟਾਂ, ਹਾਈਡਰੋਕਲੋਰਿਕ ਦਵਾਈ ਅਤੇ ਮਾਸਕ ਵਗੈਰਾ ਯੂ. ਐਸ. ਏ. ਨੂੰ ਸ਼ਿਫਟ ਕੀਤੀਆ ਜਾ ਰਹੀਆਂ ਹਨ। ਉਨਾਂ ਕਿਹਾ ਕਿ ਭਾਜਪਾ ਦੀ ਸਰਕਾਰ ਨੂੰ ਆਪਣੇ ਦੇਸ਼ ਦੀ ਜਨਤਾ ਨਾਲੋਂ ਹੋਰਨਾਂ ਦੇਸ਼ਾਂ ਦੀ ਜਨਤਾ ਦਾ ਜਿਆਦਾ ਫਿਕਰ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ 1 ਲੱਖ ਟੈਸਟਿੰਗ ਕਿੱਟਾਂ ਦੀ ਮੰਗ ਕੀਤੀ ਗਈ ਸੀ ਜਿਹੜੀ ਕਿ ਸਿਹਤ ਵਿਭਾਗ ਨੂੰ ਅਜੇ ਤੱਕ ਸਿਰਫ਼ 1000 ਕਿੱਟ ਹੀ ਪ੍ਰਾਪਤ ਹੋਈ ਹੈ।
ਪੰਜਾਬ ਸਰਕਾਰ ਪੰਜਾਬੀ ਅਖ਼ਬਾਰਾਂ ਨੂੰ ਦੇਵੇ ਆਰਥਿਕ ਪੇਕੇਜ਼
ਦੇਸ਼ ਸੇਵਕ ਦੇ ਐਮ.ਡੀ. ਤੇ ਸੀ. ਪੀ. ਐਮ. ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਪੈਦਾ ਹੋਏ ਹਾਲਤਾਂ ਕਾਰਨ ਪੰਜਾਬ ਦੇ ਪੰਜਾਬੀ ਅਖਬਾਰਾਂ ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਪੁੱਜਾ ਹੈ, ਜਿਸ ਲਈ ਪੰਜਾਬ ਦੇ ਅਖਬਾਰਾਂ ਨੂੰ ਮਹਾਂਮਾਰੀ ਕਾਰਨ ਤੁਰੰਤ ਆਰਥਿਕ ਪੈਕੇਜ਼ ਜਾਰੀ ਕੀਤਾ ਜਾਵੇ ।

Share This :

Leave a Reply