ਕਰੋਨਾਵਾਇਰਸ ਅੱਪਡੇਟ

ਕਰੋਨਾਵਾਇਰਸ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਇਸ ਮਹਾਂਮਾਰੀ ਨਾਲ ਹੁਣ ਤੱਕ 10 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ 54 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 2 ਲੱਖ ਤੋਂ ਉੱਪਰ ਲੋਕ ਠੀਕ ਵੀ ਹੋਏ ਹਨ।ਸਿਰਫ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਉੱਥੇ ਭਾਰਤ ਵਿਚ ਮੌਤ ਦਾ ਅੰਕੜਾ 72 ਤੱਕ ਪਹੁੰਚ ਗਿਆ ਹੈ। ਇੱਥੇ ਇਨਫੈਕਟਿਡ ਲੋਕਾਂ ਦੀ ਗਿਣਤੀ 2500 ਤੋਂ ਵਧੇਰੇ ਹੋ ਚੁੱਕੀ ਹੈ। ਅਮਰੀਕਾ ‘ਚ 24 ਘੰਟੇ ‘ਚ ਰਿਕਾਰਡ 1169 ਮੌਤਾਂ
ਅਮਰੀਕਾ ਵਿਚ ਕਰੋਨਾਵਾਇਰਸ ਨਾਲ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ ਰਿਕਾਰਡ 1189 ਮੌਤਾਂ ਹੋਈਆਂ ਹਨ। ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 6095 ਹੋ ਗਈ ਹੈ, ਅਤੇ ਪੀੜਤ ਲੋਕਾਂ ਦੀ ਗਿਣਤੀ ਵਧਕੇ 245, 380 ਦੇ ਕਰੀਬ ਹੈ। ਨਿਊਯਾਰਕ ਵਿੱਚ 93,053 ਲੋਕ ਇਸ ਬਿਮਾਰੀ ਨਾਲ ਪੀੜਤ ਹਨ ‘ਤੇ 2538 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰਾਂ ਕੈਲੇਫੋਰਨੀਆਂ ਵਿੱਚ 11,207 ਲੋਕ ਕਰੋਨਾਂ ਦਾ ਪ੍ਰਕੋਪ ਝੱਲ ਰਹੇ ਹਨ ਅਤੇ 246 ਲੋਕੀ ਮੌਤ ਦੇ ਮੂੰਹ ਜਾ ਪਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾ ਰਿਪਰੋਟ ਦੂਜੀ ਵਾਰ ਨੈਗੇਟਿਵ ਪਾਈ ਗਈ ਹੈ।


