ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਪਈ ਕਰੋਨਾ ਦੀ ਦੋਹਰੀ ਮਾਰ

ਚੰਡੀਗੜ੍ਹ (ਮੀਡੀਆ ਬਿਊਰੋ) ਕੇਂਦਰ ਸਰਕਾਰ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ ਡੀ ਏ ਵਧਾਉਣ ‘ਤੇ ਰੋਕ ਲਗਾਈ ਹੈ। 1 ਜਨਵਰੀ ਤੋਂ 31 ਦਸੰਬਰ, 2020 ਤੱਕ ਵਧਾਇਆ ਡੀਏ ਨਾ ਦੇਣ ਪ੍ਰਸਤਾਵ ਹੈ। ਸਰਕਾਰ ਦੇ ਇਸ ਫੈਸਲੇ ਦਾ ਅਸਰ 54 ਲੱਖ ਸਰਕਾਰੀ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਾਂ ਨੂੰ ਪਵੇਗਾ। ਦੱਸ ਦੇਈਏ ਕਿ ਪਿਛਲੇ ਮਹੀਨੇ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਵਿਚ 4 ਪ੍ਰਤੀਸ਼ਤ ਵਾਧਾ ਦੇਣ ਦਾ ਐਲਾਨ ਕੀਤਾ ਸੀ।

ਡੀਏ ਨੂੰ 17 ਪ੍ਰਤੀਸ਼ਤ ਤੋਂ ਵਧਾ ਕੇ 21 ਪ੍ਰਤੀਸ਼ਤ ਕੀਤਾ ਗਿਆ ਸੀ। ਮਹਿੰਗਾਈ ਭੱਤਾ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਵੱਧਣ ਵਾਲੇ ਮਹਿੰਗਾਈ ਭੱਤੇ ਉਤੇ ਰੋਕ ਲੱਗੀ ਹੈ।  ਇਸਦੇ ਨਾਲ ਹੀ ਇਹ ਵਧਿਆ ਮਹਿੰਗਾਈ ਭੱਤਾ ਏਰੀਅਰ ਵਜੋਂ ਵੀ ਨਹੀਂ ਮਿਲੇਗਾ। ਸਰਕਾਰ ਨੇ ਵਧਾਏ ਹੋਏ ਮਹਿੰਗਾਈ ਭੱਤੇ ਡੀ ਏ ਨੂੰ ਰੋਕਣ ਦਾ ਹੁਕਮ ਦਿੱਤਾ ਹੈ। ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਧਾਰਕਾਂ ਨੂੰ ਹੁਣ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਵੱਧਣ ਵਾਲਾ ਡੀਏ ਨਹੀਂ ਮਿਲੇਗਾ। ਜਿਹੜਾ ਡੀਏ ਹੁਣ ਰੋਕਿਆ ਗਿਆ ਹੈ, ਉਹਦਾ ਏਰੀਅਰ ਵਜੋਂ ਵੀ ਭੁਗਤਾਨ ਨਹੀਂ ਹੋਵੇਗਾ।

Share This :

Leave a Reply