ਕਰੋਨਾਂ ਦਾ ਪ੍ਰਕੋਪ ਜਾਰੀ, ਅਮਰੀਕਾ ਵਿੱਚ ਮੌਤਾਂ ਪੀਕ ਤੇ

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਹੋਪਕਿਨਸ ਯੂਨੀਵਰਸਿਟੀ ਮੁਤਾਬਕ ਯੂ. ਐੱਸ. ਏ. ਵਿਚ ਮੌਤਾਂ ਦੀ ਗਿਣਤੀ 14,220 ਹੋ ਗਈ ਹੈ ਅਤੇ 4,18,410 ਮਰੀਜ਼ ਹੋ ਗਏ ਹਨ। ਪਿਛਲੇ ਦਿਨੀਂ ਅਮਰੀਕਾ ਵਿੱਚ ਹਰਰੋਜ ਕਰੋਨਾਂ ਨਾਲ ਮਰਨ ਵਾਲ਼ਿਆ ਦੀ ਗਿਣਤੀ ਕਰੀਬ ਦੋ ਹਜ਼ਾਰ ਦੇ ਨੇੜੇ ਪੁੱਜ ਗਈ..! ਅਮਰੀਕਾ ਦੇ ਸਰਜਨ ਜਨਰਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਅਮਰੀਕਨਾਂ ਲਈ ਹਫਤਾ ਬਹੁਤ ਹੀ ਮੁਸ਼ਕਲਾਂ ਤੇ ਉਦਾਸੀ ਭਰਿਆ ਲੰਘਣ ਵਾਲਾ ਹੈ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਤੇ ਸੋਸ਼ਲ ਡਿਸਟੈਂਸਿੰਗ ਰੱਖਣ ਦੀ ਬੇਨਤੀ ਕੀਤੀ ਹੈ।
USA ਦੇ ਨਿਊਯਾਰਕ ਸੂਬੇ ਵਿਚ ਬੀਤੇ 24 ਘੰਟੇ ਵਿਚ ਕੋਰੋਨਾ ਵਾਇਰਸ ਕਾਰਨ 700 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਜੋ ਕਿ ਇਕ ਦਿਨ ਦਾ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। 
ਨਿਊਯਾਰਕ ਦੇ ਗਵਰਨਰ ਐਂਡਰੀਊ ਕਿਊਮੋ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇੱਥੇ ਹੁਣ ਤੱਕ 6268 ਲੋਕਾਂ ਦੀ ਮੌਤ ਹੋ ਚੁੱਕੀ ਹੈ। USA ਵਿਚ ਨਿਊਯਾਰਕ ਸੂਬਾ ਅਤੇ ਇਸ ਦਾ ਸ਼ਹਿਰ ਨਿਊਯਾਰਕ ਸਿਟੀ ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਹਨ। ਨਿਊਯਾਰਕ ਸਿਟੀ ਵਿਚ ਹੁਣ ਤਕ 4000 ਦੇ ਕਰੀਬ ਲੋਕ ਕੋਵਿਡ-19 ਕਰਕੇ ਜਾਨ ਗੁਆ ਚੁੱਕੇ ਹਨ। ਦੱਸ ਦਈਏ ਕਿ ਨਿਊਯਾਰਕ ਵਿਚ ਹੁਣ ਤਕ 8 ਤੋਂ ਵੱਧ ਪੰਜਾਬੀਆਂ ਦੀ ਵੀ ਮੌਤ ਹੋ ਚੁੱਕੀ ਹੈ।
ਕੈਲੇਫੋਰਨੀਆਂ ਵਿੱਚ ਕੁਲ ਪੀੜਤ ਲੋਕਾਂ ਦੀ ਗਿਣਤੀ 17,674 ਹੈ, ਅਤੇ ਇੱਥੇ 450 ਤੋਂ ਵੱਧ ਲੋਕ ਇਸ ਨਾਮੁਰਾਦ ਬਿਮਾਰੀ ਕਾਰਨ ਮਰ ਚੁੱਕੇ ਹਨ।
ਕਨੇਡਾ ਵਿੱਚ 19,179 ਲੋਕ ਕਰੋਨਾਂ ਪੀੜਤ ਪਾਏ ਗਏ ਹਨ, ‘ਤੇ 427 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉੱਥੇ ਹੀ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਹੁਣ ਤਕ ਤਕਰੀਬਨ 15 ਲੱਖ ਲੋਕ ਕੋਰੋਨਾ ਨਾਲ ਸੰਕ੍ਰਮਿਤ ਹਨ। ਵਿਸ਼ਵ ਭਰ ਵਿਚ 87, 463 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੋਰ ਮੁਲਕਾਂ ਦੀ ਜਾਣਕਾਰੀ –
ਇੰਡੀਆ ਵਿੱਚ ਪੀੜਤ 5749 ਮੌਤਾਂ 178
ਪਾਕਿਸਤਾਨ ਵਿੱਚ ਪੀੜਤ 4196 ਮੌਤਾਂ 60
ਇੱਟਲੀ ਵਿੱਚ ਪੀੜਤ 139,422 ਮੌਤਾਂ 17,669
ਸਪੇਨ ਵਿੱਚ ਪੀੜਤ 146,690 ਮੌਤਾਂ 14,673
ਇੰਗਲੈਂਡ ਵਿੱਚ ਪੀੜਤ 60,733 ਮੌਤਾਂ 7097
ਫਰਾਂਸ ਵਿੱਚ ਪੀੜਤ 112,950 ਮੌਤਾਂ 10,869
ਜਰਮਨੀ ਵਿੱਚ ਪੀੜਤ 110,698 ਮੌਤਾਂ 2192
ਇਰਾਨ ਵਿੱਚ ਪੀੜਤ 64,586 ਮੌਤਾਂ 3993
ਚੀਨ ਤੋਂ ਰਾਹਤ ਦੀ ਖ਼ਬਰ ਆਈ ਹੈ ਕਿ ਇੱਥੇ 76 ਦਿਨਾਂ ਪਿੱਛੋਂ ਲਾਕਡਾਊਨ ਖਤਮ ਕਰ ਦਿੱਤਾ ਗਿਆ ਹੈ। ਇੱਥੇ ਪਿਛਲੇ ਦਿਨਾਂ ਦੌਰਾਨ ਕੁਝ ਹੀ ਨਵੇਂ ਮਾਮਲੇ ਸਾਹਮਣੇ ਆਏ ਹਨ।

ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ

Share This :

Leave a Reply