ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਨਵੀਂ ਜਾਣਕਾਰੀ ਤਹਿਤ ਕਰੋਨਾਵਾਇਰਸ ਸਬੰਧੀ ਚੀਨੀ ਅਤੇ ਅਮਰੀਕੀ ਖੋਜਕਾਰਾਂ ਮੁਤਾਬਿਕ ਇੱਕ ਨਵੀਂ ਖੋਜ ਸਾਹਮਣੇ ਆਈ ਹੈ। ਜਿਸ ਵਿੱਚ ਅਤਿ ਆਧੁਨਿਕ ਕੈਮਰਿਆਂ ਵਿੱਚ ਵੇਖਣ ਨੂੰ ਮਿਲਿਆ ਕਿ ਜਦੋਂ ਬੰਦਾ ਖੰਘਦਾ ਜਾ ਛਿੱਕਦਾ ਅਤੇ ਇੱਕ ਦੂਜੇ ਨਾਲ ਗੱਲ-ਬਾਤ ਕਰਦਾ ਤਾਂ ਉਸਦੇ ਥੁੱਕ ਦੇ ਕਣ ਦੋ ਫੁੱਟ ਤੋਂ ਛੇ ਫੁੱਟ ਤੱਕ ਹਵਾ ਵਿੱਚ ਖਿੱਲਰਦੇ ਹਨ। ਭਾਰੇ ਕਣ ਜਲਦ ਧਰਤੀ ਦੀ ਸਤ੍ਹਾ ਤੇ ਡਿੱਗ ਪੈਂਦੇ ਹਨ,
ਪਰ ਹਲਕੇ ਕਣ ਕਾਫ਼ੀ ਲੰਮਾ ਸਮਾਂ ਹਵਾ ਵਿੱਚ ਲਟਕਦੇ ਰਹਿੰਦੇ ਹਨ ਜਿਸ ਕਰਕੇ ਸਾਹ ਲੈਣ ਨਾਲ ਇਹ ਕਣ ਸਾਡੇ ਅੰਦਰ ਚੱਲੇ ਜਾਂਦੇ ਹਨ, ਇਹੀ ਕਾਰਨ ਹੈ ਕਿ ਕਰੋਨਾਂ ਜਿੱਥੇ ਸਤ੍ਹਾ ਨੂੰ ਟੱਚ ਕਰਨ ਕਰਕੇ ਹੱਥਾਂ ਰਾਹੀਂ ਨੱਕ ਮੂੰਹ ਨੂੰ ਲਾਗ ਰਾਹੀਂ ਚਿੱਬੜ ਰਿਹਾ ਹੈ ਉੱਥੇ ਹਵਾ ਵਿੱਚ ਲਟਕਦੇ ਕਣਾਂ ਕਰਕੇ ਸ਼ਾਹ ਰਾਹੀਂ ਵੀ ਅੰਦਰ ਜਾ ਰਿਹਾ ਹੈ। ਖੋਜਕਰਤਾਵਾਂ ਦੀ ਸਟੱਡੀ ਵਿੱਚ ਸਾਹਮਣੇ ਆਇਆ ਕਿ ਅਗਰ ਸਾਰਾ ਸੰਸਾਰ ਮੂੰਹ ਤੇ ਘਰੋ ਬਾਹਰ ਨਿਕਲਣ ਸਮੇਂ ਮਾਸਕ ਪਾਕੇ ਨਿਕਲੇ ਤਾਂ ਕਰੋਨਾਵਾਇਰਸ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ । ਇਹੀ ਕਾਰਨ ਹੈ ਕਿ ਤਾਈਵਾਨ ਅਤੇ ਜਪਾਨ ਨੇ ਵਿੱਚ ਕਰੋਨਾਂ ਦੇ ਕੇਸ ਘੱਟ ਪਾਏ ਗਏ ਹਨ ਕਿਉਕੇ ਉੱਥੇ ਜੈਨੀ ਤੇ ਬੋਧੀ ਅਕਸਰ ਮੂੰਹ ਤੇ ਮਾਸਕ ਪਾਕੇ ਰੱਖਦੇ ਹਨ। ਅਗਰ ਹਰਇੱਕ ਲਈ ਮਾਸਕ ਨਹੀਂ ਉਪਲਭਦ ‘ਤਾਂ ਘਰੋ ਬਾਹਰ ਨਿਕਲਦੇ ਸਮੇਂ ਮੂੰਹ ਤੇ ਰੁਮਾਲ ਜ਼ਰੂਰ ਬੰਨਕੇ ਰੱਖੋ। ਬਾਕੀ ਸਤ੍ਹਾ ਨੂੰ ਟੱਚ ਕਰਨ ਦੁਆਰਾ ਕਰੋਨਾਂ ਨੂੰ ਫ਼ੈਲਣ ਤੋਂ ਰੋਕਣ ਲਈ ਹੱਥ ਜ਼ਰੂਰ ਧੋਵੋ, ਵਾਰ ਵਾਰ ਧੋਵੋ ਅਤੇ ਘਰੋ ਬਾਹਰ ਨਿਕਲਣ ਸਮੇਂ ਐਨਕਾਂ ਦਾ ਵੀ ਇਸਤੇਮਾਲ ਕਰੋ। ਘਰਾਂ ਵਿੱਚ ਰਹੋ, ਆਪਣੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ, ਕਿਸੇ ਨਾਲ ਹੱਥ ਨਾਲ ਮਿਲਾਓ, ਛੇ ਫੁੱਟ ਦੀ ਦੂਰੀ ਬਣਾਕੇ ਰੱਖੋ।