ਫਰਾਂਸ ‘ਚ 5000 ਮੌਤਾਂ
ਫਰਾਂਸ ਵਿਚ 24 ਘੰਟੇ ਵਿਚ ਹਜ਼ਾਰ ਤੋਂ ਵੱਧ ਮੌਤਾਂ ਦੇ ਨਾਲ ਇੱਥੇ ਮ੍ਰਿਤਕਾਂ ਦੀ ਗਿਣਤੀ 5387 ਹੋ ਗਈ।
ਪੰਜਾਬ- ਹੁਣ ਤੱਕ ਪੰਜਾਬ ‘ਚੋਂ ਕੁਲ 48 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ‘ਚੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਇਨ੍ਹਾਂ ‘ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐਸ. ਏ. ਐਸ. ਨਗਰ (ਮੋਹਾਲੀ) ਦੇ 10, ਹੁਸ਼ਿਆਰਪੁਰ ਦੇ 7, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 4 ਅਤੇ ਅੰਮ੍ਰਿਤਸਰ ਦੇ 2 ਮਾਮਲੇ ਸਾਹਮਣੇ ਆਏ ਹਨ।
ਜਾਣੋ ਦੁਨੀਆ ਭਰ ਦੇ ਦੇਸ਼ਾਂ ਦੀ ਸਥਿਤੀਅਮਰੀਕਾ- 245,380 ਮਾਮਲੇ, 6,095 ਮੌਤਾਂਇਟਲੀ- 115,242 ਮਾਮਲੇ, 13,915 ਮੌਤਾਂਸਪੇਨ- 117,710 ਮਾਮਲੇ, 10,935 ਮੌਤਾਂਜਰਮਨੀ- 85,063 ਮਾਮਲੇ, 1,111 ਮੌਤਾਂਚੀਨ- 81,620 ਮਾਮਲੇ, 3,322 ਮੌਤਾਂਫਰਾਂਸ- 59,105 ਮਾਮਲੇ, 5,387 ਮੌਤਾਂਈਰਾਨ- 53,183 ਮਾਮਲੇ, 3,294 ਮੌਤਾਂਬ੍ਰਿਟੇਨ- 33,718 ਮਾਮਲੇ, 2,921 ਮੌਤਾਂਸਵਿਟਜ਼ਰਲੈਂਡ- 18,827 ਮਾਮਲੇ, 536 ਮੌਤਾਂਤੁਰਕੀ- 18,135 ਮਾਮਲੇ, 356 ਮੌਤਾਂਬੈਲਜੀਅਮ- 15,348 ਮਾਮਲੇ, 1,011 ਮੌਤਾਂਨੀਦਰਲੈਂਡ- 14,697 ਮਾਮਲੇ, 1,339 ਮੌਤਾਂ ਕੈਨੇਡਾ- 11,283 ਮਾਮਲੇ, 173 ਮੌਤਾਂਆਸਟ੍ਰੀਆ- 11,129 ਮਮਲੇ, 158 ਮੌਤਾਂਦੱਖਣੀ ਕੋਰੀਆ- 10,162 ਮਾਮਲੇ, 174 ਮੌਤਾਂਪੁਰਤਗਾਲ- 9,304 ਮਾਮਲੇ, 209 ਮੌਤਾਂਬ੍ਰਾਜ਼ੀਲ- 8,066 ਮਾਮਲੇ, 327 ਮੌਤਾਂਇਜ਼ਰਾਈਲ- 6,857 ਮਾਮਲੇ, 36 ਮੌਤਾਂਸਵੀਡਨ- 5,568 ਮਾਮਲੇ, 308 ਮੌਤਾਂਆਸਟ੍ਰੇਲੀਆ- 5,314 ਮਾਮਲੇ, 26 ਮੌਤਾਂਨਾਰਵੇ- 5,218 ਮਾਮਲੇ, 50 ਮੌਤਾਂਰੂਸ- 3,548 ਮਾਮਲੇ, 30 ਮੌਤਾਂਚਿਲੀ- 3,404 ਮਾਮਲੇ, 18 ਮੌਤਾਂਡੈਨਮਾਰਕ-3,386 ਮਾਮਲੇ, 123 ਮੌਤਾਂਇਕਵਾਡੋਰ- 3,163 ਮਾਮਲੇ, 120 ਮੌਤਾਂਮਲੇਸ਼ੀਆ- 3,116 ਮਾਮਲੇ, 50 ਮੌਤਾਂਪੋਲੈਂਡ- 2,946 ਮਾਮਲੇ, 57 ਮੌਤਾਂਰੋਮਾਨੀਆ- 2,738 ਮਾਮਲੇ, 115 ਮੌਤਾਂਫਿਲੀਪੀਨਜ਼- 2,633 ਮਾਮਲੇ, 107 ਮੌਤਾਂਜਾਪਾਨ- 2,617 ਮਾਮਲੇ, 53 ਮੌਤਾਂਭਾਰਤ- 2,543 ਮਾਮਲੇ, 72 ਮੌਤਾਂਲਕਜ਼ਮਬਰਗ- 2,487 ਮਾਮਲੇ, 30 ਮੌਤਾਂਪਾਕਿਸਤਾਨ- 2,421 ਮਾਮਲੇ, 30 ਮੌਤਾਂਸਾਊਦੀ ਅਰਬ- 1,885 ਮਾਮਲੇ, 21 ਮੌਤਾਂਥਾਈਲੈਂਡ- 1,875 ਮਾਮਲੇ, 15 ਮੌਤਾਂਇੰਡੋਨੇਸ਼ੀਆ- 1,790 ਮਾਮਲੇ, 170 ਮੌਤਾਂਗ੍ਰੀਸ- 1,544 ਮਾਮਲੇ, 53 ਮੌਤਾਂਫਿਨਲੈਂਡ- 1,518 ਮਾਮਲੇ, 19 ਮੌਤਾਂਮੈਕਸੀਕੋ- 1,510 ਮਾਮਲੇ, 50 ਮੌਤਾਂਪਨਾਮਾ- 1,475 ਮਾਮਲੇ, 37 ਮੌਤਾਂਦੱਖਣੀ ਅਫਰੀਕਾ- 1,462 ਮਾਮਲੇ, 5 ਮੌਤਾਂਪੇਰੂ- 1,414 ਮਾਮਲੇ, 55 ਮੌਤਾਂਡੋਮਿਨਿਕ ਰੀਪਬਲਿਕ- 1,380 ਮਾਮਲੇ, 60 ਮੌਤਾਂਅਲਜੀਰੀਆ- 986 ਮਾਮਲੇ, 86 ਮੌਤਾਂਕਨੇਡਾ- 11,283 ਮਾਮਲੇ, 173 ਮੌਤਾਂਇਰਾਕ- 772 ਮਾਮਲੇ, 54 ਮੌਤਾਂ
ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ

Share This :

Leave a Reply